ਖਬਰਾਂਚਲੰਤ ਮਾਮਲੇਦੁਨੀਆ

ਪੋਲੈਂਡ ਦੇ ਇਕਲੌਤੇ ਪੁਲਾੜ ਯਾਤਰੀ ਮਿਰੋਸਲਾਵ ਦੀ ਹੋਈ ਮੌਤ

ਵਾਰਸਾ-ਪੁਲਾੜ ਦੀ ਯਾਤਰਾ ਲਈ ਰਾਸ਼ਟਰੀ ਹੀਰੋ ਮੰਨੇ ਜਾਂਦੇ ਪੋਲੈਂਡ ਦੇ ਇਕਲੌਤੇ ਪੁਲਾੜ ਯਾਤਰੀ ਜਨਰਲ ਮਿਰੋਸਲਾਵ ਹਰਮਾਜ਼ੇਵਸਕੀ ਦੀ ਮੌਤ ਹੋ ਗਈ ਹੈ। ਉਹ 81 ਸਾਲ ਦੇ ਸਨ। ਉਸ ਨੇ ਪਹਿਲੀ ਵਾਰ 1978 ਵਿੱਚ ਸੋਵੀਅਤ ਪੁਲਾੜ ਯਾਨ ਰਾਹੀਂ ਧਰਤੀ ਦੀ ਪਰਿਕਰਮਾ ਕੀਤੀ ਸੀ। ਹਰਮਜ਼ੇਵਸਕੀ ਦੇ ਜਵਾਈ ਰਿਜ਼ਾਰਡ ਜ਼ਾਰਨੇਕੀ ਨੇ ਸੋਮਵਾਰ ਨੂੰ ਟਵਿੱਟਰ ’ਤੇ ਸੇਵਾਮੁਕਤ ਏਅਰ ਫੋਰਸ ਪਾਇਲਟ ਦੀ ਮੌਤ ਬਾਰੇ ਜਾਣਕਾਰੀ ਦਿੱਤੀ।
ਯੂਰਪੀਅਨ ਸੰਸਦ ਦੇ ਇੱਕ ਮੈਂਬਰ ਜ਼ਾਰਨੇਕੀ ਨੇ ਬਾਅਦ ਵਿੱਚ ਪੋਲਿਸ਼ ਮੀਡੀਆ ਨੂੰ ਦੱਸਿਆ ਕਿ ਹਰਮਜ਼ੇਵਸਕੀ ਦੀ ਵਾਰਸਾ ਦੇ ਇੱਕ ਹਸਪਤਾਲ ਵਿੱਚ ਸਰਜਰੀ ਤੋਂ ਹੋਣ ਵਾਲੀਆਂ ਪੇਚੀਦਗੀਆਂ ਕਾਰਨ ਮੌਤ ਹੋ ਗਈ ਸੀ। ਪੁਲਾੜ ਦੀ ਯਾਤਰਾ ਲਈ ਉਸ ਨੂੰ ਰਾਸ਼ਟਰੀ ਹੀਰੋ ਮੰਨਿਆ ਜਾਂਦਾ ਸੀ। 1978 ਦੇ ਜੂਨ ਅਤੇ ਜੁਲਾਈ ਵਿਚ 9 ਦਿਨਾਂ ਤੱਕ ਉਸਨੇ ਅਤੇ ਸੋਵੀਅਤ ਪੁਲਾੜ ਯਾਤਰੀ ਪਯੋਟਰ ਕਲੀਮੁਕ ਨੇ ਸੋਯੂਜ਼ 30 ਪੁਲਾੜ ਯਾਨ ਵਿੱਚ ਧਰਤੀ ਦੀ ਪਰਿਕਰਮਾ ਕੀਤੀ ਸੀ।

Comment here