ਅਜਬ ਗਜਬਸਿਆਸਤਖਬਰਾਂ

ਪ੍ਰੇਮੀ ਜੋੜਿਆਂ ਦੀ ਸ਼ਰਨਗਾਹ ਮੰਦਰ, ਪੁਲਿਸ ਦੇ ਆਉਣ ‘ਤੇ ਪਾਬੰਦੀ

ਕੁੱਲੂ : ਇੱਕ ਪ੍ਰਾਚੀਨ ਮੰਦਰ ਸ਼ੰਗਚੁਲ ਮਹਾਦੇਵ ਕੁੱਲੂ ਜ਼ਿਲ੍ਹੇ ਵਿੱਚ ਵੀ ਹੈ ਜੋ ਕਿ ਕੁੱਲੂ ਜ਼ਿਲੇ ਦੇ ਸ਼ੰਘਦ ਪਿੰਡ ਵਿੱਚ ਸਥਿਤ ਹੈ।ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਮੰਦਰ ‘ਵਿਚ ਆਉਣ ਵਾਲੇ ਪ੍ਰੇਮੀਆਂ ਨੂੰ ਮਹਾਦੇਵ ਦੀ ਸ਼ਰਨ ਮਿਲਦੀ ਹੈ। ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਜੋ ਵੀ ਪ੍ਰੇਮੀ ਜੋੜਾ ਭੱਜ ਕੇ ਆਉਂਦਾ ਹੈ, ਜਿਨ੍ਹਾਂ ਦੇ ਪਿਆਰ ਨੂੰ ਪਰਿਵਾਰ, ਸਮਾਜ ਸਵੀਕਾਰ ਨਹੀਂ ਕਰਦਾ, ਮਹਾਦੇਵ ਉਨ੍ਹਾਂ ਨੂੰ ਮੰਦਰ ਵਿੱਚ ਸ਼ਰਨ ਦਿੰਦੇ ਹਨ। ਇੰਨਾ ਹੀ ਨਹੀਂ ਉਨ੍ਹਾਂ ਦੀ ਸੁਰੱਖਿਆ ਵੀ ਕਰਦੇ ਹਨ। ਇਸ ਮੰਦਰ ਦਾ ਸਬੰਧ ਮਹਾਭਾਰਤ ਕਾਲ ਤੋਂ ਦੱਸਿਆ ਜਾਂਦਾ ਹੈ। ਇਸ ਮੰਦਰ ਦਾ ਰਕਬਾ 11 ਵਿੱਘੇ ਵਿੱਚ ਫੈਲਿਆ ਹੋਇਆ ਹੈ। ਮੰਦਿਰ ਦੀ ਹੱਦ ਅੰਦਰ ਆਉਂਦੇ ਹੀ ਪ੍ਰੇਮੀ ਜੋੜੇ ਦਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ।
ਅਜਿਹਾ ਮੰਨਿਆ ਜਾਂਦਾ ਹੈ ਕਿ ਪਾਂਡਵਾਂ ਨੇ ਆਪਣੇ ਜਲਾਵਤਨ ਦੌਰਾਨ ਕੁਝ ਸਮਾਂ ਇੱਥੇ ਠਹਿਰਿਆ ਸੀ। ਪਾਂਡਵਾਂ ਦਾ ਪਿੱਛਾ ਕਰਦੇ ਹੋਏ ਕੌਰਵ ਵੀ ਇੱਥੇ ਪਹੁੰਚ ਗਏ। ਉਦੋਂ ਸ਼ੰਗਚੁਲ ਮਹਾਦੇਵ ਨੇ ਕੌਰਵਾਂ ਨੂੰ ਰੋਕ ਕੇ ਕਿਹਾ ਸੀ ਕਿ ਇਹ ਮੇਰਾ ਇਲਾਕਾ ਹੈ, ਇੱਥੇ ਆਉਣ ਵਾਲੇ ਦਾ ਕੋਈ ਵਿਗਾੜ ਨਹੀਂ ਸਕਦਾ। ਕਿਹਾ ਜਾਂਦਾ ਹੈ ਕਿ ਇਹ ਸੁਣ ਕੇ ਕੌਰਵ ਮਹਾਦੇਵ ਦੇ ਡਰ ਤੋਂ ਵਾਪਸ ਪਰਤ ਆਏ। ਉਦੋਂ ਤੋਂ, ਜੋ ਵੀ ਮੰਦਰ ਵਿੱਚ ਸ਼ਰਨ ਲੈਣ ਲਈ ਆਉਂਦਾ ਹੈ, ਉਸਨੂੰ ਮਹਾਦੇਵ ਦਾ ਸ਼ਰਨਾਰਥੀ ਮੰਨਿਆ ਜਾਂਦਾ ਹੈ। ਇਸ ਲਈ ਪ੍ਰੇਮੀ ਜੋੜੇ ਨੂੰ ਵੀ ਇੱਥੇ ਸੁਰੱਖਿਅਤ ਮੰਨਿਆ ਜਾਂਦਾ ਹੈ।
ਮੰਦਰ ਦੇ ਪੁਜਾਰੀ ਕਰਦੇ ਹਨ ਦੇਖਭਾਲ
ਜੋ ਪ੍ਰੇਮੀ ਵਿਆਹ ਕਰਵਾਉਣ ਦੇ ਮਕਸਦ ਨਾਲ ਇਸ ਮੰਦਰ ਵਿੱਚ ਆਉਂਦੇ ਹਨ, ਉਨ੍ਹਾਂ ਨੂੰ ਮਹਿਮਾਨਾਂ ਵਾਂਗ ਮੰਨਿਆ ਜਾਂਦਾ ਹੈ ਅਤੇ ਮੰਦਰ ਦੇ ਪੁਜਾਰੀ ਉਦੋਂ ਤੱਕ ਉਨ੍ਹਾਂ ਦੀ ਦੇਖਭਾਲ ਕਰਦੇ ਹਨ ਜਦੋਂ ਤੱਕ ਉਨ੍ਹਾਂ ਦੇ ਪਰਿਵਾਰ ਦੋਵਾਂ ਦੇ ਵਿਆਹ ਲਈ ਸਹਿਮਤ ਨਹੀਂ ਹੁੰਦੇ।
ਪੁਲੀਸ ਦੇ ਆਉਣ ’ਤੇ ਪਾਬੰਦੀ
ਇੱਥੋਂ ਦੇ ਲੋਕ ਅੱਜ ਵੀ ਆਪਣੇ ਵਿਰਸੇ ਦਾ ਪਾਲਣ ਕਰ ਰਹੇ ਹਨ। ਇਹੀ ਕਾਰਨ ਹੈ ਕਿ ਅੱਜ ਵੀ ਇੱਥੇ ਪੁਲੀਸ ਦੇ ਆਉਣ ’ਤੇ ਪਾਬੰਦੀ ਲੱਗੀ ਹੋਈ ਹੈ। ਇਸ ਤੋਂ ਇਲਾਵਾ ਇੱਥੇ ਸ਼ਰਾਬ, ਸਿਗਰਟ ਜਾਂ ਚਮੜੇ ਦਾ ਸਮਾਨ ਲਿਆਉਣ ਦੀ ਵੀ ਮਨਾਹੀ ਹੈ। ਇੱਥੇ ਉੱਚੀ ਆਵਾਜ਼ ਵਿੱਚ ਗੱਲ ਕਰਨ ਦੀ ਵੀ ਮਨਾਹੀ ਹੈ

Comment here