ਅਪਰਾਧਸਿਆਸਤਖਬਰਾਂ

ਪ੍ਰਿਯੰਕਾ ਦੇ ਝਾੜੂ ਨੇ ਪਾਇਆ ਭਾਜਪਾ ਨੂੰ ਸਿਆਪਾ! 

ਲਖਨਊ-ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਜਿਸ ਝਾੜੂ ਨਾਲ ਗੈਸਟ ਹਾਊਸ ’ਚ ਆਪਣੇ ਕਮਰੇ ਦੀ ਸਫ਼ਾਈ ਕੀਤੀ ਸੀ, ਉਹ ਉਨ੍ਹਾਂ ਦੇ ਦੇ ਸਟਾਫ਼ ਨੇ ਦਿੱਤਾ ਸੀ। ਪ੍ਰਿਯੰਕਾ ਦੇ ਝਾੜੂ ਮੰਗਣ ’ਤੇ ਸਟਾਫ਼ ਨੇ ਗੈਸਟ ਹਾਊਸ ਦੇ ਇੱਕ ਕਰਮਚਾਰੀ ਤੋਂ ਝਾੜੂ ਲਿਆ ਸੀ। ਅਧਿਕਾਰੀਆਂ ਦਾ ਮੰਨਣਾ ਹੈ ਕਿ ਪ੍ਰਿਯੰਕਾ ਦਾ ਝਾੜੂ ਲਗਾਉਣ ਦਾ ਵੀਡੀਓ ਉਨ੍ਹਾਂ ਦੇ ਪੀਐਸਓ ਨੇ ਬਣਾਇਆ ਸੀ।
ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਹੰਗਾਮਾ ਮੱਚ ਗਿਆ ਹੈ। ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਅਧਿਕਾਰੀਆਂ ਨੇ ਇਹ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਪ੍ਰਿਯੰਕਾ ਦੇ ਗੈਸਟ ਹਾਊਸ ’ਚ ਝਾੜੂ ਕਿਸ ਨੇ ਲਿਆਂਦਾ ਸੀ। ਉਹ ਵੀ ਉਦੋਂ ਜਦੋਂ ਉਨ੍ਹਾਂ ਨੂੰ ਏਸੀ ਵਾਲੇ ਕਮਰੇ ’ਚ ਲਿਆਉਣ ਤੋਂ ਪਹਿਲਾਂ ਪੂਰੀ ਸਫ਼ਾਈ ਕੀਤੀ ਗਈ ਸੀ। ਇਹ ਸਵਾਲ ਵੀ ਚੁੱਕਿਆ ਜਾ ਰਿਹਾ ਹੈ ਵੀਵੀਆਈਪੀ ਪ੍ਰੋਟੋਕੋਲ ਨੂੰ ਪੂਰਾ ਕਰਨ ਤੋਂ ਬਾਅਦ ਕਮਰੇ ’ਚ ਧੂੜ ਕਿੱਥੋਂ ਆਈ?
ਇਥੇ ਜ਼ਿਕਰਯੋਗ ਹੈਕਿ ਪ੍ਰਿਯੰਕਾ ਗਾਂਧੀ, ਜਿਨ੍ਹਾਂ ਨੂੰ ਲਖੀਮਪੁਰ ਜਾਂਦੇ ਹੋਏ ਹਿਰਾਸਤ ’ਚ ਲਿਆ ਗਿਆ ਸੀ, ਨੂੰ ਸੀਤਾਪੁਰ ’ਚ ਪੀਏਸੀ-2 ਕੋਰ ਕੰਪਲੈਕਸ ਦੇ ਗੈਸਟ ਹਾਊਸ ’ਚ ਲਿਜਾਇਆ ਗਿਆ। ਜਿਵੇਂ ਹੀ ਪ੍ਰਿਅੰਕਾ ਦੇ ਝਾੜੂ ਲਗਾਉਣ ਦੀ ਵੀਡੀਓ ਵਾਇਰਲ ਹੋਈ, ਸੁਰੱਖਿਆ ਪ੍ਰਬੰਧਾਂ ’ਤੇ ਸਵਾਲ ਉੱਠਣੇ ਸ਼ੁਰੂ ਹੋ ਗਏ। ਪੀਏਸੀ ਦੇ ਜਨਰਲ, ਡਿਪਟੀ ਜਨਰਲ ਸਮੇਤ ਕਈ ਅਧਿਕਾਰੀਆਂ ਨੇ ਗੈਸਟ ਹਾਊਸ ’ਚ ਤਾਇਨਾਤ ਕਰਮਚਾਰੀਆਂ ਤੋਂ ਪੁੱਛਗਿੱਛ ਕੀਤੀ ਤੇ ਇੱਕ ਰਿਪੋਰਟ ਤਿਆਰ ਕੀਤੀ ਗਈ ਹੈ।
ਮੈਨੂੰ ਮੇਰੀ ਪਤਨੀ ਨਾਲ ਮਿਲਣ ਨਹੀਂ ਦਿੱਤਾ ਜਾ ਰਿਹਾ-ਰੌਬਰਟ 
ਪਿ੍ਰਯੰਕਾ ਗਾਂਧੀ ਦੇ ਪਤੀ ਰੌਬਰਟ ਵਾਡਰਾ ਨੇ ਪ੍ਰਿਯੰਕਾ ਗਾਂਧੀ ਦੀ ਸੀਤਾਪੁਰ ਵਿੱਚ ਗ੍ਰਿਫਤਾਰੀ ਅਤੇ ਉਨ੍ਹਾਂ ਨੂੰ ਰੈਸਟ ਹਾਊਸ ਵਿੱਚ ਰੱਖਣ ਉੱਤੇ ਚਿੰਤਾ ਪ੍ਰਗਟ ਕੀਤੀ ਹੈ। ਵਾਡਰਾ ਨੇ ਕਿਹਾ ਕਿ ਮੈਨੂੰ ਆਪਣੀ ਪਤਨੀ ਨਾਲ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਇੰਟਰਨੈਟ ਬੰਦ ਕਰ ਦਿੱਤਾ ਗਿਆ ਹੈ। ਪ੍ਰਿਯੰਕਾ ਨਾਲ ਗੱਲ ਨਹੀਂ ਹੋ ਸਕਦੀ। ਬੱਚੇ ਡਰੇ ਹੋਏ ਹਨ। ਲੈਂਡਲਾਈਨ ਨੰਬਰ ’ਤੇ ਗੱਲ ਕੀਤੀ ਜਾ ਰਹੀ ਹੈ। ਵਾਡਰਾ ਨੇ ਕਿਹਾ ਕਿ ਮੈਂ ਦੋ ਵਾਰ ਫਲਾਈਟ ਬੁੱਕ ਕੀਤੀ ਹੈ ਅਤੇ ਸੜਕ ਰਾਹੀਂ ਵੀ ਜਾਣਾ ਚਾਹੁੰਦਾ ਹਾਂ। ਪਰ ਮੈਨੂੰ ਵੀ ਜਾਣ ਦੀ ਆਗਿਆ ਨਹੀਂ ਦਿੱਤੀ ਜਾ ਰਹੀ।

Comment here