ਅਪਰਾਧਸਿਆਸਤਖਬਰਾਂ

ਪੋਲੀਓ ਟੀਮ ’ਤੇ ਹਮਲੇ ਦੌਰਾਨ ਪਾਕਿ ਫ਼ੌਜੀ ਦੀ ਹੋਈ ਮੌਤ

ਇਸਲਾਮਾਬਾਦ-ਫ਼ੌਜ ਦੀ ਮੀਡੀਆ ਬਰਾਂਚ ਇੰਟਰ-ਸਰਵਿਸਿਜ਼ ਰਿਲੇਸ਼ਨਜ਼ (ਆਈ. ਐੱਸ. ਪੀ. ਆਰ.) ਨੇ ਕਿਹਾ ਕਿ ਪਾਕਿਸਤਾਨ ਦੇ ਉੱਤਰ-ਪੱਛਮ ਖੈਬਰ ਪਖਤੂਨਸ਼ਵਾ ਸੂਬੇ ’ਚ ਅੱਤਵਾਦੀਆਂ ਵੱਲੋਂ ਕੀਤੀ ਗਈ ਗੋਲੀਬਾਰੀ ਵਿਚ ਇਕ ਪਾਕਿਸਤਾਨੀ ਫੌਜੀ ਦੀ ਮੌਤ ਹੋ ਗਈ। ਆਈ. ਐੱਸ. ਪੀ. ਆਰ. ਨੇ ਕਿਹਾ ਕਿ ਇਹ ਘਟਨਾ ਉੱਤਰੀ ਵਜ਼ੀਰਿਸਤਾਨ ਜ਼ਿਲ੍ਹੇ ਵਿਚ ਹੋਈ, ਜਿਥੇ ਅੱਤਵਾਦੀਆਂ ਨੇ ਪੋਲੀਓ ਟੀਮ ਦੇ ਮੈਂਬਰਾਂ ’ਤੇ ਗੋਲੀਬਾਰੀ ਕਰ ਕੇ ਪੋਲੀਓ ਖਾਤਮਾ ਮੁਹਿੰਮ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਬਿਆਨ ਵਿਚ ਕਿਹਾ ਗਿਆ ਹੈ ਕਿ ਪਾਕਿਸਤਾਨ ਦੀ ਸੁਰੱਖਿਆ ਫੋਰਸ ਅੱਤਵਾਦ ਦੇ ਖਤਰੇ ਨੂੰ ਖਤਮ ਕਰਨ ਲਈ ਦ੍ਰਿੜ੍ਹ ਹੈ ਅਤੇ ਸਾਡੇ ਬਹਾਦਰ ਫੌਜੀਆਂ ਦੇ ਅਜਿਹੇ ਬਲੀਦਾਨ, ਸਾਡੇ ਸੰਕਲਪ ਨੂੰ ਹੋਰ ਮਜ਼ਬੂਤ ਕਰਦੇ ਹਨ।

Comment here