ਅਜਬ ਗਜਬਅਪਰਾਧਖਬਰਾਂ

ਪ੍ਰੇਮੀ ਨੇ ਪ੍ਰੇਮਿਕਾ ਦੀ ਲਾਸ਼ ਦੇ ਸੈਂਕੜੇ ਟੁੱਕੜੇ ਕਰ ਬਣਾਈ ਗ੍ਰੇਵੀ !

ਮੁੰਬਈ-ਇਥੋਂ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ 55 ਸਾਲਾ ਪ੍ਰੇਮੀ ਨੇ ਆਪਣੇ ਤੋਂ 23 ਸਾਲ ਛੋਟੀ ਪ੍ਰੇਮਿਕਾ ਦਾ ਕਤਲ ਕਰ ਦਿੱਤਾ। ਕਤਲ ਵੀ ਕੋਈ ਆਮ ਤਰੀਕੇ ਨਾਲ ਨਹੀਂ, ਪ੍ਰੇਮਿਕਾ ਦੇ ਸੈਕੜੇਂ ਟੁੱਕੜੇ ਕਰਕੇ ਕੂਕਰ ‘ਚ ਉਬਾਲ ਦਿੱਤੀ ਲਾਸ਼। ਉਬਾਲਣ ਤੋਂ ਬਾਅਦ ਮਿਕਸਰ ਵਿੱਚ ਮ੍ਰਿਤਕ ਦੇਹ ਦੇ ਟੁਕੜਿਆਂ ਨੂੰ ਪੀਸ ਕੇ ਗ੍ਰੇਵੀ ਬਣਾ ਲਈ। ਮੁੰਬਈ ਦੇ ਨਾਲ ਲੱਗਦੇ ਮੀਰਾ ਰੋਡ ਉਤੇ ਗੀਤਾ ਨਗਰ ਫੇਜ਼ 7, ਮੀਰਾ ਰੋਡ ਈਸਟ ਦੇ ਜੇ ਵਿੰਗ ਦੇ ਕਮਰਾ ਨੰਬਰ 704 ਵਿੱਚ ਰਹਿਣ ਵਾਲੇ 55 ਸਾਲਾ ਮਨੋਜ ਸਾਨੇ ਨੇ ਆਪਣੇ ਤੋਂ 23 ਸਾਲ ਛੋਟੀ ਪ੍ਰੇਮਿਕਾ ਸਰਸਵਤੀ ਵੈਧ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਅਤੇ ਉਸਦੀ ਲਾਸ਼ ਦੇ ਸੈਂਕੜੇ ਟੁਕੜੇ ਕਰ ਦਿੱਤੇ। ਜਿਸ ਤੋਂ ਬਾਅਦ ਪੁਲਿਸ ਸੂਤਰਾਂ ਤੋਂ ਇਹ ਜਾਣਕਾਰੀ ਮਿਲੀ ਹੈ ਕਿ ਉਹ ਲਾਸ਼ ਦੇ ਬਰੀਕ ਟੁਕੜਿਆਂ ਨੂੰ ਕੂਕਰ ਵਿੱਚ ਪਕਾਉਣ ਤੋਂ ਬਾਅਦ ਮਿਕਸਰ ਵਿੱਚ ਪਕਾਏ ਹੋਏ ਸਰੀਰ ਦੇ ਟੁਕੜਿਆਂ ਨੂੰ ਪਾ ਕੇ ਗ੍ਰੇਵੀ ਬਣਾ ਦਿੱਤੀ।ਆਪਣੀ ਪ੍ਰੇਮਿਕਾ ਦੇ ਚਰਿੱਤਰ ‘ਤੇ ਸ਼ੱਕ ਕਰ ਕੇ ਉਹ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕਰਦਾ ਸੀ। ਨਯਾ ਨਗਰ ਪੁਲਿਸ ਨੇ ਘਟਨਾ ਸਥਾਨ ਤੋਂ ਰਸੋਈ ਦਾ ਕੁਝ ਸਮਾਨ ਅਤੇ ਲਾਸ਼ ਨੂੰ ਕਤਲ ਕਰਨ ਅਤੇ ਟੁਕੜੇ-ਟੁਕੜੇ ਕਰਨ ਲਈ ਵਰਤਿਆ ਜਾਣ ਵਾਲਾ ਸਮਾਨ ਬਰਾਮਦ ਕਰ ਲਿਆ ਹੈ, ਹਾਲਾਂਕਿ ਜਦੋਂ ਅਸੀਂ ਮਾਮਲੇ ਦੀ ਜਾਂਚ ਕਰ ਰਹੇ ਤਫ਼ਤੀਸ਼ੀ ਅਫ਼ਸਰ ਸਈਅਦ ਜਿਲਾਨੀ ਨੂੰ ਪੁੱਛਿਆ ਤਾਂ ਉਨ੍ਹਾਂ ਨੇ ਜਾਂਚ ਦਾ ਹਵਾਲਾ ਦਿੰਦਿਆਂ ਹੋਰ ਖਬਰ ਦੇਣ ਤੋਂ ਇਨਕਾਰ ਕਰ ਦਿੱਤਾ।

Comment here