ਰਾਏਬਰੇਲੀ-ਯੂ ਪੀ ਚੋਣਾਂ ਚ ਸਰਗਰਮ ਕਾਂਗਰਸ ਦੀ ਕੌਮੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਬਾਰੇ ਇੱਕ ਹੋਰ ਵੱਡੀ ਖਬਰ ਆ ਹੀ ਹੈ ਕਿ ਉਹਨਾਂ ਦੀ ਮਾਂ ਤੇ ਪਾਰਟੀ ਦੀ ਪ੍ਰਧਾਨ ਸੋਨੀਆ ਗਾਂਧੀ ਦਸੰਬਰ ਦੇ ਮਹੀਨੇ 75 ਸਾਲ ਦੀ ਹੋ ਰਹੀ ਹੈ। ਅਜਿਹੀ ਹਾਲਤ ਵਿਚ ਆਲ ਇੰਡੀਆ ਕਾਂਗਰਸ ਕਮੇਟੀ ਦੇ ਗਲਿਆਰਿਆਂ ਵਿਚ ਅਜਿਹੀ ਘੁਸਰ-ਮੁਸਰ ਹੈ ਕਿ ਉਹ ਹੁਣ ਰਾਏਬਰੇਲੀ ਲੋਕ ਸਭਾ ਹਲਕੇ ਤੋਂ ਚੋਣ ਨਹੀਂ ਲੜੇਗੀ। ਉਹਨਾਂ ਦੀ ਥਾਂ ਪ੍ਰਿਅੰਕਾ ਨੂੰ ਚੋਣ ਲੜਾਈ ਜਾ ਸਕਦੀ ਹੈ, ਪਰ ਜੇ ਸੋਨੀਆ ਗਾਂਧੀ ਲੋਕ ਸਭਾ ਵਿਚ ਰਹਿਣਾ ਚਾਹੁੰਦੀ ਹੈ ਤਾਂ ਕਾਂਗਰਸ ਸ਼ਾਸਿਤ ਸੂਬਾ ਪਸੰਦ ਕਰ ਸਕਦੀ ਹੈ ਜਾਂ ਫਿਰ ਰਾਜ ਸਭਾ ਵਿਚ ਜਾ ਸਕਦੀ ਹੈ। ਉਹ ਨਵੇਂ ਨਿਯਮਾਂ ਅਧੀਨ ਕਾਂਗਰਸ ਪ੍ਰਧਾਨ ਵਜੋਂ ਆਪਣਾ 10, ਜਨਪਥ ਵਾਲਾ ਬੰਗਲਾ ਬਰਕਰਾਰ ਰੱਖ ਸਕਦੀ ਹੈ। ਜੇ ਉਹ ਕਿਸੇ ਵੀ ਹਾਊਸ ਦੀ ਮੈਂਬਰ ਨਾ ਹੋਵੇ ਤਾਂ ਵੀ ਇਹ ਬੰਗਲਾ ਉਸ ਕੋਲ ਰਹਿ ਸਕਦਾ ਹੈ।ਅਪ੍ਰੈਲ-ਮਈ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਮਹੀਨਿਆਂ ’ਚ ਪ੍ਰਚਾਰ ਮੁਹਿੰਮ ਦੌਰਾਨ ਸੋਨੀਆ ਲਈ ਗਰਮੀ ਅਤੇ ਮਿੱਟੀ-ਘੱਟੇ ਦਾ ਸਾਹਮਣਾ ਕਰਨਾ ਔਖਾ ਹੋਵੇਗਾ। ਇਸ ਦਾ ਕਾਰਨ ਇਹ ਹੈ ਕਿ ਉਨ੍ਹਾਂ ਦੀ ਸਿਹਤ ਚੰਗੀ ਨਹੀਂ। ਉਹ ਮਹਾਮਾਰੀ ਦੌਰਾਨ ਵਧੇਰੇ ਸਮਾਂ ਆਪਣੇ ਘਰ ਵਿਚ ਹੀ ਸੀਮਤ ਰਹੀ। ਇਸ ਮਹਾਮਾਰੀ ਤੋਂ ਬਾਅਦ ਵੀ ਉਹ ਕਈ ਮਹੀਨੇ ਘਰੋਂ ਬਾਹਰ ਨਹੀਂ ਨਿਕਲੀ। ਉਹ ਜ਼ੂਮ ਬੈਠਕ ਆਯੋਜਿਤ ਕਰਨ ਅਤੇ ਦਰਸ਼ਕਾਂ ਨੂੰ ਸੀਮਤ ਗਿਣਤੀ ਵਿਚ ਹੀ ਸੰਬੋਧਿਤ ਕਰਨਾ ਪਸੰਦ ਕਰਦੀ ਹੈ। ਪੂਰਨ ਸਮੇਂ ਦੀ ਕਾਂਗਰਸ ਪ੍ਰਧਾਨ ਹੋਣ ਦੇ ਬਾਵਜੂਦ ਉਹ ਜਨਤਕ ਤੌਰ ’ਤੇ ਸ਼ਾਇਦ ਹੀ ਕਦੇ ਵੇਖੀ ਗਈ ਹੋਵੇ। ਰਾਜਧਾਨੀ ਵਿਚ ਇਨ੍ਹਾਂ ਖਬਰਾਂ ਦੀ ਚਰਚਾ ਹੈ ਕਿ ਹੁਣ ਰਾਏਬਰੇਲੀ ਤੋਂ ਪ੍ਰਿਯੰਕਾ ਗਾਂਧੀ ਦੇ ਚੋਣ ਲੜਨ ਦੀ ਵਾਰੀ ਹੈ। ਲੋਕ ਸਭਾ ਦੀਆਂ ਚੋਣਾਂ ਦੌਰਾਨ 2019 ਵਿਚ ਭਾਜਪਾ ਤੋਂ ਆਪਣਾ ਗੜ੍ਹ ਅਮੇਠੀ ਹਾਰਨ ਪਿੱਛੋਂ ਹੁਣ ਕਾਂਗਰਸ ਲਈ ਰਾਏਬਰੇਲੀ ਵਿਚ ਆਪਣਾ ਦਬਦਬਾ ਕਾਇਮ ਰੱਖਣਾ ਔਖਾ ਹੋ ਰਿਹਾ ਹੈ। ਹੁਣ ਜਦੋਂ ਕਿ ਪ੍ਰਿਯੰਕਾ ਯੂ. ਪੀ. ਵਿਚ ਵਧੇਰੇ ਸਮਾਂ ਬਿਤਾ ਰਹੀ ਹੈ ਅਤੇ ਲਖਨਊ ਵਿਚ ਤਾਇਨਾਤ ਹੈ ਤਾਂ ਰਾਏਬਰੇਲੀ ਵਿਚ ਵੀ ਤਬਦੀਲੀ ਦੀ ਹਵਾ ਚੱਲ ਰਹੀ ਹੈ। ਅੰਦਰੂਨੀ ਸੂਤਰ ਕਹਿੰਦੇ ਹਨ ਕਿ ਆਖਰੀ ਫੈਸਲਾ ਜਨਵਰੀ-ਫਰਵਰੀ 2024 ਵਿਚ ਲਿਆ ਜਾਏਗਾ।
Comment here