ਟੋਕੀਓ-2021 ਟੋਕੀਓ ਓਲੰਪਿਕ ਵਿਚ ਹਾਲੇ ਤੱਕ ਭਾਰਤ ਨੂੰ ਉਮੀਦ ਮੁਤਾਬਕ ਨਤੀਜੇ ਨਹੀਂ ਮਿਲ ਰਹੇ, ਭਾਰਤ ਦੀ ਇੱਕਲੀ ਜਿਮਨਾਸਟ ਪ੍ਰਣਤੀ ਨਾਇਕ ਕਲਾਤਮਕ ਜਿਮਨਾਸਟਿਕ ਮੁਕਾਬਲੇ ਦੇ ਆਲ ਰਾਊਂਡ ਫਾਈਨਲ ਵਿਚ ਥਾਂ ਬਣਾਉਣ ਤੋਂ ਖੁੰਝ ਗਈ। ਪੱਛਮੀ ਬੰਗਾਲ ਦੀ 26 ਸਾਲ ਦੀ ਨਾਇਕ ਨੇ ਚਾਰ ਵਰਗਾਂ ਫਲੋਰ ਐਕਸਰਸਾਈਜ਼, ਵਾਲਟ, ਅਨਈਵਨ ਬਾਰ ਅਤੇ ਬੈਲੇਂਸ ਬੀਮ ਵਿਚ ਕੁੱਲ 42.565 ਅੰਕ ਬਣਾਏ। ਉਹ ਦੂਜੇ ਪੜਾਅ ਤੋਂ ਬਾਅਦ 29ਵੇਂ ਸਥਾਨ ‘ਤੇ ਰਹੀ। ਪੰਜ ਸਬ ਡਵੀਜ਼ਨ ਤੋਂ ਸਿਖਰਲੇ-24 ਜਿਮਨਾਸਟ ਆਲ ਰਾਊਂਡ ਫਾਈਨਲ ਵਿਚ ਥਾਂ ਬਣਾਉਂਦੇ ਹਨ ਜੋ 29 ਜੁਲਾਈ ਨੂੰ ਹੋਵੇਗਾ। ਹਰ ਵਰਗ ਵਿਚ ਚੋਟੀ ਦੇ ਅੱਠ ਜਿਮਨਾਸਟ ਨਿੱਜੀ ਮੁਕਾਬਲੇ ਦੇ ਫਾਈਨਲ ਵਿਚ ਖੇਡਣਗੋ ਜੋ ਇਕ ਤੋਂ ਤਿੰਨ ਅਗਸਤ ਤਕ ਹੋਣਗੇ। ਨਾਇਕ ਸਾਰਿਆਂ ਵਿਚ ਹੇਠਲੇ ਅੱਧ ਵਿਚ ਰਹੀ। ਉਨ੍ਹਾਂ ਨੇ ਫਲੋਰ ਵਿਚ 10.633 ਸਕੋਰ ਕੀਤਾ ਜਦਕਿ ਵਾਲਟ ਵਿਚ ਉਨ੍ਹਾਂ ਦਾ ਸਕੋਰ 13.466 ਰਿਹਾ। ਅਨਈਵਨ ਬਾਰ ਵਿਚ 3.033 ਤੇ ਬੈਲੰਸ ਬੀਮ ਵਿਚ ਸਕੋਰ 9.433 ਰਿਹਾ।ਇਸ ਪਾਸਿਓਂ ਵੀ ਭਾਰਤ ਦੇ ਪੱਲੇ ਨਿਰਾਸ਼ਾ ਹੀ ਪਈ ਹੈ।
ਪ੍ਰਣਤੀ ਨਾਇਕ ਜਿਮਨਾਸਟਿਕ ਮੁਕਾਬਲੇ ਚੋਂ ਬਾਹਰ

Comment here