ਸਿਆਸਤਖਬਰਾਂਦੁਨੀਆ

ਪ੍ਰਧਾਨ ਮੰਤਰੀ ਮੋਦੀ ਨੇ ਸਵਾਮੀਨਾਰਾਇਣ ਮੰਦਰ ਦਾ ਕੀਤਾ ਨਿਰੀਖਣ

ਜੋਹਾਨਸਬਰਗ-ਦੱਖਣੀ ਅਫਰੀਕਾ ਲਈ ਰਵਾਨਾ ਹੋਣ ਤੋਂ ਪਹਿਲਾਂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਦਿੱਲੀ ਵਿੱਚ ਬੀ.ਏ.ਪੀ.ਐੱਸ. ਸਵਾਮੀਨਾਰਾਇਣ ਸੰਸਥਾ ਦੇ ਸਵਾਮੀ ਬ੍ਰਹਮਵਿਹਾਰੀਦਾਸ ਨਾਲ ਮੁਲਾਕਾਤ ਕੀਤੀ ਸੀ। ਪ੍ਰਧਾਨ ਮੰਤਰੀ ਮੋਦੀ ਦੱਖਣੀ ਅਫਰੀਕਾ ਅਤੇ ਗ੍ਰੀਸ ਦੇ 4 ਦਿਨਾਂ ਦੌਰੇ ‘ਤੇ ਮੰਗਲਵਾਰ ਨੂੰ ਇੱਥੇ ਪਹੁੰਚੇ। ਪੀਐਮ ਮੋਦੀ ਨੇ ਮੰਗਲਵਾਰ ਨੂੰ ‘ਬ੍ਰਿਕਸ ਬਿਜ਼ਨਸ ਫੋਰਮ ਲੀਡਰਸ’ ਸੰਵਾਦ ਤੋਂ ਪਹਿਲਾਂ ਇੱਥੇ ਨਿਰਮਾਣ ਅਧੀਨ ਸਵਾਮੀਨਾਰਾਇਣ ਮੰਦਰ ਦੇ ਇਕ ਮਾਡਲ ਦਾ ਨਿਰੀਖਣ ਕੀਤਾ। ਜੋਹਾਨਸਬਰਗ ਦੇ ਉੱਥਰ ਵਿਚ ਨੌਰਥ ਰਾਈਡਿੰਗ ਵਿਚ ਇਸ ਮੰਦਰ ਦਾ ਨਿਰਮਾਣ 2017 ਤੋਂ ਚੱਲ ਰਿਹਾ ਹੈ ਅਤੇ ਇਸ ਦੇ ਅਗਲੇ ਸਾਲ ਤੱਕ ਪੂਰਾ ਹੋਣ ਦੀ ਉਮੀਦ ਹੈ। ਮੋਦੀ ਨੇ ਬ੍ਰਿਕਸ ਬਿਜ਼ਨਸ ਫੋਰਮ ਲੀਡਰਸ ਸੰਵਾਦ ਤੋਂ ਪਹਿਲਾਂ ਇਕ ਭਾਈਚਾਰਕ ਪ੍ਰੋਗਰਾਮ ਵਿਚ ਹਿੱਸਾ ਲੈਂਦੇ ਹੋਏ ਮੰਦਰ ਦੇ ਮਾਡਲ ਦਾ ਨਿਰੀਖਣ ਕੀਤਾ। ਇਹ ਮੰਦਰ ਕੀਨੀਆ ਦੀ ਰਾਜਧਾਨੀ ਨੈਰੋਬੀ ਵਿਚ ਸਥਿਤ ਅਜਿਹੇ ਹੀ ਇਕ ਮੰਦਰ ਦੀ ਤਰ੍ਹਾਂ ਹੋਵੇਗਾ ਜੋ ਪੂਰੀ ਤਰ੍ਹਾਂ ਪੱਥਰ ਨਾਲ ਬਣਿਆ ਹੈ ਅਤੇ ਇਸ ਵਿਚ ਕਲਾਸਰੂਮਜ਼ ਅਤੇ ਇੱਕ ਕਲੀਨਿਕ ਵੀ ਹੋਵੇਗਾ।
ਇਸ ਤੋਂ ਪਹਿਲਾਂ, ਪ੍ਰਿਟੋਰੀਆ ਹਿੰਦੂ ਸੇਵਾ ਸਮਾਜ ਅਤੇ ਸਵਾਮੀਨਾਰਾਇਣ ਸੰਸਥਾ ਦੀ ਸਥਾਨਕ ਇਕਾਈ ਦੇ ਮੈਂਬਰਾਂ ਨੇ ਪ੍ਰਿਟੋਰੀਆ ਦੇ ਵਾਟਰਲੂ ਏਅਰ ਫੋਰਸ ਬੇਸ ‘ਤੇ ਪ੍ਰਧਾਨ ਮੰਤਰੀ ਮੋਦੀ ਦਾ ਸਵਾਗਤ ਕੀਤਾ। ਕਰੀਬ 14.5 ਏਕੜ ਵਿੱਚ ਬਣੇ ਸਵਾਮੀਨਾਰਾਇਣ ਮੰਦਰ ਵਿੱਚ 34,000 ਵਰਗ ਮੀਟਰ ਦਾ ਸੱਭਿਆਚਾਰਕ ਕੇਂਦਰ, 3,000 ਦੇ ਬੈਠਣ ਲਈ ਇੱਕ ਆਡੀਟੋਰੀਅਮ, 2,000 ਲੋਕਾਂ ਲਈ ਇੱਕ ਬੈਂਕੁਏਟ ਹਾਲ, ਇੱਕ ਖੋਜ ਸੰਸਥਾ, ਕਲਾਸਰੂਮਜ਼, ਪ੍ਰਦਰਸ਼ਨੀ ਅਤੇ ਮਨੋਰੰਜਨ ਕੇਂਦਰ ਵੀ ਹੋਣਗੇ। ਇਸ ਦੌਰਾਨ ਉਹ 15ਵੇਂ ਬ੍ਰਿਕਸ ਸਿਖ਼ਰ ਸੰਮੇਲਨ ‘ਚ ਹਿੱਸਾ ਲੈਣਗੇ ਅਤੇ ਕਈ ਵਿਸ਼ਵ ਨੇਤਾਵਾਂ ਨਾਲ ਦੁਵੱਲੀ ਬੈਠਕ ਕਰਨਗੇ। ਬ੍ਰਿਕਸ ਸਮੂਹ ਵਿੱਚ ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਦੱਖਣੀ ਅਫਰੀਕਾ ਸ਼ਾਮਲ ਹਨ।

Comment here