ਸਿਆਸਤਖਬਰਾਂ

ਪ੍ਰਧਾਨ ਮੰਤਰੀ ਨੇ ਰਾਜਨੀਤੀ ਚ ਪਰਿਵਾਰਵਾਦ ਨਾ ਲਿਆਉਣ ਦੀ ਅਪੀਲ ਕੀਤੀ

ਅਮੇਠੀ : ਜਦੋਂ ਕੋਈ ਵਿਧਾਇਕ ਸੱਤਾ ਵਿੱਚ ਲਾ ਜਾਂਦਾ ਹੈ ਤਾਂ ਉਸਦੇ ਪਰਿਵਾਰ ਵਾਲੇ ਹੀ ਨਹੀਂ ਸਗੋਂ ਗੁਵਾਂਢੀ ਵੀ ਖੁਦ ਨੂੰ ਵਿਸ਼ੇਸ਼ ਸਮਝਣ ਲੱਗ ਪੈਂਦੇ ਹਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜਨੀਤੀ ‘ਚ ਪਰਿਵਾਰਵਾਦ ਕਾਰਨ ਪੂਰੀ ਵਿਵਸਥਾ ਨੂੰ ਹੋ ਰਹੇ ਨੁਕਸਾਨ ਤੋਂ ਵੋਟਰਾਂ ਨੂੰ ਸਾਵਧਾਨ ਕੀਤਾ। ਉਨ੍ਹਾਂ ਕਿਹਾ ਕਿ ਪਰਿਵਾਰਵਾਦੀ ਪਾਰਟੀਆਂ ਦੇ ਸੱਤਾਧਾਰੀ ਹੋਣ ਨਾਲ ਪੂਰੀ ਵਿਵਸਥਾ ਤੇ ਪ੍ਭਾਵ ਪੈਂਦਾ ਹੈ, ਜਿਸ ‘ਚ ਨਿਯਮ ਕਾਨੂੰਨ ਨਜ਼ਰਅੰਦਾਜ ਕਰ ਕੇ ਇਕ ਪਰਿਵਾਰ ਦੇ ਹਿੱਤ ਲਈ ਕੰਮ ਹੁੰਦਾ ਹੈ, ਜਦੋਂ ਕਿ ਉਹ ਅਜਿਹੀ ਵਿਵਸਥਾ ਬਣਾ ਰਹੇ ਹਨ, ਜਿਸ ‘ਚ ਕਾਨੂੰਨ ਦੀ ਪਾਲਣਾ ਪ੍ਰਧਾਨ ਮੰਤਰੀ ਵੀ ਕਰਦਾ ਹੈ ਅਤੇ 100 ਸਾਲ ਦੀ ਉਸ ਦੀ ਮਾਂ ਵੀ ਕਰਦੀ ਹੈ। ਪੀ.ਐੱਮ. ਮੋਦੀ ਨੇ ਅੱਜ ਉੱਤਰ ਪ੍ਰਦੇਸ਼ ‘ਚ ਵਿਧਾਨ ਸਭਾ ਚੋਣਾਂ ਦੌਰਾਨ ਅਮੇਠੀ ‘ਚ ਇਕ ਜਨ ਸਭਾ ‘ਚ ਕਾਂਗਰਸ ਅਤੇ ਸਮਾਜਵਾਦੀ l (ਸਪਾ) ਵਰਗੇ ਦਲਾਂ ਨੂੰ ਪਰਿਵਾਰਵਾਦ ਦਾ ਪੋਸ਼ਕ ਦੱਸਦੇ ਹੋਏ ਇਨ੍ਹਾਂ ‘ਤੇ ਟਾਰਗੈਟ ਕੀਤਾ। ਉਨ੍ਹਾਂ ਨੇ ਕੋਰੋਨਾ ਟੀਕਾਕਰਨ ਮੁਹਿੰਮ ਦਾ ਉਦਾਹਰਣ ਦਿੰਦੇ ਹੋਏ ਵੋਟਰਾਂ ਨੂੰ ਸਮਝਾਇਆ ਕਿ ਕਿਸ ਤਰ੍ਹਾਂ ਪਰਿਵਾਰਵਾਦੀ ਪਾਰਟੀਆਂ ਨੇ ਗੰਦੀ ਰਾਜਨੀਤੀ ਕਾਰਨ ਇਸ ਮੁਹਿੰਮ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਕੋਰੋਨਾ ਟੀਕਾਕਰਨ ਮੁਹਿੰਮ ਬਾਰੇ ਇਨ੍ਹਾਂ ਪਰਿਵਾਰਵਾਦੀਆਂ ਦਾ ਜੋ ਰਵੱਈਆ ਰਿਹਾ ਹੈ, ਉਹ ਵੀ ਪੂਰੇ ਉੱਤਰ ਪ੍ਰਦੇਸ਼, ਪੂਰੇ ਦੇਸ਼ ਨੇ ਦੇਖਿਆ ਹੈ ਪਰ ਇਨ੍ਹਾਂ ਦੇ ਆਪਣੇ ਵਰਕਰਾਂ ਨੇ ਇਨ੍ਹਾਂ ਦੀ ਗੱਲ ਨਹੀਂ ਮੰਨੀ ਅਤੇ ਟੀਕਾ ਲਗਵਾਇਆ। ਮੋਦੀ ਨੇ ਕਿਹਾ,”ਜਦੋਂ ਵੈਕਸੀਨੇਸ਼ਨ ਸ਼ੁਰੂ ਹੋਇਆ ਤਾਂ ਮੋਦੀ ਖ਼ੁਦ ਦੌੜ ਕੇ ਸਭ ਤੋਂ ਪਹਿਲਾਂ ਵੈਕਸੀਨ ਲਗਵਾਉਣ  ਗਿਆ। ਅਸੀਂ ਪਹਿਲੇ ਸਿਹਤ ਸੇਵਾ ਨਾਲ ਜੁੜੇ ਲੋਕਾਂ ਨੂੰ, ਸਫ਼ਾਈ ਕਰਮੀਆਂ ਨੂੰ, ਬਜ਼ੁਰਗਾਂ ਨੂੰ, ਗੰਭੀਰ ਬੀਮਾਰੀ ਨਾਲ ਪੀੜਤ ਲੋਕਾਂ ਨੂੰ ਵੈਕਸੀਨ ਲਗਵਾਉਣ ਦਾ ਮੌਕਾ ਦਿੱਤਾ।” ਟੀਕਾਕਰਨ ਦੇ ਨਿਯਮਾਂ ਦੀ ਪਾਲਣਾ ਯਕੀਨੀ ਕਰਨ ਨੂੰ ਲੈ ਕੇ ਪ੍ਰਧਾਨ ਮੰਤਰੀ ਖੁਦ ਆਪਣਾ ਅਤੇ ਆਪਣੀ ਮਾਂ ਦਾ ਵੀ ਉਦਾਹਰਣ ਦਿੱਤਾ। ਉਨ੍ਹਾਂ ਕਿਾਹ,”ਤੁਸੀਂ ਇਹ ਵੀ ਦੇਖੋ ਮੈਂ ਵੀ ਵੈਕਸੀਨ ਉਦੋਂ ਲਗਵਾਈ, ਜਦੋਂ ਨਿਯਮ ਨਾਲ ਮੇਰਾ ਨੰਬਰ ਆਇਆ। ਮੇਰੀ ਮਾਂ 100 ਸਾਲ ਦੀ ਹੈ ਅਤੇ ਉਨ੍ਹਾਂ ਨੇ ਵੀ ਲਾਈਨ ਨਹੀਂ ਤੋੜੀ। ਜਦੋਂ ਉਨ੍ਹਾਂ ਦਾ ਨੰਬਰ ਆਇਆ, ਉਦੋਂ ਵੀ ਉਨ੍ਹਾਂ ਨੇ ਵੈਕਸੀਨ ਲਗਵਾਈ। ਮੇਰੀ ਮਾਂ ਨੇ ਬੂਸਟਰ ਡੋਜ਼ ਹਾਲੇ ਨਹੀਂ ਲਗਵਾਈ, ਕਿਉਂਕਿ ਉਨ੍ਹਾਂ ਨੂੰ ਕੋਈ ਬੀਮਾਰੀ ਨਹੀਂ ਹੈ। ਕਾਨੂੰਨ-ਨਿਯਮਾਂ ਦੀ ਪਾਲਣਾ ਪ੍ਰਧਾਨ ਮੰਤਰੀ ਵੀ ਕਰਦਾ ਹੈ। ਪ੍ਰਧਾਨ ਮੰਤਰੀ ਦੀ 100 ਸਾਲ ਦੀ ਉਮਰ ਦੀ ਮਾਂ ਵੀ ਕਰਦੀ ਹੈ।” ਉਨ੍ਹਾਂ ਕਿਹਾ ਕਿ ਜੇਕਰ ਟੀਕਾਕਰਨ ਦਾ ਇਹ ਕੰਮ ਪਰਿਵਾਰਵਾਦੀ ਸਰਕਾਰ ‘ਚ ਹੁੰਦਾ ਤਾਂ ਸਾਰੀਆਂ ਲਾਈਨਾਂ ਤੋੜ ਕੇ ਇਹ ਲੋਕ ਸਭ ਤੋਂ ਪਹਿਲਾਂ ਵੈਕਸੀਨ ਲਗਵਾ ਲੈਂਦੇ।

Comment here