ਕਾਬੁਲ –19 ਅਗਸਤ, 1919 ਨੂੰ ਬਰਤਾਨਵੀ ਕੰਟਰੋਲ ਤੋਂ ਮੁਕਤ ਹੋਣ ਵਾਲੇ ਅਫ਼ਗਾਨਿਸਤਾਨ ‘ਚ ਆਜ਼ਾਦੀ ਦਿਹਾੜੇ ‘ਤੇ ਰਾਜਧਾਨੀ ਕਾਬੁਲ ‘ਚ ਲੋਕ ਰਾਸ਼ਟਰੀ ਝੰਡਾ ਲੈ ਕੇ ਸੜਕਾਂ ‘ਤੇ ਉਤਰ ਆਏ। ਇਨ੍ਹਾਂ ‘ਚ ਔਰਤਾਂ ਵੀ ਸ਼ਾਮਲ ਸਨ। ਉਹ ਨਾਅਰੇ ਲਗਾ ਰਹੀਆਂ ਸਨ, ‘ਸਾਡਾ ਝੰਡਾ, ਸਾਡੀ ਪਛਾਣ।’ ਇਹ ਔਰਤਾਂ ਆਪਣੇ ਮੋਢਿਆਂ ‘ਤੇ ਰਾਸ਼ਟਰੀ ਝੰਡਾ ਲਹਿਰਾਉਂਦੀਆਂ ਹੋਈਆਂ ਨਾਅਰਾ ਲਗਾ ਰਹੀਆਂ ਸਨ, ‘ਅੱਲ੍ਹਾ ਮਹਾਨ ਹੈ।’ ਕੁਝ ਥਾਵਾਂ ‘ਤੇ ਲੋਕਾਂ ਨੇ ਤਾਲਿਬਾਨ ਦੇ ਝੰਡੇ ਨੂੰ ਪਾੜ ਕੇ ਜ਼ਮੀਨ ‘ਤੇ ਸੁੱਟ ਦਿੱਤਾ ਅਤੇ ਫਾਇਰਿੰਗ ਕੀਤੀ। ਝੰਡਾ ਲਹਿਰਾਉਂਦੇ ਹੋਏ ਪ੍ਰਦਰਸ਼ਨਕਾਰੀ ਸੜਕਾਂ ‘ਤੇ ਉਤਰ ਆਏ ਕਿਉਂਕਿ ਤਾਲਿਬਾਨ ਪ੍ਰਤੀ ਲੋਕ ਵਿਰੋਧ ਫੈਲ ਗਿਆ ਅਤੇ ਇਕ ਚਸ਼ਮਦੀਦ ਨੇ ਕਿਹਾ ਕਿ ਜਦ ਅੱਤਵਾਦੀਆਂ ਨੇ ਭੀੜ ‘ਤੇ ਗੋਲਾਬਾਰੀ ਕੀਤੀ ਜਿਸ ਕਾਰਨ ਕਈ ਲੋਕ ਮਾਰੇ ਗਏ। ਚਸ਼ਮਦੀਦ ਮੁਹੰਮਦ ਸਲੀਮ ਨੇ ਕਿਹਾ ਕਿ ਪੂਰਬੀ ਪ੍ਰਾਂਤ ਕੁਨਾਰ ਦੀ ਰਾਜਧਾਨੀ ਅਸਦਾਬਾਦ ‘ਚ ਇਕ ਰੈਲੀ ਦੌਰਾਨ ਕਈ ਲੋਕ ਮਾਰੇ ਗਏ ਪਰ ਇਹ ਸਪੱਸ਼ਟ ਨਹੀ ਹੈ ਕਿ ਜਾਨੀ ਨੁਕਸਾਨ ਤਾਲਿਬਾਨ ਦੀ ਗੋਲੀਬਾਰੀ ‘ਚ ਹੋਇਆ ਜਾਂ ਭੱਜ-ਦੌੜ ਨਾਲ, ਪ੍ਰਦਰਸ਼ਨਕਾਰੀਆਂ ਨੇ ਜਲਾਲਾਬਾਦ ਸ਼ਹਿਰ ਅਤੇ ਪਕਤੀਆਂ ਸੂਬੇ ਦੇ ਇਕ ਜ਼ਿਲ੍ਹੇ ਦੀਆਂ ਸੜਕਾਂ ‘ਤੇ ਵੀ ਪ੍ਰਦਰਸ਼ਨ ਕੀਤਾ, ਦੋਵੇਂ ਪੂਰਬ ‘ਚ ਵੀ। ਬੁੱਧਵਾਰ ਨੂੰ ਤਾਲਿਬਾਨ ਲੜਾਕਿਆਂ ਨੇ ਜਲਾਲਾਬਾਦ ‘ਚ ਝੰਡੇ ਲਹਿਰਾ ਰਹੇ ਪ੍ਰਦਰਸ਼ਨਕਾਰੀਆਂ ‘ਤੇ ਗੋਲੀਆਂ ਚਲਾਈਆਂ ਜਿਸ ‘ਚ ਤਿੰਨ ਦੀ ਮੌਤ ਹੋ ਗਈ, ਗਵਾਹ ਅਤੇ ਮੀਡੀਆ ਨੇ ਦੱਸਿਆ। ਮੀਡੀਆ ਨੇ ਬੁੱਧਵਾਰ ਨੂੰ ਅਸਦਾਬਾਦ ਅਤੇ ਇਕ ਹੋਰ ਪੂਰਬੀ ਸ਼ਹਿਰ ਖੋਸਤ ‘ਚ ਵੀ ਇਸ ਤਰ੍ਹਾਂ ਦੇ ਦ੍ਰਿਸ਼ਾਂ ਦੀ ਸੂਚਨਾ ਦਿੱਤੀ। ਬੁੱਧਵਾਰ ਨੂੰ ਗਵਾਹਾਂ ਨੇ ਕਿਹਾ ਕਿ ਤਾਲਿਬਾਨ ਨੇ ਲੋਕਾਂ ਨੂੰ ਹਵਾਈਅੱਡੇ ਦੇ ਕੰਪਲੈਕਸ ‘ਚ ਦਾਖਲ ਹੋਣ ਤੋਂ ਰੋਕਿਆ। ਤਾਲਿਬਾਨ ਨੇ ਕਿਹਾ ਕਿ ਭੀੜ ਨੂੰ ਖਿੰਡਾਉਣ ਲਈ ਫੌਜੀਆਂ ਨੇ ਹਵਾ ‘ਚ ਗੋਲੀਆਂ ਚਲਾਈਆਂ। ਬੰਦੂਕਧਾਰੀਆਂ ਨੇ ਵੀਰਵਾਰ ਨੂੰ ਹਵਾਈਅੱਡੇ ਦੇ ਕਈ ਐਂਟਰੀ ਗੇਟਾਂ ‘ਤੇ ਹਵਾ ‘ਚ ਗੋਲੀਆਂ ਚਲਾਈਆਂ ਜਿਸ ਨਾਲ ਮਹਿਲਾਵਾਂ ਸਮੇਤ ਬੱਚਿਆਂ ਦੀ ਭੀੜ ਨੂੰ ਖਦੇੜ ਦਿੱਤਾ। ਇਹ ਸਪਸ਼ੱਟ ਨਹੀਂ ਸੀ ਕਿ ਫਾਈਰਿੰਗ ਕਰਨ ਵਾਲੇ ਤਾਲਿਬਾਨ ਸਨ ਜਾਂ ਸੁਰੱਖਿਆ ਕਰਮਚਾਰੀ ਜੋ ਅਮਰੀਕੀ ਫੌਜ ਨੂੰ ਅੰਦਰ ਮਦਦ ਕਰ ਰਹੇ ਸਨ। ਤਾਲਿਬਾਨ ਦੇ ਵਿਰੋਧ ‘ਚ ਰੈਲੀ ਕਰਨ ਦੀ ਕੋਸ਼ਿਸ਼ ਕਰ ਰਹੇ ਪਹਿਲੇ ਉਪ ਰਾਸ਼ਟਰਪਤੀ ਅਮਰੂੱਲਾ ਸਾਲੇਹ ਨੇ ਵਿਰੋਧ ਪ੍ਰਦਰਸ਼ਨ ਲਈ ਸਮਰਥਨ ਪ੍ਰਗਟ ਕੀਤਾ। ਉਨ੍ਹਾਂ ਨੇ ਟਵਿੱਟਰ ‘ਤੇ ਕਿਹਾ ਕਿ ਰਾਸ਼ਟਰੀ ਝੰਡੇ ਨੂੰ ਲਹਿਰਾਉਣ ਅਤੇ ਇਸ ਤਰ੍ਹਾਂ ਰਾਸ਼ਟਰ ਦੇ ਮਾਣ-ਮਰਿਆਦਾ ਲਈ ਖੜ੍ਹੇ ਹੋਣ ਵਾਲਿਆਂ ਨੂੰ ਸਲਾਮ। ਸਾਲੇਹ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਅਫਗਾਨਿਸਤਾਨ ‘ਚ ਸਨ ਅਤੇ ਰਾਸ਼ਟਰਪਤੀ ਅਸ਼ਰਫ ਗਨੀ ਦੇ ਐਤਵਾਰ ਨੂੰ ਤਾਲਿਬਾਨ ਦੇ ਕਾਬੁਲ ‘ਤੇ ਕਬਜ਼ਾ ਕਰਨ ਤੋਂ ਬਾਅਦ ‘ਜਾਇਜ਼ ਦੇਖਭਾਲ ਕਰਨ ਵਾਲੇ ਰਾਸ਼ਟਰਪਤੀ’ ਸਨ। ਵਾਸ਼ਿੰਗਟਨ ਪੋਸਟ ਲਈ ਇਕ ਆਪ-ਐਡ ‘ਚ, ਅਫਗਾਨਿਸਤਾਨ ਦੇ ਰਾਸ਼ਟਰੀ ਪ੍ਰਤੀਰੋਧ ਮੋਰਚੇ ਦੇ ਨੇਤਾ, ਅਮਦ ਮਸੂਦ, ਜੋ ਕਾਬੁਲ ਦੇ ਉੱਤਰ-ਪੂਰਬ ‘ਚ ਪੰਜਸ਼ੀਰ ਘਾਟੀ ਦੇ ਪੁਰਾਣੇ ਤਾਲਿਬਾਨ ਵਿਰੋਧੀ ਗੜ੍ਹ ‘ਚ ਸਥਿਤ ਹੈ, ਨੇ ਤਾਲਿਬਾਨ ਨਾਲ ਲੜਨ ਲਈ ਪੱਛਮੀ ਸਮਰੱਥਨ ਨੂੰ ਅਪੀਲ ਕੀਤੀ।
ਇਹ ਵੀ ਖਬਰਾਂ ਆਉਂਦੀਆਂ ਰਹੀਆਂ ਕਿ ਤਾਲਿਬਾਨ ਨੇ ਐਤਵਾਰ ਨੂੰ ਕਾਬੁਲ ‘ਚ ਮਾਰਚ ਕਰਨ ਤੋਂ ਬਾਅਦ ਦੁਨੀਆ ਦੇ ਸਾਹਮਣੇ ਇਕ ਉਦਾਰ ਚਿਹਰਾ ਪੇਸ਼ ਕੀਤਾ , ਇਹ ਕਹਿੰਦੇ ਹੋਏ ਕਿ ਉਹ ਸ਼ਾਂਤੀ ਚਾਹੁੰਦੇ ਹਨ, ਪੁਰਾਣੇ ਦੁਸ਼ਮਣਾਂ ਨਾਲ ਬਦਲਾ ਨਹੀਂ ਲੈਣਗੇ ਅਤੇ ਇਸਲਾਮੀ ਕਾਨੂੰਨ ਦੇ ਢਾਂਚੇ ਦੇ ਅੰਦਰ ਮਹਿਲਾਵਾਂ ਦਾ ਸਨਮਾਨ ਕਰਨਗੇ। ਮੀਡੀਆ ਮੁਤਾਬਕ ਤਾਲਿਬਾਨ ਵਿਰੋਧ ਪ੍ਰਦਰਸ਼ਨਾਂ ਨੂੰ ਕਿਵੇਂ ਸੰਭਾਲਦਾ ਹੈ ਜਿਸ ‘ਚ ਲੋਕ ਤਾਲਿਬਾਨ ਦੇ ਚਿੱਟੇ ਝੰਡੇ ਨੂੰ ਫਾੜਨਾ ਵੀ ਸ਼ਾਮਲ ਹੈ, ਇਹ ਨਿਰਧਾਰਿਤ ਕਰ ਸਕਦਾ ਹੈ ਕਿ ਕੀ ਲੋਕ ਉਨ੍ਹਾਂ ਦੇ ਭਰੋਸੇ ਦੇ ਵਿਸ਼ਵਾਸ ਕਰਦੇ ਹਨ ਕਿ ਉਹ 1996-2001 ਦੇ ਸ਼ਾਸਨ ਤੋਂ ਬਾਅਦ ਤੋਂ ਬਦਲ ਗਏ ਹਨ, ਜਦ ਉਨ੍ਹਾਂ ਨੇ ਮਹਿਲਾਵਾਂ ‘ਤੇ ਸਖਤ ਪਾਬੰਦੀ ਲਾਈ ਸੀ।
Comment here