ਸਿਆਸਤਸਿਹਤ-ਖਬਰਾਂਖਬਰਾਂਦੁਨੀਆ

ਪ੍ਰਦਰਸ਼ਨਕਾਰੀ ਟਰੱਕ ਚਾਲਕ ਟਰੂਡੋ ਦੇ ਅਸਤੀਫੇ ਤੇ ਅੜੇ

ਓਟਾਵਾ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀਆਂ ਦਿਨੋਂ ਦਿਨ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਉਹਨਾਂ ਦੀ  ਤਾਕਤ ਹਿੱਲਦੀ ਨਜ਼ਰ ਆ ਰਹੀ ਹੈ। ਕੈਨੇਡਾ ਦੀ ਰਾਜਧਾਨੀ ਓਟਾਵਾ ਵਿੱਚ ਪ੍ਰਦਰਸ਼ਨ ਕਰ ਰਹੇ 50 ਹਜ਼ਾਰ ਪ੍ਰਦਰਸ਼ਨਕਾਰੀਆਂ ਨੇ ਪ੍ਰਣ ਕੀਤਾ ਹੈ ਕਿ ਉਹ ਪੀਐਮ ਟਰੂਡੋ ਦੇ ਅਸਤੀਫ਼ੇ ਦੇ ਨਾਲ ਖੜ੍ਹੇ ਰਹਿਣਗੇ। ਉਨ੍ਹਾਂ ਕਿਹਾ ਕਿ ਜਸਟਿਨ ਟਰੂਡੋ ਨੂੰ ਜ਼ਰੂਰ ਜਾਣਾ ਚਾਹੀਦਾ ਹੈ। ਇਸ ਤੋਂ ਪਹਿਲਾਂਟਰੂਡੋ ਨੇ ਪ੍ਰਦਰਸ਼ਨਕਾਰੀਆਂ ਨੂੰ “ਮੁੱਠੀ ਭਰ ਰੌਲਾ ਪਾਉਣ ਵਾਲੇ” ਅਤੇ “ਸਵਾਸਤਿਕ ਲਹਿਰਾਉਣ ਵਾਲੇ” ਵਜੋਂ ਵਰਣਿਤ ਕੀਤਾ ਸੀ। ਕੈਨੇਡੀਅਨ ਪੀਐਮ ਟਰੂਡੋ ਨੇ ਦੇਸ਼ ਦੀ ਸੰਸਦ ਵਿੱਚ ਚੱਲ ਰਹੀ ਬਹਿਸ ਦੌਰਾਨ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਇਹ ਵਿਵਾਦਤ ਟਿੱਪਣੀ ਕੀਤੀ। ਇਸ ਨਾਲ ਨਾ ਸਿਰਫ ਵਿਰੋਧੀ ਪਾਰਟੀਆਂ ਸਗੋਂ ਖੁਦ ਉਨ੍ਹਾਂ ਦੀ ਲਿਬਰਲ ਪਾਰਟੀ ਦੇ ਸੰਸਦ ਮੈਂਬਰ ਵੀ ਨਾਰਾਜ਼ ਹੋ ਗਏ ਅਤੇ ਉਨ੍ਹਾਂ ਦੇ ਅਸਤੀਫੇ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਹੁਣ ਪ੍ਰਦਰਸ਼ਨਕਾਰੀਆਂ ਨੇ ਡੇਲੀ ਮੇਲ ਨਾਲ ਗੱਲਬਾਤ ਦੌਰਾਨ ਕਿਹਾ ਹੈ ਕਿ ਟਰੂਡੋ ਦਾ ਬਿਆਨ ਬੇਬੁਨਿਆਦ ਹੈ ਅਤੇ ਸਹੁੰ ਖਾਧੀ ਹੈ ਕਿ ਜਦੋਂ ਤੱਕ ਟਰੂਡੋ ਅਸਤੀਫਾ ਨਹੀਂ ਦਿੰਦੇਮਾਸਕ ਅਤੇ ਵੈਕਸੀਨ ਨੂੰ ਲਾਜ਼ਮੀ ਬਣਾਉਣ ਦੇ ਫੈਸਲੇ ਨੂੰ ਖਤਮ ਨਹੀਂ ਕੀਤਾ ਜਾਂਦਾਉਦੋਂ ਤੱਕ ਉਹ ਓਟਵਾ ਸ਼ਹਿਰ ਵਿੱਚ ਖੜੇ ਰਹਿਣਗੇ। ਇਸ ਦੌਰਾਨ ਟਰੱਕ ਡਰਾਈਵਰਾਂ ਦੇ ਪ੍ਰਦਰਸ਼ਨ ਕਾਰਨ ਕੈਨੇਡਾ-ਅਮਰੀਕਾ ਸਰਹੱਦ ਤੇ ਵਪਾਰ ਠੱਪ ਹੋ ਗਿਆ ਹੈ। ਇਹ ਹੁਣ ਪ੍ਰਦਰਸ਼ਨ ਨੂੰ ਕੁਚਲਣ ਲਈ ਅਮਰੀਕਾ ਅਤੇ ਕੈਨੇਡਾ ਦੋਵਾਂ ਦੇ ਪ੍ਰਸ਼ਾਸਨ ਤੇ ਦਬਾਅ ਪਾ ਰਿਹਾ ਹੈ। ਮਿਸ਼ੀਗਨ ਦੇ ਗਵਰਨਰ ਗ੍ਰੇਚੇਨ ਵਿਟਮਰ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ, ‘ਮੇਰਾ ਸੰਦੇਸ਼ ਸਪੱਸ਼ਟ ਹੈ। ਸੜਕਾਂ ਤੇ ਆਵਾਜਾਈ ਨੂੰ ਵਾਪਸ ਲਿਆਂਦਾ ਜਾਵੇ। ਦੂਜੇ ਪਾਸੇ ਕੈਨੇਡਾ ਵਿੱਚ ਸ਼ੁਰੂ ਹੋਇਆ ਟਰੱਕ ਡਰਾਈਵਰਾਂ ਦਾ ਪ੍ਰਦਰਸ਼ਨ ਦੁਨੀਆ ਦੇ ਕਈ ਹਿੱਸਿਆਂ ਵਿੱਚ ਫੈਲ ਗਿਆ ਹੈ। ਇਹ ਸਾਰੇ ਹੀ ਕੋਰੋਨਾ ਵੈਕਸੀਨ ਨੂੰ ਲਾਜ਼ਮੀ ਬਣਾਉਣ ਦਾ ਵਿਰੋਧ ਕਰ ਰਹੇ ਹਨ। ਕੈਨੇਡਾ ਦੇ ਨਾਲ-ਨਾਲ ਅਮਰੀਕਾਆਸਟ੍ਰੇਲੀਆਨਿਊਜ਼ੀਲੈਂਡ ਅਤੇ ਫਰਾਂਸ ਵਿਚ ਵੀ ਇਹ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ।

Comment here