ਵੈਟੀਕਨ ਸਿਟੀ- ਫਰਾਂਸ ਦੀ ਚਰਚ ਵਿੱਚ ਲੱਖਾਂ ਬੱਚਿਆਂ ਦੇ ਜਿਸਮਾਨੀ ਸ਼ੋਸ਼ਣ ਦਾ ਮਾਮਲਾ ਈਸਾਈ ਭਾਈਚਾਰੇ ਲਈ ਦਖਦ ਤੇ ਸ਼ਰਮਿੰਦਾ ਕਰਨ ਵਾਲੀ ਘਟਨਾ ਹੈ। 1950 ਤੋਂ ਬਾਅਦ ਪਾਦਰੀ ਵਰਗ ਅਤੇ ਗਿਰਜਾਘਰ ਦੇ ਹੋਰਨਾਂ ਅਹੁਦੇਦਾਰਾਂ ਵਲੋਂ 3.30 ਲੱਖ ਦੇ ਲਗਭਗ ਬੱਚਿਆਂ ਨਾਲ ਸੈਕਸ ਸੋਸ਼ਣ ’ਤੇ ਪੋਪ ਫਰਾਂਸਿਸ ਨੇ ਸ਼ਰਮਿੰਦਗੀ ਪ੍ਰਗਟਾਈ ਹੈ। ਪੋਪ ਨੇ ਵੈਟੀਕਨ ਵਿਖੇ ਆਪਣੀ ਨਿਯਮਿਤ ਦਰਸ਼ਕ ਵਾਰਤਾ ਦੌਰਾਨ ਗੱਲਬਾਤ ਕਰਦਿਆਂ ਕਿਹਾ ਕਿ ਮੰਦੇਭਾਗੀਂ ਇਹ ਬਹੁਤ ਵੱਡੀ ਗਿਣਤੀ ਹੈ। ਪੀੜਤਾਂ ਨੇ ਜੋ ਦਰਦ ਅਤੇ ਸਦਮੇ ਬਰਦਾਸ਼ਤ ਕੀਤੇ, ਉਸ ’ਤੇ ਮੈਂ ਦੁੱਖ ਪ੍ਰਗਟਾਉਂਦਾ ਹਾਂ। ਇਹ ਮੇਰੇ ਲਈ ਸ਼ਰਮ ਵਾਲੀ ਗੱਲ ਹੈ, ਸਾਡੇ ਸਭ ਲਈ ਵੀ ਸ਼ਰਮਿੰਦਾ ਹੋਣ ਵਾਲੀ ਗੱਲ ਹੈ। ਇਹ ਗਿਰਜਾਘਰ ਦੀ ਅਸਮਰੱਥਾ ਹੈ। ਉਨ੍ਹਾਂ ਸਭ ਬਿਸ਼ਪ ਅਤੇ ਧਾਰਮਿਕ ਨੇਤਾਵਾਂ ਨੂੰ ਅਪੀਲ ਕੀਤੀ ਕਿ ਸਭ ਲੋੜੀਂਦੇ ਕਦਮ ਚੁੱਕੇ ਜਾਣ ਤਾਂ ਜੋ ਇਸ ਤਰ੍ਹਾਂ ਦੀਆਂ ਘਟਨਾਵਾਂ ਮੁੜ ਤੋਂ ਨਾ ਵਾਪਰਣ।
ਵੈਟੀਕਨ ਦੀ ਅਦਾਲਤ ਨੇ ਰੇਵ ਗੈਬਰੀਅਲ ਨੂੰ ਦੋਸ਼ ਮੁਕਤ ਕੀਤਾ
ਇਹ ਵੀ ਖਬਰ ਆ ਰਹੀ ਹੈ ਕਿ ਵੈਟੀਕਨ ਦੀ ਇਕ ਅਦਾਲਤ ਨੇ ਪ੍ਰਾਥਨਾ ’ਚ ਸਹਿਯੋਗ ਕਰਨ ਵਾਲੇ ਇਕ ਮੁੰਡੇ ਰੇਵ ਗੈਬਰੀਅਲ ਨੂੰ ਇਨ੍ਹਾਂ ਦੋਸ਼ਾਂ ਨੂੰ ਮੁਕਤ ਕਰ ਦਿੱਤਾ ਕਿ ਉਸ ਨੇ ਵੈਟੀਕਨ ਯੂਥ ਸੈਮੀਨਰੀ ’ਚ ਇਕ ਛੋਟੇ ਬੱਚੇ ਦਾ ਸੈਕਸ ਸੋਸ਼ਣ ਕੀਤਾ ਸੀ। ਮਾਮਲਾ ਸੇਂਟ ਪਾਇਸ ਯੂਵਾ ਸੈਮੀਨਰੀ ਦਾ ਹੈ ਜਿਥੇ 12 ਤੋਂ 18 ਸਾਲ ਦੀ ਉਮਰ ਤੱਕ ਦੇ ਬੱਚੇ ਰਹਿੰਦੇ ਹਨ। ਉਹ ਸੈਂਟਰ ਪੀਟਰ ਬੈਸਿਲਿਕਾ ’ਚ ਪ੍ਰਾਥਨਾ ’ਚ ਸਹਿਯੋਗ ਕਰਦੇ ਹਨ।
Comment here