ਸਿਆਸਤਖਬਰਾਂਚਲੰਤ ਮਾਮਲੇ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੈਬਨਿਟ ‘ਚ ਫੇਰਬਦਲ ਦੀ ਤਿਆਰੀ

ਨਵੀਂ ਦਿੱਲੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਦੀ ਕੈਬਨਿਟ ਦੇ ਵਿੱਚ ਫੇਰਬਦਲ ਨੂੰ ਲੈ ਕੇ ਮੰਥਨ ਚੱਲ ਰਿਹਾ ਹੈ। ਇਹ ਸਾਰੀਆਂ ਤਿਆਰੀਆਂ ਮਿਸ਼ਨ 2024 ਲਈ ਕੀਤੀਆਂ ਜਾ ਰੀਆਂ ਹਨ। ਜਿਸ ‘ਤੇ ਭਾਜਪਾ ਵੱਲੋਂ ਨੇ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੰਤਰੀ ਮੰਡਲ ਵਿੱਚ ਫੇਰਬਦਲ ਦੀਆਂ ਸਰਗਰਮੀਆਂ ਨੂੰ ਓਦੋਂ ਹੋਰ ਬਲ ਮਿਲਿਆ ,ਜਦੋਂ ਕੇਂਦਰ ਸਰਕਾਰ ਨੇ ਚਿਰਾਗ ਪਾਸਵਾਨ ਦੀ ਸੁਰੱਖਿਆ ‘ਚ ਅਚਾਨਕ ਵਾਧਾ ਕਰ ਦਿੱਤਾ। ਮੰਨਿਆ ਜਾ ਰਿਹਾ ਹੈ ਕਿ ਚਿਰਾਗ ਨੂੰ ਕੈਬਨਿਟ ‘ਚ ਸ਼ਾਮਲ ਕੀਤਾ ਜਾ ਸਕਦਾ ਹੈ। ਹਾਲਾਂਕਿ ਚਿਰਾਗ ਪਾਸਵਾਨ ਨੇੇ ਅਜੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ।
ਚਿਰਾਗ ਦਾ ਕਹਿਣਾ ਹੈ ਕਿ “ਬਿਹਾਰ ਦੇ ਲੋਕਾਂ ਦਾ ਮੇਰੇ ਮੰਤਰੀ ਅਹੁਦੇ ਅਤੇ ਮੇਰੀ ਸੁਰੱਖਿਆ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।” ਅਜਿਹੇ ਸਵਾਲਾਂ ਦਾ ਕੋਈ ਮਤਲਬ ਨਹੀਂ ਹੈ।” ਦਰਅਸਲ, ਭਾਜਪਾ ਬਿਹਾਰ ‘ਚ ਮਹਾਗਠਜੋੜ ਦੇ ਖਿਲਾਫ ਮਜ਼ਬੂਤ ਸਮੀਕਰਨ ਬਣਾਉਣ ਲਈ ਚਿਰਾਗ ਨੂੰ ਨਾਲ ਲਿਆਉਣਾ ਚਾਹੁੰਦੀ ਹੈ ਪਰ ਸ਼ਾਇਦ ਚਿਰਾਗ ਅਜੇ ਵੀ ਉਲਝਣ ‘ਚ ਹੈ।
ਅਗਲੇ 18 ਮਹੀਨੇ ਦੇਸ਼ ਦੀ ਰਾਜਨੀਤੀ ਵਿੱਚ ਅਹਿਮ ਹਨ। ਇਹ ਕਾਰਨ ਹੈ ਕਿ ਭਾਜਪਾ ਨੇ ਭਾਈਵਾਲਾਂ ਨੂੰ ਜੋੜਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ। ਮੰਤਰੀ ਮੰਡਲ ਵਿੱਚ ਭਾਜਪਾ ਵੱਲੋਂ ਪੈਨ ਇੰਡੀਆ ਦਾ ਧਿਆਨ ਰੱਖਿਆ ਹੈ। ਸੂਤਰਾਂ ਦੇ ਮੁਤਾਬਕ ਸ਼ਿੰਦੇ ਧੜੇ ਅਤੇ ਏਆਈਏਡੀਐਮਕੇ ਨੂੰ ਮਹਾਰਾਸ਼ਟਰ ਤੋਂ ਵਿਸਥਾਰ ਵਿੱਚ ਜਗ੍ਹਾ ਮਿਲ ਸਕਦੀ ਹੈ। ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ ਦੇ ਨੇਤਾਵਾਂ ਨੂੰ ਵੀ ਫੇਰਬਦਲ ਦਾ ਫਾਇਦਾ ਹੋ ਸਕਦਾ ਹੈ।
ਜੇਕਰ ਚਰਚਾ ਦੀ ਮੰਨੀਏ ਤਾਂ ਕੇਂਦਰੀ ਮੰਤਰੀ ਮੰਡਲ ‘ਚ ਆਉਣ ਵਾਲਿਆਂ ਦੀ ਸੂਚੀ ‘ਚ ਇਕ ਮਜ਼ਬੂਤ ਮੁੱਖ ਮੰਤਰੀ ਦਾ ਨਾਂ ਵੀ ਸ਼ਾਮਲ ਹੈ। ਇਸ ਦਾ ਮਤਲਬ ਹੈ ਕਿ ਮੰਤਰੀ ਮੰਡਲ ਦੇ ਫੇਰਬਦਲ ਦੇ ਨਾਲ ਹੀ ਕਿਸੇ ਸੂਬੇ ਦਾ ਮੁੱਖ ਮੰਤਰੀ ਵੀ ਬਦਲ ਜਾਵੇਗਾ। ਕੇਂਦਰੀ ਮੰਤਰੀ ਮੰਡਲ ਵਿੱਚ ਮੁੱਖ ਮੰਤਰੀ ਨੂੰ ਸ਼ਾਮਲ ਕਰਨ ਬਾਰੇ ਸਿਖਰਲੀ ਲੀਡਰਸ਼ਿਪ ਇਕਮਤ ਹੈ ਪਰ ਅਜੇ ਤੱਕ ਇਸ ਗੱਲ ‘ਤੇ ਕੋਈ ਠੋਸ ਸਹਿਮਤੀ ਨਹੀਂ ਬਣ ਸਕੀ ਹੈ ਕਿ ਮੁੱਖ ਮੰਤਰੀ ਦੀ ਕੁਰਸੀ ਵਿੱਚ ਕਿਸ ਨੂੰ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ।
ਭਾਜਪਾ ਲਈ ਰਾਜਸਥਾਨ ਮਹੱਤਵਪੂਰਨ ਹੈ। ਸਾਲ 2019 ਦੀਆਂ ਚੋਣਾਂ ‘ਚ ਸੂਬੇ ਦੀਆਂ 25 ‘ਚੋਂ 24 ਸੀਟਾਂ ਭਾਜਪਾ ਨੇ ਜਿੱਤੀਆਂ ਸਨ ਪਰ ਵਿਧਾਨ ਸਭਾ ਚੋਣਾਂ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਹੀ ਕਾਰਨ ਹੈ ਕਿ ਰਾਜਸਥਾਨ ‘ਤੇ ਵਿਸ਼ੇਸ਼ ਫੋਕਸ ਦੀ ਉਮੀਦ ਹੈ। ਫੇਰਬਦਲ ‘ਚ ਰਾਜਸਥਾਨ ਤੋਂ ਨਵੇਂ ਚਿਹਰਿਆਂ ਨੂੰ ਐਂਟਰੀ ਮਿਲ ਸਕਦੀ ਹੈ। ਭਾਜਪਾ ਰਾਜਸਥਾਨ ਦੀਆਂ ਔਰਤਾਂ ਨੂੰ ਵੀ ਮੌਕਾ ਦੇ ਸਕਦੀ ਹੈ। ਇਨ੍ਹਾਂ ਵਿਚ ਰਾਜਸਮੰਦ ਦੀ ਸੰਸਦ ਮੈਂਬਰ ਦੀਆ ਕੁਮਾਰੀ ਦਾ ਨਾਂ ਸਭ ਤੋਂ ਅੱਗੇ ਹੈ। ਇੱਕ ਆਦਿਵਾਸੀ ਸੰਸਦ ਮੈਂਬਰ ਨੂੰ ਮੌਕਾ ਦੇ ਸਕਦੀ ਹੈ। ਕਿਰੋਨੀਲਾਲ ਮੀਨਾ ਗਹਿਲੋਤ ਸਰਕਾਰ ‘ਤੇ ਲਗਾਤਾਰ ਹਮਲਾਵਰ ਹੈ। ਉਨ੍ਹਾਂ ਨੂੰ ਮੌਕਾ ਮਿਲ ਸਕਦਾ ਹੈ
ਹਾਲਾਂਕਿ ਕੁਝ ਮੰਤਰੀਆਂ ਦਾ ਪੱਤਾ ਕੱਟ ਕੇ ਉਨ੍ਹਾਂ ਨੂੰ ਜਥੇਬੰਦੀ ਦੇ ਕੰਮ ਵਿੱਚ ਲਾਇਆ ਜਾ ਸਕਦਾ ਹੈ। ਇਨ੍ਹਾਂ ਵਿੱਚੋਂ ਕੁਝ ਪ੍ਰਮੁੱਖ ਨਾਂ ਅਜਿਹੇ ਹਨ ਜੋ ਪਹਿਲਾਂ ਵੀ ਸੰਸਥਾ ਵਿੱਚ ਵੱਡੀਆਂ ਜ਼ਿੰਮੇਵਾਰੀਆਂ ਨਿਭਾ ਚੁੱਕੇ ਹਨ। ਚੋਣਾਂ ਤੋਂ ਪਹਿਲਾਂ ਜ਼ਮੀਨ ਨੂੰ ਮਜ਼ਬੂਤ ਕਰਨ ਲਈ ਉਨ੍ਹਾਂ ਨੂੰ ਦੁਬਾਰਾ ਭੇਜਿਆ ਜਾ ਸਕਦਾ ਹੈ। ਹਲਾਂਕਿ ਮੰਤਰੀ ਮੰਡਲ ਦਾ ਵਿਸਤਾਰ ਕਦੋਂ ਹੋਵੇਗਾ ਇਸ ਦੀ ਤਰੀਕ ਤੈਅ ਨਹੀਂ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਅਗਲੇ ਮਹੀਨੇ ਹੋਣ ਵਾਲੇ ਬਜਟ ਸੈਸ਼ਨ ਤੋਂ ਬਾਅਦ ਕਿਸੇ ਵੀ ਸਮੇਂ ਮੰਤਰੀ ਮੰਡਲ ‘ਚ ਫੇਰਬਦਲ ਹੋ ਸਕਦਾ ਹੈ।

Comment here