ਸਿਆਸਤਖਬਰਾਂਚਲੰਤ ਮਾਮਲੇ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਅੱਛੇ ਦਿਨ’ ਖਤਮ-ਸ਼ਤਰੂਘਨ ਸਿਨਹਾ

ਪਟਨਾ-ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਸ਼ਤਰੂਘਨ ਸਿਨਹਾ ਨੇ ਆਪਣੀ ਪਾਰਟੀ ਮੁਖੀ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਭਰੋਸੇਯੋਗ ਨੇਤਾ ਦੱਸਿਆ ਅਤੇ ਦਾਅਵਾ ਕੀਤਾ ਕਿ ਅਗਲੇ ਸਾਲ ਹੋਣ ਵਾਲੀ ਲੋਕ ਸਭਾ ਚੋਣਾਂ ਉਹ ‘ਪਾਸ ਪਲਟਣ’ ਵਾਲੀ ਨੇਤਾ ਸਾਬਤ ਹੋਵੇਗੀ।
‘ਸ਼ਾਟਗਨ’ ਦੇ ਨਾਂ ਤੋਂ ਮਸ਼ਹੂਰ ਸਿਨਹਾ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਮੇਰੇ ਮਿੱਤਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਅੱਛੇ ਦਿਨ’ ਖਤਮ ਹੋ ਗਏ ਹਨ। ਸਿਨਹਾ ਭਾਜਪਾ ਪਾਰਟੀ ਛੱਡ ਚੁੱਕੇ ਹਨ।
ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਲੰਬੇ ਸਮੇਂ ਤੋਂ ਇਹ ਸੁਣ ਰਹੇ ਹਾਂ ਕਿ ਕੌਣ ਨੇਤਾ ਹੋਵੇਗਾ? ਨਹਿਰੂ ਦੇ ਸਮੇਂ ਤੱਕ ਵੀ ਲੋਕ ਇਹੀ ਸਵਾਲ ਪੁੱਛਦੇ ਸਨ। ਵਿਰੋਧੀ ਧਿਰ ਲਈ ਇਸ ਗੱਲ ਦੀ ਚਿੰਤਾ ਕਰਨਾ ਵਿਅਰਥ ਹੈ। ਕਿਸ ਨੂੰ ਪ੍ਰਧਾਨ ਮੰਤਰੀ ਦੇ ਰੂਪ ‘ਚ ਪਰਤਣ ਤੋਂ ਰੋਕਿਆ ਜਾਵੇ, ਇਸ ਸਬੰਧ ‘ਚ ਸਪੱਸ਼ਟਤਾ ਹੋਣੀ ਮਹੱਤਵਪੂਰਨ ਹੈ। ਹਾਲਾਂਕਿ ਉਨ੍ਹਾਂ ਨੇ ਰਾਹੁਲ ਗਾਂਧੀ ਨੂੰ ਕਾਬਿਲ ਨੇਤਾ ਦੱਸਿਆ ਪਰ ਉਹ ਇਸ ਸਵਾਲ ਤੋਂ ਬਚਦੇ ਨਜ਼ਰ ਆਏ ਕਿ ਰਾਹੁਲ, ਵਿਰੋਧੀ ਧਿਰ ਗਠਜੋੜ ਦੀ ਅਗਵਾਈ ਕਰ ਸਕਦੇ ਹਨ ਜਾਂ ਨਹੀਂ। ਸ਼ਿਵ ਸੈਨਾ ਦੇ ਸਬੰਧ ਵਿਚ ਸਿਨਹਾ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਖੇਡ ਅਜੇ ਸ਼ੁਰੂ ਹੋਈ ਹੈ ਅਤੇ ਸੁਪਰੀਮ ਕੋਰਟ ਨਿਆਂ ਕਰੇਗਾ।

Comment here