ਅਪਰਾਧਸਿਆਸਤਖਬਰਾਂਦੁਨੀਆ

ਪ੍ਰਦਰਸ਼ਨਕਾਰੀ ਸਿਹਤ ਵਰਕਰਾਂ ਨਾਲ ਪਾਕਿ ਪੁਲਸ ਹੱਥੋਪਾਈ

ਇਸਲਾਮਾਬਾਦ:-ਅਕਸਰ ਦੇਖਿਆ ਜਾਂਦਾ ਹੈ ਕਿ ਚੋਣਾਂ ਦੇ ਸਮੇਂ ਲੀਡਰ ਲੋਕਾਂ ਤੋਂ ਵੋਟਾਂ ਦੀ ਮੰਗ ਕਰਦੇ ਹਨ ਅਤੇ ਵਾਧਾ ਕਰਦੇ ਹਨ ਭਵਿੱਖ ਵਿੱਚ ਉਨ੍ਹਾਂ ਦੀਆਂ ਮੰਗਾ ਪੂਰੀਆਂ ਕੀਤੀਆਂ ਜਾਣਗੀਆਂ ਪਰ ਸਰਕਾਰ ਬਣਨ ਤੇ ਲੋਕਾਂ ਨਾਲ ਦੁਰਵਿਵਹਾਰ ਕਰਦੇ ਹਨ ਅਜਿਹਾ ਹੀ ਮਾਮਲ ਪਾਕਿਸਤਾਨ ਤੋਂ ਸਾਹਮਣੇ ਆਇਆ ਜਿਥੇ ਆਪਣੀਆਂ ਮੰਗਾਂ ਨੂੰ ਲੈਕੇ ਪ੍ਰਦਰਸ਼ਨ ਕਰ ਰਹੀਆਂ ਮਹਿਲਾ ਸਿਹਤ ਵਰਕਰਾਂ ਨਾਲ ਪੁਲਸ ਵੱਲੋਂ ਹੱਥੋਪਾਈ ਕੀਤੀ ਗਈ ।ਇਹ ਮਹਿਲਾ ਵਰਕਰ ਆਪਣੀਆਂ ਤਨਖਾਹਾਂ ਅਤੇ ਕੁਝ ਹੋਰ ਮੰਗਾਂ ਨੂੰ ਲੈਕੇ ਮਾਲ ਰੋਡ ਤਿਹਾਈ ‘ਤੇ ਵਿਰੋਧ ਪ੍ਰਦਰਸ਼ਨ ਕਰ ਰਹੀਆਂ ਸਨ। ਇਸ ਘਟਨਾ ਸਬੰਧੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਚੁੱਕਾ ਹੈ। ਇਸ ਦੌਰਾਨ ਪੁਲਸ ਨਾਲ ਉਹਨਾਂ ਦੀ ਤਿੱਖੀ ਬਹਿਸ ਹੋਈ। ਬਹਿਸ ਦੌਰਾਨ ਹੀ ਪੁਲਸ ਜੋਸ਼ ਵਿਚ ਆ ਗਈ ਅਤੇ ਉਹਨਾਂ ਦੀ ਮਹਿਲਾ ਸਿਹਤ ਵਰਕਰਾਂ ਨਾਲ ਹੱਥੋਪਾਈ ਹੋ ਗਈ। ਇਕ ਮਹਿਲਾ ਵਰਕਰ ਚੀਕ-ਚੀਕ ਕੇ ਪੁਲਸ ਨੂੰ ਕਹਿੰਦੀ ਹੈ ਕਿ ਤੁਸੀਂ ਸਾਨੂੰ ਡੰਡੇ ਮਾਰ ਰਹੇ ਹੋ ਕਿਉਂਕਿ ਤੁਹਾਨੂੰ ਤਨਖਾਹਾਂ ਮਿਲਦੀਆਂ ਹਨ ਪਰ ਅਸੀਂ ਆਪਣੇ ਹੱਕ ਲਈ ਪ੍ਰਦਰਸ਼ਨ ਕਰ ਰਹੀਆਂ ਹਾਂ।

Comment here