ਸਿਆਸਤਖਬਰਾਂ

ਪ੍ਰਧਾਨ ਮੰਤਰੀ ਮੋਦੀ ਵੱਲੋਂ ਅਜਮੇਰ ਸ਼ਰੀਫ਼ ’ਤੇ ਚਾਦਰ ਚੜਾਈ ਗਈ

ਨਵੀਂ ਦਿੱਲੀ-ਬੀਤੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਰਫੋਂ ਰਾਜ ਸਭਾ ਵਿੱਚ ਸਦਨ ਦੇ ਉਪ ਨੇਤਾ ਮੁਖਤਾਰ ਅੱਬਾਸ ਨਕਵੀ ਨੇ ਅਜਮੇਰ ਦੀ ਦਰਗਾਹ ਸ਼ਰੀਫ ਖਵਾਜਾ ਮੋਇਨੂਦੀਨ ਚਿਸ਼ਤੀ ਦੇ 810ਵੇਂ ਸਾਲਾਨਾ ਉਰਸ ਮੌਕੇ ‘ਚਾਦਰ’ ਪੇਸ਼ ਕੀਤੀ। ਨਕਵੀ ਨੇ ਅਜਮੇਰ ਦਰਗਾਹ ਸ਼ਰੀਫ ਵਿਖੇ ਖਵਾਜਾ ਮੋਇਨੂਦੀਨ ਚਿਸ਼ਤੀ ਦੇ 810ਵੇਂ ਸਾਲਾਨਾ ਉਰਸ ਦੇ ਮੌਕੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ‘ਚਾਦਰ’ ਭੇਟ ਦੌਰਾਨ ਮੌਜੂਦ ਸਮਾਜ ਦੇ ਸਾਰੇ ਵਰਗਾਂ ਦੇ ਲੋਕਾਂ ਨੂੰ ਸੰਦੇਸ਼ ਪੜ੍ਹ ਕੇ ਸੁਣਾਇਆ। ਉਨ੍ਹਾਂ ਸੰਬੋਧਤ ਕਰਦੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੂਫ਼ੀਆਂ ਦੀ ਸੋਚ ਅਤੇ ਸਮਾਜ ਦੇ ਸਰਬਪੱਖੀ ਸਸ਼ਕਤੀਕਰਨ ਦਾ ਸੰਕਲਪ ਹੀ ਭਾਰਤ ਨੂੰ ਵਿਸ਼ਵ ਗੁਰੂ ਬਣਾਉਣ ਦਾ ਪ੍ਰਬਲ ਮੰਤਰ ਹੈ। ਪ੍ਰਧਾਨ ਮੰਤਰੀ ਵੱਲੋਂ ਭੇਜੀ ਗਈ ‘ਚਾਦਰ’ ਦਾ ਉੱਥੇ ਮੌਜੂਦ ਲੋਕਾਂ ਵੱਲੋਂ ਪੂਰੇ ਸਤਿਕਾਰ ਨਾਲ ਸਵਾਗਤ ਕੀਤਾ ਗਿਆ ਅਤੇ ਖਵਾਜਾ ਗਰੀਬ ਨਵਾਜ਼ ਦੇ ਦਰਬਾਰ ਵਿੱਚ ਪੇਸ਼ ਕੀਤੀ ਗਈ।

Comment here