ਅਜਬ ਗਜਬਖਬਰਾਂਦੁਨੀਆ

ਪ੍ਰਯੋਗ : 21 ਗ੍ਰਾਮ ਹੁੰਦਾ ਹੈ ਇਨਸਾਨ ਦੀ ਆਤਮਾ ਦਾ ਭਾਰ!

ਨਿਊਯਾਰਕ-ਅਮਰੀਕਾ ਦੇ ਵਿਗਿਆਨੀ ਡਾ. ਮੈਕਡੋਗਲ ਨੇ ਸਾਲ 1907 ’ਚ ਆਤਮਾ ਦਾ ਭਾਰ ਮਾਪਣ ਲਈ ਮ੍ਰਿਤਕ ਲੋਕਾਂ ’ਤੇ ਪ੍ਰਯੋਗ ਕੀਤੇ। ਇਨਸਾਨ ਦੀ ਆਤਮਾ ਦਾ ਭਾਰ ਕਿੰਨਾ ਹੁੰਦਾ ਹੈ, ਇਸ ’ਤੇ ਪ੍ਰਯੋਗ ਕਰਨਾ ਸ਼ੁਰੂ ਕੀਤਾ ਸੀ। ਵਿਗਿਆਨੀ ਨੇ ਕਈ ਮਰਦੇ ਹੋਏ ਲੋਕਾਂ ’ਤੇ ਪ੍ਰਯੋਗ ਕੀਤਾ, ਜਿਸ ਨਾਲ ਕਿ ਆਤਮਾ ਦਾ ਭਾਰ ਮਾਪਿਆ ਜਾ ਸਕੇ।ਇਨ੍ਹਾਂ ਪ੍ਰਯੋਗਾਂ ’ਚ ਉਨ੍ਹਾਂ ਨੇ ਉਨ੍ਹਾਂ ਲੋਕਾਂ ਦਾ ਭਾਰ ਮਾਪਿਆ, ਜਿਨ੍ਹਾਂ ਦੀ ਕੁਝ ਹੀ ਦੇਰ ’ਚ ਮੌਤ ਹੋਣ ਵਾਲੀ ਸੀ, ਉਨ੍ਹਾਂ ਦੇ ਮਰਨ ਤੋਂ ਤੁਰੰਤ ਬਾਅਦ ਇਕ ਵਾਰ ਫਿਰ ਤੋਂ ਉਨ੍ਹਾਂ ਦਾ ਭਾਰ ਮਾਪਿਆ ਜਾਵੇ ਤੇ ਪਤਾ ਲਾਇਆ ਜਾਵੇ ਕਿ ਉਸ ਦੌਰਾਨ ਕਿੰਨਾ ਭਾਰ ਘੱਟ ਹੋਇਆ ਹੈ। ਇਸ ਤੋਂ ਹੀ ਉਹ ਪਤਾ ਲਗਾ ਲੈਂਦੇ ਕਿ ਆਤਮਾ ਦੇ ਜਾਣ ਤੋਂ ਬਾਅਦ ਮ੍ਰਿਤਕ ਵਿਅਕਤੀ ਦੇ ਭਾਰ ’ਚ ਕਿੰਨੀ ਕਮੀ ਆਈ ਹੈ। ਡਾ. ਮੈਕਡੋਗਲ ਨੇ ਪਹਿਲੇ ਪ੍ਰਯੋਗ ’ਚ ਪਾਇਆ ਕਿ ਇਕ ਮਰੀਜ਼ ਦੇ ਮਰਨ ਤੋਂ ਬਾਅਦ ਉਸ ਦਾ 21 ਗ੍ਰਾਮ ਭਾਰ ਘੱਟ ਹੋ ਗਿਆ ਸੀ। ਉੱਥੇ ਹੀ ਦੂਜੇ ਮਰੀਜ਼ ਦਾ ਭਾਰ ਵੀ ਮਰਨ ਤੋਂ ਕੁਝ ਹੀ ਦੇਰ ਬਾਅਦ ਘੱਟ ਹੋ ਗਿਆ ਸੀ।

Comment here