ਸਿਆਸਤਖਬਰਾਂਚਲੰਤ ਮਾਮਲੇ

ਪ੍ਰਚਾਰ ਜਿਹੜਾ ਮਰਜ਼ੀ ਕਰੇ, ਪੰਜਾਬ ਚ ਸਰਕਾਰ ਭਾਜਪਾ ਦੀ ਬਣੂ-ਖਲੀ

ਨਾਭਾ-ਹਾਲ ਹੀ ਵਿੱਚ ਗ੍ਰੇਟ ਖਲੀ ਨੇ ਭਾਜਪਾ ਜੁਆਇਨ ਕੀਤੀ ਹੈ, ਅਤੇ ਉਹਨਾਂ ਨੇ ਅੱਜ ਵਿਧਾਨ ਸਭਾ ਹਲਕਾ ਨਾਭਾ ਤੋਂ ਭਾਜਪਾ ਵੱਲੋਂ ਚੋਣਾਂ ਲੜ ਰਹੇ ਗੁਰਪ੍ਰੀਤ ਸਿੰਘ ਸ਼ਾਹਪੁਰ ਦੇ ਹੱਕ ਵਿਚ ‘ਦਿ ਗ੍ਰੇਟ ਖਲੀ’ ਵਲੋਂ ਰੋਡ ਸ਼ੋਅ ਰਾਹੀਂ ਚੋਣ ਪ੍ਰਚਾਰ ਕੀਤਾ। ਗ੍ਰੇਟ ਖਲੀ ਪਹਿਲਾਂ ਸ੍ਰੀ ਗੁਰੂ ਰਵਿਦਾਸ ਮੰਦਿਰ ਵਿਖੇ ਨਤਮਸਤਕ ਹੋਏ। ਦਿ ਗ੍ਰੇਟ ਖਲੀ ਨੇ ਕਿਹਾ ਕਿ ਭਾਵੇਂ ਕਿ ਕੇਜਰੀਵਾਲ ਅਤੇ ਰਾਹੁਲ ਗਾਂਧੀ ਪੰਜਾਬ ਵਿੱਚ ਪ੍ਰਚਾਰ ਕਰ ਰਹੇ ਹਨ ਪਰ ਸਰਕਾਰ ਤਾਂ ਬੀਜੇਪੀ ਦੀ ਹੀ ਬਣੇਗੀ। ਗ੍ਰੇਟ ਖਲੀ ਦਾ ਨਾਭਾ ਨਿਵਾਸੀਆਂ ਵੱਲੋਂ ਥਾ-ਥਾਂ ਉਤੇ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਗਿਆ। ਇਸ ਮੌਕੇ ਬੀਜੇਪੀ ਦੇ ਸਟਾਰ ਪ੍ਰਚਾਰਕ ਗ੍ਰੇਟ ਖਲੀ ਨੇ ਕਿਹਾ ਕਿ ਪੰਜਾਬ ‘ਚ ਬੀਜੇਪੀ ਦੀ ਪੂਰੀ ਉਮੀਦ ਹੈ ਅਤੇ ਭਾਜਪਾ ਭਾਰੀ ਬਹੁਮਤ ਨਾਲ ਜਿੱਤੇਗੀ। ਦਿ ਗ੍ਰੇਟ ਖਲੀ ਨੇ ਕਿਹਾ ਕਿ ਪੰਜਾਬ ਵਿੱਚ ਨਸ਼ਾ, ਬੇਰੁਜ਼ਗਾਰੀ ਖ਼ਤਮ ਕਰਨਾ ਹੈ। ਭਾਵੇਂ ਕਿ ਰਾਹੁਲ ਗਾਂਧੀ ਅਤੇ ਕੇਜਰੀਵਾਲ ਪੰਜਾਬ ਵਿੱਚ ਸਰਕਾਰ ਬਣਾਉਣ ਦੀ ਗੱਲ ਕਰ ਰਹੇ ਹਨ ਪਰ ਸਰਕਾਰ ਤਾਂ ਬੀਜੇਪੀ ਦੀ ਹੀ ਬਣੇਗੀ। ਇਸ ਮੌਕੇ ਬੀਜੇਪੀ ਦੇ ਮੰਡਲ ਪ੍ਰਧਾਨ ਗੌਰਵ ਜਲੋਟਾ, ਬੀਜੇਪੀ ਦੇ ਸੂਬਾ ਆਗੂ ਵਿਸ਼ਾਲ ਸ਼ਰਮਾ ਅਤੇ ਬੀਜੇਪੀ ਦੇ ਸੀਨੀਅਰ ਆਗੂ ਐਡਵੋਕੇਟ ਯੋਗੇਸ਼ ਖੱਤਰੀ ਨੇ ਕਿਹਾ ਕਿ ਪੰਜਾਬ ਵਿੱਚ ਹੁਣ ਪੂਰੀ ਤਰ੍ਹਾਂ ਬੀਜੇਪੀ ਦੀ ਵੇਵ ਬਣ ਗਈ ਹੈ ਅਤੇ ਸ਼ਹਿਰ ਵਿੱਚ ਵੀ ਬੀਜੇਪੀ ਭਾਰੀ ਬਹੁਮਤ ਨਾਲ ਜਿੱਤੇਗੀ।ਗ੍ਰੇਟ ਖਲੀ  ਦੇ ਆਉਣ ਨਾਲ ਭਾਜਪਾ ਵਿੱਚ ਨਵਾਂ ਜੋਸ਼ ਭਰੇਗਾ।

Comment here