ਅਪਰਾਧਸਿਆਸਤਖਬਰਾਂ

ਪੋਸਟ ਮੈਟ੍ਰਿਕ ਸਕਾਲਰਸ਼ਿਪ ਮਾਮਲੇ ਚ ਮੰਤਰੀ ਧਰਮਸੋਤ ਖਿਲਾਫ ਸੀਬੀਆਈ ਦਾ ਐਕਸ਼ਨ!

ਚੰਡੀਗੜ੍ਹ-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖੇਮੇ ਦੇ ਮੰਨੇ ਜਾਂਦੇ ਮੰਤਰੀ ਸਾਧੂ ਸਿੰਘ ਧਰਮਸੋਤ  ਕਸੂਤੇ ਫਸ ਰਹੇ ਹਨ। ਦਲਿਤ ਵਿਦਿਆਰਥੀਆਂ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਵਿਚ ਹੋਏ 64 ਕਰੋੜ ਰੁਪਏ ਦੇ ਕਥਿਤ ਘਪਲੇ ਖ਼ਿਲਾਫ਼ ਸੀ.ਬੀ.ਆਈ  ਨੇ ਐਕਸ਼ਨ ਲੈ ਲਿਆ ਹੈ,  ਸੀਬੀਆਈ ਵਲੋਂ ਇਸ ਘੋਟਾਲੇ ਦੀ ਜਾਂਚ ਵਿੱਢ ਦਿੱਤੀ ਗਈ ਹੈ। ਜਿਸ ਦੌਰਾਨ ਹੁਣ ਮੰਤਰੀ ਸਾਧੂ ਸਿੰਘ ਧਰਮਸੋਤ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਕੇਂਦਰੀ ਜਾਂਚ ਬਿਊਰੋ ਨੇ ਪੰਜਾਬ ਸਰਕਾਰ ਕੋਲੋਂ ਘੁਟਾਲੇ ਦਾ ਰਿਕਾਰਡ ਤਲਬ ਕੀਤਾ ਹੈ। ਸੀਬੀਆਈ ਨੇ ਕੇਂਦਰੀ ਸਮਾਜਿਕ ਨਿਆਂ ਅਤੇ ਸ਼ਕਤੀਕਰਨ ਵਿਭਾਗ ਦੀ ਸ਼ਿਕਾਇਤ ‘ਤੇ ਜਾਂਚ ਕਰਨ ਦਾ ਫੈਸਲਾ ਲਿਆ ਹੈ। ਸੀਬੀਆਈ ਨੇ ਘੁਟਾਲੇ ਸਬੰਧੀ ਪਹਿਲੇ ਵਧੀਕ ਮੁੱਖ ਸਕੱਤਰ (ਸਮਾਜਿਕ ਨਿਆਂ) ਕਿਰਪਾ ਸ਼ੰਕਰ ਸਿਰੋਜ ਵੱਲੋਂ ਤਿਆਰ ਕੀਤੀ ਜਾਂਚ ਰਿਪੋਰਟ ਵੀ ਤਲਬ ਕਰ ਲਈ ਹੈ, ਜਿਸ ‘ਚ ਇਸ ਘੋਟਾਲੇ ਦਾ ਖੁਲਾਸਾ ਹੋਇਆ ਹੈ। ਦੋਸ਼ ਲੱਗੇ ਸਨ ਕਿ ਮਹਿਕਮੇ ‘ਚ ਕਰੀਬੀ ਡਿਪਟੀ ਡਾਇਰੈਕਟਰ ਪਰਮਿੰਦਰ ਗਿੱਲ ਨਾਲ ਕਥਿਤ ਮਿਲੀਭੁਗਤ ਕਰਕੇ ਨਿਜੀ ਸੰਸਥਾਨਾ ਨੂੰ16.91 ਕਰੋੜ ਰੁਪਏ ਵੰਡੇ.,  ਜਿੰਨਾ ਨਿਜੀ ਸੰਸਥਾਨਾ ਤੋਂ 8 ਕਰੋੜ ਵਸੂਲਣੇ ਸਨ ਉਨ੍ਹਾਂ ਨੂੰ ਹੀ ਜਾਰੀ ਕਰ ਦਿੱਤੇ ਗਏ 16.91 ਕਰੋੜ ਰੁਪਏ,
39 ਕਰੋੜ ਰੁਪਏ ਦੀ ਵੰਡੀ ਗਈ ਸਕਾਲਰਸ਼ਿਪ ਦਾ ਮਹਿਕਮੇ ਕੋਲ ਕੋਈ ਰਿਕਾਰਡ ਨਹੀਂ, ਕੇਂਦਰ ਵਲੋਂ ਭੇਜੇ 303 ਕਰੋੜ ਦੇ ਫੰਡ ਨੂੰ ਵੰਡਣ ਲਈ ਪਿਕ ਐਂਡ ਚੂਜ਼ ਦੀ ਪਾਲਿਸੀ ਅਪਨਾਈ ਗਈ, ਪੁਰਾਣੇ ਰਿਕਾਰਡ ਤੇ ਪਰਦਾ ਪਾਉਣ ਲਈ ਹਰ ਨਵੇਂ ਸੰਸਥਾਨ ਨੂੰ ਫੰਡ ਜਾਰੀ ਕਰਨ ਲਈ ਨਵੀਂ ਫਾਈਲ ਬਣਾਈ ਗਈ, ਹਾਲਾਂਕਿ ਕੈਪਟਨ ਇਸ ਮਾਮਲੇ ਚ ਆਪਣੇ ਮੰਤਰੀ ਨੂੰ ਕਲੀਨ ਚਿਟ ਦੇ ਚੁੱਕੇ ਹਨ। ਪਰ ਹੁਣ  ਵੱਖ-ਵੱਖ ਪਾਰਟੀਆਂ ਵੱਲੋਂ ਧਰਮਸੋਤ ਦੀ ਬਰਖਾਸਤੀ ਦੀ ਮੰਗ ਕੀਤੀ ਜਾ ਰਹੀ ਹੈਅੱਜ ਯੂਥ ਅਕਾਲੀ ਦਲ ਅਤੇ ਅਕਾਲੀ ਦਲ ਦੀ ਵਿਦਿਆਰਥੀ ਜਥੇਬੰਦੀ ਨੇ  ਧਰਮਸੋਤ ਅਤੇ ਕੈਪਟਨ ਸਰਕਾਰ ਖਿਲਾਫ ਚੰਡੀਗੜ੍ਹ ਚ ਪ੍ਰਦਰਸ਼ਨ ਕੀਤਾ,  ਧਰਮਸੋਤ ਚੋਰ ਹੈ’ ਤੇ ਡਾਕੂ ਘੜੰਮਚੋਰ ਦੇ ਪੋਸਟਰ ਲਹਿਰਾਏ।ਚੰਡੀਗੜ੍ਹ ਪੁਲਿਸ ਨਾਲ ਪ੍ਰਦਰਸ਼ਨਕਾਰੀਆਂ ਦੀ ਧੱਕਾਮੁਕੀ ਵੀ ਹੋਈ, ਜਦ ਉਹ ਧਰਮਸੋਤ ਦੀ ਰਿਹਾਇਸ਼ ਦਾ ਘਿਰਾਓ ਕਰਨ ਲਈ ਵਧੇ, ਕਈ ਪ੍ਰਦਰਸ਼ਨਕਾਰੀਆਂ ਨੂੰ ਪੁਲਸ ਨੇ ਹਿਰਾਸਤ ਚ ਲੈ ਲਿਆ

 

Comment here