ਬਗਦਾਦ-ਪ੍ਰਧਾਨ ਮੰਤਰੀ ਅਹੁਦੇ ਲਈ ਉਮੀਦਵਾਰ ਦੀ ਚੋਣ ਕੀਤੇ ਜਾਣ ਦੇ ਵਿਰੋਧ ‘ਚ ਸਿਆਸੀ ਪਾਰਟੀਆਂ ਵੱਲੋਂ ਸੈਂਕੜੇ ਪ੍ਰਦਰਸ਼ਨਕਾਰੀ ਈਰਾਨ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ ਇਰਾਕੀ ਸੰਸਦ ‘ਚ ਦਾਖਲ ਹੋ ਗਏ। ਇਨ੍ਹਾਂ ‘ਚੋਂ ਕਈ ਪ੍ਰਦਰਸ਼ਨਕਾਰੀ ਇਕ ਪ੍ਰਭਾਵਸ਼ਾਲੀ ਮੌਲਵੀ ਦੇ ਪੈਰੋਕਾਰ ਸਨ। ਕਈਆਂ ਨੂੰ ਮੇਜ਼ਾਂ ‘ਤੇ ਚੜ੍ਹ ਕੇ ਇਰਾਕੀ ਝੰਡੇ ਲਹਿਰਾਉਂਦੇ ਦੇਖਿਆ ਗਿਆ। ਉਸ ਸਮੇਂ ਉਥੇ ਕੋਈ ਸੰਸਦ ਮੈਂਬਰ ਮੌਜੂਦ ਨਹੀਂ ਸੀ। ਇਮਾਰਤ ਦੇ ਅੰਦਰ ਸਿਰਫ ਸੁਰੱਖਿਆ ਬਲ ਸਨ ਅਤੇ ਉਹ ਪ੍ਰਦਰਸ਼ਨਕਾਰੀਆਂ ਨੂੰ ਆਸਾਨੀ ਨਾਲ ਅੰਦਰ ਜਾਣ ਦੀ ਇਜਾਜ਼ਤ ਦਿੰਦੇ ਦਿਖਾਈ ਦਿੱਤੇ।
ਪ੍ਰਦਰਸ਼ਨਕਾਰੀਆਂ ਨੇ ਇਰਾਕੀ ਸੰਸਦ ਘੇਰੀ

Comment here