ਅਪਰਾਧਖਬਰਾਂਚਲੰਤ ਮਾਮਲੇ

ਪ੍ਰਸਿੱਧ ਪਸ਼ੂਪਤੀਨਾਥ ਮੰਦਰ ’ਚੋਂ 10 ਕਿਲੋ ਸੋਨਾ ‘ਗਾਇਬ’

ਕਾਠਮੰਡੂ-ਨੇਪਾਲ ਦੀ ਚੋਟੀ ਦੀ ਭ੍ਰਿਸ਼ਟਾਚਾਰ ਰੋਕੂ ਬਾਡੀ ਨੇ ਵਿਸ਼ਵ ਪ੍ਰਸਿੱਧ ਪਸ਼ੂਪਤੀਨਾਥ ਮੰਦਰ ਦੇ ਅੰਦਰ ‘ਜਲਹਰੀ’ ਵਿਚ ਗਾਇਬ ਸੋਨੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਲਹਰੀ ਉਹ ਨੀਂਹ ਹੈ ਜਿਸ ’ਤੇ ਸ਼ਿਵਲਿੰਗ ਸਥਾਪਤ ਕੀਤਾ ਜਾਂਦਾ ਹੈ। ਇਹ ਕਾਠਮੰਡੂ ਦੇ ਸਭ ਤੋਂ ਪੁਰਾਣੇ ਹਿੰਦੂ ਮੰਦਰ ਪਸ਼ੂਪਤੀਨਾਥ ਮੰਦਰ ਦੇ ਅੰਦੂਰਨੀ ਗਰਭ ਗ੍ਰਹਿ ਵਿਚ ਹੈ। ਜਲਹਰੀ ਤੋਂ 10 ਕਿਲੋਗ੍ਰਾਮ ਸੋਨਾ ਗਾਇਬ ਹੋਣ ਦੀ ਰਿਪੋਰਟ ਦੀ ਜਾਂਚ ਕਰਨ ਲਈ ਸਰਕਾਰ ਵਲੋਂ ‘ਅਧਿਕਾਰ ਦੀ ਦੁਰਵਰਤੋਂ’ ਦੀ ਜਾਂਚ ਕਰਨ ਵਾਲੇ ਕਮਿਸ਼ਨ’ (ਸੀ. ਆਈ. ਏ. ਏ.) ਨੂੰ ਨਿਰਦੇਸ਼ ਦਿੱਤੇ ਜਾਣ ਤੋਂ ਬਾਅਦ ਐਤਵਾਰ ਨੂੰ ਮੰਦਰ ਭਗਤਾਂ ਲਈ ਬੰਦ ਕਰ ਦਿੱਤਾ ਗਿਆ ਸੀ। ਸੀ. ਆਈ. ਏ. ਏ. ਦੀ ਇਕ ਵਿਸ਼ੇਸ਼ ਟੀਮ ਨੇ ਸਫਲਤਾਪੂਰਵਕ ਸੋਨੇ ਦਾ ਵਜ਼ਨ ਕੀਤਾ। ਤੋਲ ਪ੍ਰਕਿਰਿਆ ਐਤਵਾਰ ਸ਼ਾਮ 6 ਵਜੇ ਸ਼ੁਰੂ ਹੋਈ ਅਤੇ ਸੋਮਵਾਰ ਤੜਕੇ 3 ਵਜੇ ਸਮਾਪਤ ਹੋਈ।
ਅਧਿਕਾਰਕ ਸੂਤਰ ਨੇ ਕਿਹਾ ਕਿ ਜਲਹਰੀ ਨੂੰ ਤੋਲਣ ਦੀ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ ਅਤੇ ਜਲਹਰੀ ਦੀ ਖੰਡਿਤ ਰਚਨਾ ਨੂੰ ਧਿਆਨ ਵਿਚ ਰੱਖਦੇ ਹੋਏ ਮੌਜੂਦਾ ‘ਚ ਇਸ ਦਾ ਕੁਲ ਵਜ਼ਨ ਤੈਅ ਕਰਨ ਲਈ ਆਖਰੀ ਮੁਲਾਂਕਣ ਕੀਤਾ ਜਾ ਰਿਹਾ ਹੈ। ਮੁੱਢਲੇ ਮਾਪ ਨਾਲ ਜਲਹਰੀ ਦੇ ਵਜ਼ਨ ਵਿਚ ਕਮੀ ਦਾ ਪਤਾ ਲੱਗਾ ਹੈ ਪਰ ਵਜ਼ਨ ਵਿਚ ਕਮੀ ਦੀ ਸਹੀ ਸੀਮਾ ਦੀ ਪੁਸ਼ਟੀ ਨਹੀਂ ਕੀਤੀ ਗਈ। ਮੁਰੰਮਤ ਤੋਂ ਬਾਅਦ ਜਲਹਰੀ ਨੂੰ ਪਸ਼ੂਪਤੀਨਾਥ ਮੰਦਰ ਵਿਚ ਮੁੜ ਸਥਾਪਤ ਕੀਤਾ ਜਾਵੇਗਾ। ਆਈ. ਏ. ਏ. ਦੀ ਜਾਂਚ ਜਲਹਰੀ ਦੇ ਨੇੜੇ-ਤੇੜੇ ਬੇਨਿਯਮੀਆ ਨੂੰ ਲੈ ਕੇ ਕੀਤੀ ਗਈ ਇਕ ਸ਼ਿਕਾਇਤ ਤੋਂ ਬਾਅਦ ਹੋਈ। ਪਸ਼ੂਪਤੀ ਖੇਤਰ ਵਿਕਾਸ ਅਥਾਰਿਟੀ ਨੇ ਦਾਅਵਾ ਕੀਤਾ ਕਿ ਉਸ ਨੇ ਜਲਹਰੀ ਬਣਾਉਣ ਲਈ 103 ਕਿਲੋਗ੍ਰਾਮ ਸੋਨਾ ਖਰੀਦਿਆ ਸੀ ਪਰ ਗਹਿਣਿਆ ’ਚੋਂ 10 ਕਿਲੋਗ੍ਰਾਮ ਸੋਨਾ ਗਾਇਬ ਸੀ।

Comment here