ਖਬਰਾਂਮਨੋਰੰਜਨ

‘ਪੌਸ਼ਟਿਕ ਭੋਜਨ’ ਬਾਰੇ ਕਿਤਾਬ ਲਿਖੇਗੀ ਮਲਾਇਕਾ ਅਰੋੜਾ

ਮੁੰਬਈ: ਬੌਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਲੇਖਕਾ ਬਣਨ ਜਾ ਰਹੀ ਹੈ। ਹਾਲਾਂਕਿ ਉਸ ਦੀ ਕਿਤਾਬ ਦਾ ਹਾਲੇ ਤੱਕ ਨਾਮ ਨਹੀਂ ਰੱਖਿਆ ਗਿਆ ਪਰ ਉਹ ਜਲਦ ਹੀ ‘ਪੌਸ਼ਟਿਕ ਭੋਜਨ’ ਬਾਰੇ ਪੁਸਤਕ ਲਿਖੇਗੀ ਜਿਸ ਸਬੰਧੀ ਕੰਮ ਚੱਲ ਰਿਹਾ ਹੈ। ਇਹ ਪੁਸਤਕ ਪਾਠਕਾਂ ਨੂੰ ਰੋਜ਼ਾਨਾ ਚੰਗਾ ਖਾਣ-ਪੀਣ ਬਾਰੇ ਜਾਗਰੂਕ ਕਰੇਗੀ। ਇਸ ਪੁਸਤਕ ਰਾਹੀਂ ਭੋਜਨ ਦੇ ਅਹਿਮ ਤੱਤਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਜਿਨ੍ਹਾਂ ਰਾਹੀਂ ਸਹੀ ਖਾਣ-ਪੀਣ ਤੇ ਤੰਦਰੁਸਤੀ ਅਤੇ ਭੋਜਨ ਦੀ ਘਾਟ ਕਾਰਨ ਆਉਂਦੀਆਂ ਦਿੱਤਕਾਂ ਬਾਰੇ ਦੱਸਿਆ ਜਾਵੇਗਾ।  ਮਲਾਇਕਾ ਨੇ ਆਖਿਆ, ‘‘ਮੇਰਾ ਮਕਸਦ ਹਮੇਸ਼ਾਂ ਸਿਹਤ ਬਾਰੇ ਜਾਗਰੂਕ ਕਰਨਾ ਰਿਹਾ ਹੈ। ਇਹ ਕਿਤਾਬ ਸਾਡੀ ਅੰਤਰਦ੍ਰਿਸ਼ਟੀ ਨੂੰ ਵੱਡੇ ਪੱਧਰ ’ਤੇ ਲੋਕਾਂ ਨਾਲ ਸਾਂਝਾ ਕਰਨ ਵਿੱਚ ਸਹਾਈ ਹੋਵੇਗੀ। ਮੈਂ ਆਪਣੀ ਸਿਹਤ ਦੀ ਚੰਗੀ ਤਰ੍ਹਾਂ ਸੰਭਾਲ ਕਰਨ ਦੇ ਵਿਆਪਕ ਪੱਧਰ ’ਤੇ ਯਤਨਾਂ ਦੀ ਹਮਾਇਤ ਕਰਦੀ ਹਾਂ। ਕਿਸੇ ਇੱਕ ਪੱਖ ਉੱਤੇ ਧਿਆਨ ਕੇਂਦਰਿਤ ਕਰਨਾ ਦੂੁਜੇ ਪੱਖ ਲਈ ਮਦਦਗਾਰ ਨਹੀਂ ਹੁੰਦਾ। ਇਸ ਕਿਤਾਬ ਰਾਹੀਂ ਅੰਦੂਰਨੀ ਤੌਰ ’ਤੇ ਸਿਹਤਯਾਬ ਰਹਿਣ ਬਾਰੇ ਜਾਗਰੂਕ ਕਰਨ ਦਾ ਯਤਨ ਕੀਤਾ ਜਾਵੇਗਾ ਕਿਉਂਕਿ ਸਾਡੇ ਕੋਲ ਮਸਾਂ ਕੋਈ ਅਜਿਹੀ ਪੁਸਤਕ ਹੋਵੇਗੀ ਜਿਹੜੀ ਹਰ ਪੱਖੋਂ ਸਿਹਤ ਦੀ ਤੰਦਰੁਸਤੀ ਦੀ ਗੱਲ ਕਰਦੀ ਹੋਵੇ।’’ ਇਸ ਕਿਤਾਬ ਲਈ ‘ਸਨਫਲਾਰ ਸੀਡਜ਼’ ਵੱਲੋਂ ਵੀ ਯੋਗਦਾਨ ਦਿੱਤਾ ਗਿਆ ਹੈ। ਐੱਲਏਪੀ ਵੈਂਚਰਜ਼ ਦੀ ਪੱਲਵੀ ਬਰਮਨ ਨੇ ਕਿਹਾ ਕਿ ਉਨ੍ਹਾਂ ਨੂੰ ਮਲਾਇਕਾ ਅਰੋੜਾ ਅਤੇ ਸਨਫਲਾਰ ਸੀਡਜ਼ ਨਾਲ ਸਾਂਝੇਦਾਰੀ ਕਰ ਕੇ ਖ਼ੁਸ਼ੀ ਹੋ ਰਹੀ ਹੈ। ਇਸ ਕਿਤਾਬ ਵਿੱਚ ਸਿਹਤ ਤੇ ਤੰਦਰੁਸਤੀ ਨੂੰ ਬਰਕਰਾਰ ਰੱਖਣ ’ਤੇ ਜ਼ੋਰ ਦਿੱਤਾ ਗਿਆ ਹੈ।

Comment here