ਅਪਰਾਧਸਿਆਸਤਖਬਰਾਂ

ਪ੍ਰਾਪਰਟੀ ਵਿਵਾਦ-ਦੋ ਧੜਿਆਂ ਵਿਚਾਲੇ ਗੋਲ਼ੀਬਾਰੀ ਦੌਰਾਨ ਇਕ ਦੀ ਮੌਤ

ਅੰਮ੍ਰਿਤਸਰ-ਪੰਜਾਬ ਵਿਚ ਆਏ ਦਿਨ ਗੁੰਡਾਗਰਦੀ ਦਾ ਨਾਚ ਸ਼ਰੇਆਮ ਚਲ ਰਿਹਾ ਹੈ। ਹੁਣ ਪ੍ਰਾਪਰਟੀ ਵਿਵਾਦ ਨੂੰ ਲੈ ਕੇ ਡਰੀਮ ਸਿਟੀ ਨੇੜੇ ਦੋ ਧੜਿਆਂ ਵਿਚਾਲੇ ਅੰਨ੍ਹੇਵਾਹ ਗੋਲ਼ੀਬਾਰੀ ਦੌਰਾਨ ਇਕ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਬਾਕੀ ਦੋ ਨੌਜਵਾਨ ਰਣਜੋਧ ਸਿੰਘ ਅਤੇ ਚਰਨ ਗੋਲ਼ੀ ਲੱਗਣ ਕਾਰਨ ਜ਼ਖਮੀ ਹੋ ਗਏ।
ਜਾਣਕਾਰੀ ਮੁਤਾਬਕ ਜਿਸ ਵਿਅਕਤੀ ਦੀ ਮੌਤ ਹੋਈ ਹੈ, ਉਸ ਦਾ ਨਾਂ ਨਰਿੰਦਰ ਸਿੰਘ ਹੈ ਤੇ ਉਹ ਅੰਮ੍ਰਿਤਸਰ ‘ਚ ਹੈਲਥ ਕਲੱਬ ਚਲਾਉਂਦਾ ਹੈ। ਇਸ ਦੌਰਾਨ ਪੁਰਾਣੇ ਗੈਂਗਸਟਰ ਰਣਜੋਧ ਸਿੰਘ ਉਰਫ ਸੰਨੀ ਯਾਮਾਹਾ ਨੂੰ ਵੀ ਗੋਲ਼ੀ ਲੱਗੀ ਹੈ। ਦੱਸਿਆ ਜਾ ਰਿਹਾ ਹੈ ਕਿ ਮਹਿੰਦਰ ਸਿੰਘ ਤੇ ਮਾਈਕਲ ਪੁਰਾਣੇ ਦੋਸਤ ਹਨ। ਉਨ੍ਹਾਂ ਦਾ ਪ੍ਰਾਪਰਟੀ ਦਾ ਵੱਡਾ ਕਾਰੋਬਾਰ ਹੈ। ਪ੍ਰਾਪਰਟੀ ਵੇਚਣ ਤੋਂ ਬਾਅਦ ਸ਼ੁੱਕਰਵਾਰ ਅੱਧੀ ਰਾਤ ਨੂੰ ਡਰੀਮ ਸਿਟੀ ਕੋਲ ਪਾਰਟੀ ਚੱਲ ਰਹੀ ਸੀ ਅਤੇ ਦੋਵਾਂ ਵਿੱਚ 300,000 ਰੁਪਏ ਨੂੰ ਲੈ ਕੇ ਤਕਰਾਰ ਹੋ ਗਈ।
ਇਸ ਤੋਂ ਬਾਅਦ ਮਾਈਕਲ ਤੇ ਮਹਿੰਦਰਾ ਦਾ ਧੜਾ ਹਮਲਾਵਰ ਹੋ ਗਿਆ ਤੇ ਇੱਕ-ਦੂਜੇ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਬਚਾਅ ਦੌਰਾਨ ਮੌਕੇ ‘ਤੇ ਪਹੁੰਚੇ ਗੈਂਗਸਟਰ ਸੰਨੀ ਯਾਮਾ, ਨਰਿੰਦਰ ਸਿੰਘ ਅਤੇ ਚਰਨਜੀਤ ਨੂੰ ਗੋਲੀਆਂ ਲੱਗ ਗਈਆਂ। ਨਰਿੰਦਰ ਸਿੰਘ ਦੀ ਹਸਪਤਾਲ ਲਿਜਾਂਦੇ ਸਮੇਂ ਰਸਤੇ ‘ਚ ਮੌਤ ਹੋ ਗਈ ਹੈ।ਫਿਲਹਾਲ ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

Comment here