ਸਿਆਸਤਖਬਰਾਂਦੁਨੀਆ

 ਪੌਣ-ਪਾਣੀ ਸੰਕਟ ਨਾਲ ਨਜਿੱਠਣ ’ਚ ਭਾਰਤ ਕਰ ਸਕਦਾ ਦੁਨੀਆ ਦਾ ਮਾਰਗਦਰਸ਼ਨ

ਗਲਾਸਗੋ-26ਵੇਂ ਪੌਣ-ਪਾਣੀ ਬਦਲਾਅ ਸੰਮੇਲਨ ਕਾਪ-26 ’ਚ ਹਿੱਸਾ ਲੈਣ ਲਈ ਗਲਾਸਗੋ ਪਹੁੰਚੇ ਕੇਂਦਰੀ ਵਾਤਾਵਰਨ ਮੰਤਰੀ ਭੂਪੇਂਦਰ ਯਾਦਵ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਨੂੰ ਅਜਿਹੀ ਸਥਿਤੀ ’ਚ ਪਹੁੰਚਾ ਦਿੱਤਾ ਹੈ, ਜਿੱਥੋਂ ਇਹ ਪੌਣ-ਪਾਣੀ ਬਦਲਾਅ ਦੇ ਸੰਕਟ ਨਾਲ ਨਜਿੱਠਣ ’ਚ ਦੁਨੀਆ ਦਾ ਮਾਰਗਦਰਸ਼ਨ ਕਰ ਸਕਦਾ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਮੈਨੂੰ ਗੱਲਬਾਤ ’ਚ ਭਾਰਤ ਦੀ ਨੁਮਾਇੰਦਗੀ ਕਰਨ ਦਾ ਮੌਕਾ ਪ੍ਰਾਪਤ ਹੋਇਆ ਹੈ। ਮੈਂ ਦੁਨੀਆ ਦੇ ਨੇਤਾਵਾਂ ’ਤੇ ਪ੍ਰਧਾਨ ਮੰਤਰੀ ਦੀ ਪਹਿਲ ਤੇ ਵਿਚਾਰਾਂ ਦਾ ਅਸਰ ਦੇਖ ਕੇ ਹੈਰਾਨ ਹਾਂ।
ਯਾਦਵ ਨੇ ਆਪਣੇ ਬਲੌਗ ‘ਕਾਪ-26 ਡਾਇਰੀ’ ’ਚ ਲਿਖਿਆ ਹੈ, ਜਿੱਥੇ ਪੈਰਿਸ ਪੌਣ-ਪਾਣੀ ਸੰਮੇਲਨ ’ਚ ਪ੍ਰਧਾਨ ਮੰਤਰੀ ਨੇ ਦੁਨੀਆ ਦੇ ਜੰਗਲਾਤ ਖੇਤਰ ਵਧਾਉਣ, ਕਾਰਬਨ ਨਿਕਾਸੀ ਘੱਟ ਕਰਨ ਤੇ ਊਰਜਾ ਦੇ ਬਦਲਵੇਂ ਸਰੋਤ ਨੂੰ ਬੜ੍ਹਾਵਾ ਦੇਣ ਦੀ ਅਪੀਲ ਕੀਤੀ ਸੀ, ਉੱਥੇ ਹੀ ਗਲਾਸਗੋ ’ਚ ਚੱਲ ਰਹੇ ਕਾਪ-26 ਸੰਮੇਲਨ ’ਚ ਉਨ੍ਹਾਂ ਨੇ ਪੰਚਾਮਿਬ ਦਾ ਸੰਕਲਪ ਲਿਆ ਹੈ।
ਉਨ੍ਹਾਂ ਨੇ ਕਿਹਾ ਕਿ ਸਾਡੇ ਸਨਮਾਨਯੋਗ ਪ੍ਰਧਾਨ ਮੰਤਰੀ ਨੇ ਜਿਹੜਾ ਪੰਚਾਮ੍ਰਿਤ ਦਾ ਸੰਕਲਪ ਲਿਆ ਹੈ ਉਸ ਤਹਿਤ ਭਾਰਤ 2030 ਤਕ 500 ਗੀਗਾਵਾਟ ਤੱਕ ਗ਼ੈਰ ਜੀਵਾਸ਼ਮ ਈਂਧਨ ਅਧਾਰਿਤ ਊਰਜਾ ਦਾ ਉਤਪਾਦਨ ਕਰੇਗਾ। ਇਸ ਜ਼ਰੀਏ ਯਕੀਨੀ ਬਣਾਇਆ ਜਾਵੇਗਾ ਕਿ ਭਾਰਤ ਉਸ ਸਾਲ ਤੱਕ ਆਪਣੀ ਜ਼ਰੂਰਤ ਦੀ 50 ਫ਼ੀਸਦੀ ਊਰਜਾ ਦਾ ਉਤਪਾਦਨ ਨਵਿਆਉਣਯੋਗ ਊਰਜਾ ਸਰੋਤਾਂ ਤੋਂ ਕਰੇ। ਇਸ ਤੋਂ ਇਲਾਵਾ ਭਾਰਤ ਸਾਰੇ ਪ੍ਰਰਾਜੈਕਟਾਂ ਦੇ ਕਾਰਬਨ ਨਿਕਾਸੀ ’ਚ 100 ਕਰੋੜ ਟਨ ਦੀ ਕਟੌਤੀ ਕਰੇਗਾ। ਇਸ ਦਾ ਮਤਲਬ ਹੋਇਆ ਕਿ ਅਰਥਵਿਵਸਥਾ ਦੀ ਕਾਰਬਨ ਤੀਬਰਤਾ ਨੂੰ 45 ਫ਼ੀਸਦੀ ਤੋਂ ਘਟਾਏਗਾ। ਤੇ 2070 ਤਕ ਨੈੱਟ ਜ਼ੀਰੋ ਕਾਰਬਨ ਨਿਕਾਸੀ ਦਾ ਟੀਚਾ ਹਾਸਲ ਕਰ ਲਵੇਗਾ।

Comment here