ਅਜਬ ਗਜਬਅਪਰਾਧਖਬਰਾਂ

ਪੈੱਗ ਨੀਂ ਬਣਾ ਕੇ ਦਿੱਤਾ ਤਾਂ ਘਰਵਾਲੀ ਕੁੱਟ ਧਰੀ…!!

ਪਾਨੀਪਤ- ਅਜੀਬ ਲੋਕ ਨੇ ਸਾਡੇ, ਮਰਦਊਂ ਹਊਮੈਂ ਦਾ ਸ਼ਿਕਾਰ ਹਰਿਆਣਾ ਦੇ ਪਾਣੀਪਤ ਵਿੱਚ ਇੱਕ ਸ਼ਖਸ ਨੇ ਆਪਣੀ  ਡਾਕਟਰ ਪਤਨੀ ਦੀ ਏਸ ਕਰਕੇ ਕੁੱਟਮਾਰ ਕੀਤੀ ਕਿ ਉਸ ਨੇ ਪੈੱਗ ਬਣਾ ਕੇ ਦੇਣ ਤੋਂ ਮਨਾ ਕਰ ਦਿੱਤਾ ਸੀ। ਪੀੜਤਾ ਨੇ ਇਸ ਬਾਰੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ। ਸਥਾਨਕ ਪੁਲਿਸ ਨੇ ਪੀੜਤ ਮਹਿਲਾ ਡਾਕਟਰ ਦੇ ਪਤੀ, ਉਸ ਦੇ ਜੀਜਾ ਸਣੇ ਸਹੁਰਾ ਪਰਿਵਾਰ ਦੇ ਹੋਰ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਇੱਕ ਪ੍ਰਾਈਵੇਟ ਹਸਪਤਾਲ ਵਿੱਚ ਕੰਮ ਕਰਦੀ ਮਹਿਲਾ ਡਾਕਟਰ ਨੇ ਦੋਸ਼ ਲਾਇਆ ਕਿ ਉਸ ਦਾ ਪਤੀ ਹਰ ਰੋਜ਼ ਸ਼ਰਾਬ ਪੀ ਕੇ ਉਸ ਨੂੰ ਕੁੱਟਦਾ ਹੈ। ਲੰਘੀ ਦੇਰ ਰਾਤ ਮਹਿਲਾ ਡਾਕਟਰ ਦਾ ਪਤੀ ਆਪਣੇ ਜੀਜੇ ਨਾਲ ਘਰ ਆਇਆ ਅਤੇ ਪਤਨੀ ਨੂੰ ਸ਼ਰਾਬ ਦਾ ਪੈੱਗ ਬਣਾਉਣ ਲਈ ਕਿਹਾ। ਪਤਨੀ ਨੇ ਨਾਂਹ ਕਰ ਦਿੱਤੀ। ਪਤੀ ਨੇ ਆਪਣੀ ਪਤਨੀ ਨਾਲ ਬਦਸਲੂਕੀ ਅਤੇ ਕੁੱਟਮਾਰ ਕੀਤੀ। ਕਥਿਤ ਤੌਰ ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਆਪਣਾ ਬਚਾਅ ਕੀਤਾ। ਹਾਲਾਂਕਿ, ਇਸ ਦੌਰਾਨ  ਉਸ ਦੇ ਮੱਥੇ ‘ਤੇ ਸੱਟ ਲੱਗ ਗਈ, ਤੇ ਮਹਿਲਾ ਡਾਕਟਰ ਨੇ ਆਪਣੇ ਆਪ ਨੂੰ ਬਚਾਉਣ ਲਈ ਇੱਕ ਕਮਰੇ ਵਿੱਚ ਬੰਦ ਕਰ ਲਿਆ ਅਤੇ ਪੁਲਿਸ ਨੂੰ ਸੂਚਿਤ ਕੀਤਾ। ਪੁਲਸ ਅਗਲੀ ਕਾਰਵਾਈ ਚ ਜੁਟੀ ਹੋਈ ਹੈ।

Comment here