ਅਪਰਾਧਖਬਰਾਂ

ਪ੍ਰਿੰਟਰ ਨਾਲ ਛਾਪਤੇ 17 ਲੱਖ ਦੇ ਜਾਅਲੀ ਨੋਟ, ਗ੍ਰਿਫਤਾਰ

ਗਾਜ਼ੀਆਬਾਦ-ਇਥੋਂ ਦੀ ਪੁਲਸ ਨੇ 7 ਅਜਿਹੇ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਜਾਅਲੀ ਨੋਟ ਛਾਪਦੇ ਸਨ। ਇਨ੍ਹਾਂ ਦੇ ਕੰਮ ਕਰਨ ਦਾ ਤਰੀਕਾ ਅਜਿਹਾ ਸੀ ਜੋ ਕਾਰਪੋਰੇਟ ਨੂੰ ਵੀ ਮਾਤ ਦੇ ਦੇਵੇ। ਮੁਲਜ਼ਮਾਂ ਨੇ ਕੰਮ ਇੰਨੀ ਸਫਾਈ ਨਾਲ ਕੀਤਾ ਹੈ ਕਿ ਉਸ ਪ੍ਰੈੱਸ ਏਜੰਸੀ ਨੂੰ ਵੀ ਫੇਲ ਕਰ ਦੇਵੇ ਜੋ ਇੰਡੀਅਨ ਕਰੰਸੀ ਛਾਪਦੀ ਹੈ। ਪ੍ਰਿੰਟਰ ਨਾਲ ਛਪੇ ਨੋਟ ਨੂੰ ਵੇਖ ਕੇ ਹਰ ਕੋਈ ਧੋਖਾ ਖਾ ਸਕਦਾ ਹੈ ਪਰ ਹਕੀਕਤ ਇਹ ਹੈ ਕਿ ਬਿਲਕੁੱਲ ਅਸਲੀ ਵਰਗੇ ਦਿੱਸਣ ਵਾਲੇ ਇਹ ਨੋਟ ਜਾਅਲੀ ਹਨ। ਇਹ ਨੋਟ ਗਾਜ਼ੀਆਬਾਦ ’ਚ ਛਪ ਰਹੇ ਸਨ, ਜਿਨ੍ਹਾਂ ਨੂੰ ਪੁਲਸ ਨੇ ਬਰਾਮਦ ਕੀਤਾ ਹੈ। ਨਾਲ ਹੀ ਪੁਲਸ ਨੇ 7 ਲੋਕਾਂ ਨੂੰ ਵੀ ਗ੍ਰਿਫਤਾਰ ਕੀਤਾ ਹੈ। ਜਿਸ ’ਚ ਇਸ ਗੈਂਗ ਦਾ ਸਰਗਨਾ ਆਜ਼ਾਦ ਅਤੇ ਉਸ ਦੇ ਸਾਥੀ ਆਲਮ, ਰਹਿਬਰ, ਫੁਰਕਾਨ, ਅੱਬਾਸੀ, ਯੂਨੁਸ, ਸੋਨੀ ਅਤੇ ਅਮਨ ਹੈ। ਪੁਲਸ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਇਨ੍ਹਾਂ ਨੂੰ ਕੰਮ ਕਰਦੇ ਹੋਏ 8 ਮਹੀਨੇ ਹੋ ਗਏ ਸਨ ਅਤੇ ਇਹ ਹੁਣ ਤੱਕ 17 ਲੱਖ ਦੇ ਜਾਅਲੀ ਨੋਟ ਇਹ ਛਾਪ ਚੁੱਕੇ ਸਨ।
ਇਨ੍ਹਾਂ ਦਾ ਕੰਮ ਬਿਲਕੁੱਲ ਕਾਰਪੋਰੇਟ ਸਟਾਈਲ ’ਚ ਹੁੰਦਾ ਸੀ ਕੋਈ ਨੋਟ ਛਾਪਦਾ ਸੀ ਤਾਂ ਕੋਈ ਉਸ ’ਚ ਸਕਿਓਰਿਟੀ ਮੇਜ਼ਰਸ ਲਗਾਉਂਦਾ ਸੀ ਤਾਂ ਕਿਸੇ ਦਾ ਕੰਮ ਅੱਗੇ ਸਪਲਾਈ ਕਰਨ ਦਾ ਸੀ। ਇਸ ਬਾਰੇ ਏ. ਐੱਸ. ਪੀ. ਗਾਜ਼ੀਆਬਾਦ ਆਕਾਸ਼ ਪਟੇਲ ਨੇ ਦੱਸਿਆ ਕਿ ਇਹ ਲੋਕ ਅਸਲੀ ਹਜ਼ਾਰ ਰੁਪਏ ਦੇ ਬਦਲੇ ’ਚ ਤਿੰਨ ਗੁਣਾ ਜਾਅਲੀ ਪੈਸਾ ਆਪਣੇ ਵੈਂਡਰਸ ਨੂੰ ਦਿੰਦੇ ਸਨ। ਇਨ੍ਹਾਂ ਦੇ ਕਬਜ਼ੇ ਤੋਂ ਪੁਲਸ ਨੇ 6 ਲੱਖ 59 ਹਜ਼ਾਰ ਦੇ ਨਕਲੀ ਨੋਟ ਬਰਾਮਦ ਕੀਤੇ ਹਨ। ਹਾਲਾਂਕਿ ਪੁਲਸ ਅਜੇ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਦੀ ਕਿਤੇ ਇਨ੍ਹਾਂ ਦੇ ਤਾਰ ਕਿਸੇ ਵਿਦੇਸ਼ੀ ਸੰਗਠਨ ਨਾਲ ਤਾਂ ਨਹੀਂ ਜੁੜੇ ਹਨ।

Comment here