ਸਿਆਸਤਖਬਰਾਂ

ਪ੍ਰਦੂਸ਼ਣ ਨੇ ਦਿੱਲੀ ਦਾ ਦਮ ਘੁੱਟਿਆ

ਨਵੀਂ ਦਿੱਲੀ- ਝੋਨੇ ਦੇ ਸੀਜਨ ਚ ਪਰਾਲੀ ਫੂਕਣ ਤੋਂ ਬਾਅਦ ਦੀਵਾਲੀ ਵਰਗੇ ਤਿਉਹਾਰਾਂ ਮੌਕੇ ਚਲਦੇ ਪਟਾਕਿਆਂ ਨਾਲ ਹਵਾ ਪ੍ਰਦੂਸ਼ਣ ਚ ਬੇਹਦ ਵਾਧਾ ਹੋ ਜਾਂਦਾ ਹੈ, ਖਾਸ ਕਰਕੇ ਦਿੱਲੀ ਵਾਸੀ ਇਸ ਤੋਂ ਵਧੇਰੇ ਪ੍ਰਭਾਵਿਤ ਹੁੰਦੇ ਹਨ। ਮੀਂਹ ਪੈਣ ਨਾਲ ਕੁਝ ਸਥਿਤੀ ਸੁਧਰ ਸਕਦੀ ਹੈ, ਪਰ ਦਿੱਲੀ ਨੂੰ ਅਜੇ ਉਡੀਕ ਕਰਨੀ ਪਵੇਗੀ। ਭਾਰਤ ਮੌਸਮ ਵਿਗਿਆਨ ਵਿਭਾਗ ਨੇ ਦੇਸ਼ ਦੇ ਹੇਠਲੇ ਸੂਬਿਆਂ ਵਿਚ ਬਾਰਿਸ਼ ਹੋਣ ਦੇ ਆਸਾਰ ਪ੍ਰਗਟ ਕੀਤੇ ਹਨ ਹਾਲਾਂਕਿ ਕਿਸੇ ਵੀ ਖੇਤਰ ਲਈ ਗੰਭੀਰ ਚਿਤਾਵਨੀ ਜਾਂ ਅਲਰਟ ਨਹੀਂ ਹੈ। ਮੌਸਮ ਵਿਭਾਗ ਦੇ ਅਨੁਸਾਰ ਕੋਂਕਣ, ਗੋਵਾ, ਮਰਾਠਵਾੜਾ, ਸਮੁੰਦਰੀ ਅੰਧ ਪ੍ਰਦੇਸ਼, ਤੇਲੰਗਾਨਾ, ਮੱਧ ਮਹਾਰਾਸ਼ਟਰ, ਰਾਇਲਸੀਮਾ, ਕੇਰਲ, ਤਮਿਲਨਾਡੂ, ਪੁਡਦੁਚੇਰੀ, ਅਤੇ ਲਕਸ਼ਦੀਪ ਵਿਚ ਬਾਰਿਸ਼ ਹੋ ਸਕਦਾ ਹੈ। ਇਹ ਬਾਰਿਸ਼ ਵਿੱਚ ਹਲਕੀਆਂ ਮੱਧ ਤੱਕ ਹੋ ਸਕਦਾ ਹੈ। ਨਾਲ ਹੀ ਕੁਝ ਇਲਾਕਿਆਂ ਵਿਚ ਤੇਜ਼ ਹਵਾ ਵੀ ਚੱਲ ਸਕਦੀ ਹੈ। ਰਾਸ਼ਟਰੀ ਰਾਜਧਾਨੀ ਦਿੱਲੀ ਦੇ ਆਸ-ਪਾਸ ਦੇ ਇਲਾਕਾਂ ਵਿੱਚ ਪਰਾਲੀ ਸਾੜੇ ਜਾਣ ਤੋਂ ਧੂੰਏਂ ਵਿੱਚ ਵਾਧਾ ਹੁੰਦਾ ਹੈ ਅਤੇ ਨਾਲ ਹੀ ਦੀਵਾਲੀ ‘ਤੇ ਆਤਿਸ਼ਬਾਜ਼ੀ ‘ਤੇ ਸਰਕਾਰ ਦੁਆਰਾ ਲਗਾਈਆਂ ਗਈਆਂ ਪਾਬੰਦੀਆਂ ਦੀਆਂ ਧੱਜੀਆਂ ਉਡਾਈਆਂ ਗਈਆਂ। ਵੀਰਵਾਰ ਨੂੰ ਦਿੱਲੀ ਅਤੇ ਉਸ ਦੇ ਆਲੇ-ਦੁਆਲੇ ਅਸਮਾਨ ਧੂੰਏਂ ਨਾਲ ਭਰ ਗਿਆ ਜਿਸ ਦੇ ਚਲਦਿਆਂ ਸ਼ਹਿਰ ਦੀ ਹਵਾ ਗੁਣਵੱਤਾ ‘ਗੰਭੀਰ’ ਸ਼੍ਰੇਣੀ ਵਿੱਚ ਪਹੁੰਚ ਗਈ। ਦਿੱਲੀ ‘ਚ ਵਧਦੇ ਪ੍ਰਦੂਸ਼ਣ ਦੇ ਵਿਚਕਾਰ ਪ੍ਰਦੂਸ਼ਣ ਦੀ ਸ਼ੁੱਧਤਾ  ਜੋ ਸ਼ਾਮ ਚਾਰ ਵਜੇ 382 ਸੀ, ਉਹ ਰਾਤ ਅੱਠ ਵਜੇ ‘ਗੰਭੀਰ’ ਸ਼੍ਰੇਣੀ ‘ਚ ਪਹੁੰਚ ਗਈ ਸੀ।  ਧੜੱਲੇ ਨਾਲ ਪਟਾਕੇ ਚਲਾਉਣ ਕਾਰਨ ਰਾਤ ਨੌਂ ਵਜੇ ਤੋਂ ਬਾਅਦ ਦਿੱਲੀ ਦੇ ਨੇੜਲੇ ਸ਼ਹਿਰ ਫਰੀਦਾਬਾਦ ਵਿਚ AQI 424, ਗਾਜ਼ੀਆਬਾਦ ਵਿਚ 442, ਗੁਰੂਗ੍ਰਾਮ ਵਿਚ 423 ਅਤੇ ਨੋਇਡਾ ਵਿਚ 431 ਦਰਜ ਕੀਤੇ ਗਏ, ਜੋਕਿ ‘ਗੰਭੀਰ’ ਸ਼੍ਰੇਣੀ ਵਿਚ ਹੈ। ਦਿੱਲੀ ਅਤੇ ਇਸ ਦੇ ਆਲੇ-ਦੁਆਲੇ ਕਈ ਲੋਕਾਂ ਨੇ ਗਲੇ ਵਿਚ ਖਰਾਸ਼ ਅਤੇ ਅੱਖਾਂ ਵਿਚੋਂ ਪਾਣੀ ਆਉਣ ਦੀ ਸ਼ਿਕਾਇਤ ਕੀਤੀ।ਪਟਾਕਿਆਂ ‘ਤੇ ਪੂਰਣ ਪਾਬੰਦੀ ਦੇ ਕਾਰਨ ਦੱਖਣੀ ਦਿੱਲੀ ਦੇ ਲਾਜਪਤ ਨਗਰ, ਉੱਤਰੀ ਦਿੱਲੀ ਕੇ ਬੁਰਾੜੀ, ਪੱਛਮੀ ਦਿੱਲੀ ਦੇ ਪੱਛਮੀ ਵਿਹਾਰ ਅਤੇ ਪਹਿਲਾਂ ਦਿੱਲੀ ਦੇ ਸ਼ਾਹਦਰਾ ਵਿੱਚ ਸ਼ਾਮ ਸੱਤ ਵਜੇ ਤੋਂ ਪਟਾਕੇ ਚਲਾਏ ਜਾਣ ਦੇ ਮਾਮਲੇ ਸਾਹਮਣੇ ਆਏ। ਉਥੇ ਹੀ ਗੁਰੂਗ੍ਰਾਮ ਅਤੇ ਫਰੀਦਾਬਾਦ ਵਿੱਚ ਉੱਚ-ਤੀਵਰਤਾ ਦੇ ਪਟਾਕੇ ਚਲਾਏ ਗਏ। ਹਰਿਆਣਾ ਸਰਕਾਰ ਨੇ ਵੀ ਦਿੱਲੀ ਦੇ ਨਾਲ ਲਗਦੇ ਇਲਾਕਿਆਂ ਸਮੇਤ 14 ਜ਼ਿਲ੍ਹਿਆਂ ਵਿੱਚ ਪਟਾਕਿਆਂ ਦੀ ਵਿਕਰੀ ਅਤੇ ਵਰਤੋਂ ‘ਤੇ ਪਾਬੰਦੀ ਲਗਾਈ ਸੀ।  ਭਾਰਤ ਮੌਸਮ ਵਿਗਿਆਨ ਵਿਭਾਗ (ਆਈ.ਐੱਮ.ਡੀ.) ਨੇ ਕਿਹਾ ਕਿ ਰਾਸ਼ਟਰੀ ਰਾਜਧਾਨੀ ਵਿਚ ਕੋਹਰੇ ਦੇ ਚੱਲਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਅਤੇ ਸਫਦਰਜੰਗ ਹਵਾਈ ਅੱਡੇ ‘ਤੇ 600-800 ਮੀਟਰ ਦੇ ਖੇਤਰ ਵਿੱਚ ਘੱਟ ਦ੍ਰਿਸ਼ਤਾ ਹੈ।  ਸੱਤ ਨਵੰਬਰ ਦੀ ਸ਼ਾਮ ਵੀ ਕੁਝ ਰਾਹਤ ਮਿਲਣ ਦੀ ਉਮੀਦ ਹੈ। ਹਾਲਾਂਕਿ, AQI ‘ਬਹੁਤ ਖ਼ਰਾਬ’  ਸ਼੍ਰੇਣੀ ਵਿੱਚ ਰਹਿਣ ਦਾ ਖ਼ਦਸ਼ਾ ਹੈ। ਕਿਹਾ ਜਾ ਰਿਹਾ ਹੈ ਕਿ ਜਦ ਤੱਕ ਬਾਰਿਸ਼ ਨਹੀਂ ਹੁੰਦੀ, ਤਦ ਤੱਕ ਦਿੱਲੀ ਤੇ ਆਸ ਪਾਸ ਦੇ ਹਲਕਿਆਂ ਚ ਪ੍ਰਦੂਸ਼ਣ ਦਾ ਗੁਬਾਰ ਛਾਇਆ ਰਹੇਗਾ।

Comment here