ਸਿਆਸਤਖਬਰਾਂਚਲੰਤ ਮਾਮਲੇ

ਪ੍ਰਿਅੰਕਾ ਗਾਂਧੀ ਅਤੇ ਚਰਨਜੀਤ ਚੰਨੀ ਦਾ ਰੂਪਨਗਰ ਚ ਰੋਡ ਸ਼ੋਅ

ਚੰਡੀਗੜ੍ਹ-ਕਾਂਗਰਸ ਆਗੂ ਪ੍ਰਿਅੰਕਾ ਗਾਂਧੀ ਅਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਰੂਪਨਗਰ ਵਿੱਚ ਰੋਡ ਸ਼ੋਅ ਕੀਤਾ।15 ਫਰਵਰੀ ਇਸ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਉਨ੍ਹਾਂ ਦੇ ਨਾਲ ਸਨ। ਪ੍ਰਿਅੰਕਾ ਗਾਂਧੀ ਤੇ ਚੰਨੀ ਨੇ ਰੂਪਨਗਰ ‘ਚ ਰੋਡ ਸ਼ੋਅ ਕੀਤਾ। ਸੜਕ ‘ਤੇ ਭਾਰੀ ਭੀੜ ਦੇਖਣ ਨੂੰ ਮਿਲੀ। ਇਸ ਦੌਰਾਨ ਪ੍ਰਿਅੰਕਾ ਗਾਂਧੀ ਨੇ ਗੁਰਦੁਆਰਾ ਸ੍ਰੀ ਟਿੱਬੀ ਸਾਹਿਬ ਵਿਖੇ ਮੱਥਾ ਟੇਕਿਆ। ਇਸ ਦੌਰਾਨ ਪ੍ਰਿਅੰਕਾ ਗਾਂਧੀ ਨੇ ਰੋਡ ਸ਼ੋਅ ਨੂੰ ਵੀ ਸੰਬੋਧਨ ਕੀਤਾ। ਭਾਜਪਾ ਅਤੇ ਆਮ ਆਦਮੀ ਪਾਰਟੀ ‘ਤੇ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਦੋਵੇਂ ਪਾਰਟੀਆਂ ਇੱਕੋ ਜਿਹੀ ਖੇਡ ਖੇਡਦੀਆਂ ਹਨ, ਇਨ੍ਹਾਂ ਦੀ ਸ਼ੁਰੂਆਤ ਆਰ.ਐੱਸ.ਐੱਸ. ਤੋਂ ਹੋਈ ਸੀ, ਇਨ੍ਹਾਂ ‘ਚੋਂ ਇਕ ਗੁਜਰਾਤ ਮਾਡਲ ਅਤੇ ਦੂਜਾ ਦਿੱਲੀ ਮਾਡਲ ਦੀ ਗੱਲ ਕਰਦਾ ਹੈ, ਪਰ ਤੁਸੀਂ ਗੁਜਰਾਤ ਮਾਡਲ ਦੇਖਿਆ, ਉਸ ਦਾ ਕੀ ਹਾਲ ਹੈ? ਗੁਜਰਾਤ ਮਾਡਲ ਵਿੱਚ ਕਿਸੇ ਨੂੰ ਨੌਕਰੀ ਨਹੀਂ ਮਿਲੀ, ਕਿਸੇ ਦਾ ਕਾਰੋਬਾਰ ਨਹੀਂ ਚੱਲਿਆ। ਇਸ ਦੇ ਨਾਲ ਹੀ ਦਿੱਲੀ ਮਾਡਲ ਦੀ ਗੱਲ ਕਰਨ ਵਾਲਿਆਂ ਨੇ ਨਾ ਤਾਂ ਕੋਈ ਹਸਪਤਾਲ ਅਤੇ ਨਾ ਹੀ ਵਿੱਦਿਅਕ ਅਦਾਰਾ ਬਣਾਇਆ ਹੈ ਅਤੇ ਨਾ ਹੀ ਕੋਈ ਨੌਕਰੀ ਦਿੱਤੀ ਹੈ। ਉਨ੍ਹਾਂ ਬਰਿੰਦਰ ਢਿੱਲੋਂ ਵਲ ਇਸ਼ਾਰਾ ਕਰਦਿਆਂ ਕਿਹਾ,‘‘ਆਹ ਖੜੀ ਹੈ ਵਿਕਾਸ ਦੀ ਹਨੇਰੀ, ਇਸ ਨੂੰ ਜਿਤਾ ਦਿਉ ਤੇ ਪੰਜਾਬ ਦੇ ਸੱਚੇ ਅਲੰਬਰਦਾਰ ਚਰਨਜੀਤ ਸਿੰਘ ਚੰਨੀ ਪੰਜਾਬ ਵਿਚ ਅਪਣੀ ਟੀਮ ਨਾਲ ਮਿਲ ਕੇ ਨਵੇਂ ਪੰਜਾਬ ਦੀ ਸਿਰਜਣਾ ਕਰਨਗੇ।’’ ਉਨ੍ਹਾਂ ਕਿਹਾ,‘‘ਮੈਨੂੰ ਆਸ ਹੈ ਕਿ ਤੁਸੀਂ ਰੋਪੜ ਦੇ ਲੋਕ ਇਸ ਨੌਜਵਾਨ ਖ਼ੂਨ ਨੂੰ ਇਕ ਮੌਕਾ ਦੇ ਕੇ ਹਜ਼ਾਰਾਂ ਨੌਜਵਾਨਾਂ ਦੇ ਸੁਪਨਿਆਂ ਨੂੰ ਜਿਉਣ ਦਾ ਮੌਕਾ ਦੇਵੋਗੇ।’’ ਉਨ੍ਹਾਂ ਕਿਹਾ ਕਿ ਵਿਰੋਧੀ ਰਾਜਨੀਤਕ ਦਲਾਂ ਦੇ ਨੁਮਾਇੰਦੇ ਜਿਨ੍ਹਾਂ ਦਾ ਮਕਸਦ ਸਿਰਫ਼ ਵੋਟਾਂ ਹਾਸਲ ਕਰ ਕੇ ਚੋਣਾਂ ਜਿੱਤਣਾ ਹੀ ਸੀ ਅਤੇ ਹੈ ਪ੍ਰੰਤੂ ਬਰਿੰਦਰ ਢਿੱਲੋੀ ਦੀ ਸੋਚ ਅਤੇ ਸੁਪਨਾ ਇਸ ਵਾਰ ਰੋਪੜ ਨੂੰ ਜਿੱਤ ਦਿਵਾਉਣਾ ਹੈ। ਉਨ੍ਹਾਂ ਕਿਹਾ ਕਿ ਬਰਿੰਦਰ ਢਿੱਲੋਂ ਦਾ ਸੁਪਨਾ ਕਾਂਗਰਸ ਪਾਰਟੀ ਦੀ ਸੋਚ ਨਾਲ ਮਿਲਦਾ ਹੈ ਜੋ ਸੱਭ ਨੂੰ ਨਾਲ ਲੈ ਕੇ ਸਾਰਿਆਂ ਲਈ ਹੈ। ਕਾਂਗਰਸ ਪਾਰਟੀ ਜੋ ਕਿਸੇ ਇਕ ਫ਼ਿਰਕੇ ਦੇ ਲੋਕਾਂ ਲਈ ਨਾ ਹੋ ਕੇ ਹਰ ਵਰਗ ਦੇ ਸਤਿਕਾਰ ਨੂੰ ਅੱਗੇ ਰਖਦਿਆਂ ਸੱਭ ਲਈ ਅਤੇ ਹਰ ਕਿਸੇ ਵੀ ਆਵਾਜ਼ ਉੱਚੀ ਕਰਨ ਲਈ ਹੈ। ਇਸ ਤੋਂ ਪਹਿਲਾਂ ਪ੍ਰਿਯੰਕਾ ਗਾਂਧੀ ਦਾ ਐਨ ਐਸ ਯੂ ਆਈ ਅਤੇ ਯੂਥ ਕਾਂਗਰਸ ਵਲੋਂ ਡਾ. ਅੰਬੇਡਕਰ ਚੌਕ ਵਿਖੇ ਭਰਵਾਂ ਸਵਾਗਤ ਕੀਤਾ ਗਿਆ।  ਸ੍ਰੀਮਤੀ ਪ੍ਰਿਯੰਕਾ ਗਾਂਧੀ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਬਰਿੰਦਰ ਸਿੰਘ ਢਿੱਲੋਂ ਨੇ ਡਾ. ਅੰਬੇਡਕਰ ਦੇ ਬੁੱਤ ਦੇ ਫੁੱਲ ਮਾਲਾਵਾਂ ਭੇਂਟ ਕਰ ਕੇ ਸ਼ਰਧਾਂਜਲੀ ਦਿਤੀ। ਉਪਰੰਤ ਟਰੈਕਟਰ ’ਤੇ ਸਵਾਰ ਹੋ ਬੇਲਾ ਚੌਕ ਵਿਖੇ ਜਨ ਸਮੂਹ ਦਰਮਿਆਨ ਪੁੱਜੇ। ਇਥੇ ਲੋਕਾਂ ਨੂੰ ਸੰਬੋਧਨ ਕਰਨ ਤੋਂ ਪਹਿਲਾਂ ਸਾਰੇ ਆਗੂਆਂ ਨੇ ਸ਼ਹੀਦ ਭਗਤ ਸਿੰਘ ਦੇ ਬੁੱਤ ਤੇ ਫੁੱਲਮਾਲਾਵਾਂ ਭੇਂਟ ਕਰਦਿਆਂ ਮੱਥਾ ਟੇਕਿਆ। ਤੁਹਾਨੂੰ ਦੱਸ ਦੇਈਏ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਰੂਪਨਗਰ ਜ਼ਿਲ੍ਹੇ ਦੇ ਵਸਨੀਕ ਹਨ। ਰੂਪਨਗਰ ਜ਼ਿਲ੍ਹੇ ਨੂੰ ਰੋਪੜ ਵਜੋਂ ਵੀ ਜਾਣਿਆ ਜਾਂਦਾ ਹੈ। ਇਸ ਤੋਂ ਇਲਾਵਾ ਸੀਐਮ ਚੰਨੀ ਰੂਪਨਗਰ ਦੀ ਸ੍ਰੀ ਚਮਕੌਰ ਸਾਹਿਬ ਵਿਧਾਨ ਸਭਾ ਸੀਟ ਤੋਂ ਚੌਥੀ ਵਾਰ ਚੋਣ ਲੜਨ ਜਾ ਰਹੇ ਹਨ। ਇਸ ਤੋਂ ਇਲਾਵਾ ਚਰਨਜੀਤ ਸਿੰਘ ਚੰਨੀ ਪੰਜਾਬ ਵਿੱਚ ਕਾਂਗਰਸ ਪਾਰਟੀ ਦੇ ਸੀਐਮ ਉਮੀਦਵਾਰ ਵੀ ਹਨ।

Comment here