ਅਪਰਾਧਸਿਆਸਤਖਬਰਾਂਦੁਨੀਆ

ਪੈਰਿਸ ’ਚ ਪਾਕਿ ਬਲੋਚਾਂ ’ਤੇ ਹੋ ਰਹੇ ਜ਼ੁਲਮਾਂ ਵਿਰੁੱਧ ਰੋਸ ਪ੍ਰਦਰਸ਼ਨ

ਪੈਰਿਸ-ਬੀਤੇ ਦਿਨੀਂ ਫਰਾਂਸ ਦੀ ਰਾਜਧਾਨੀ ਪੈਰਿਸ ’ਚ ਵਸੇ ਬਲੋਚਾਂ ਵਲੋਂ ਪਾਕਿਸਤਾਨ ’ਚ ਬਲੋਚਾਂ ਦੇ ਖ਼ਿਲਾਫ਼ ਚਲਾਈ ਜਾ ਰਹੀ ਜ਼ਾਲਮਾਨਾ ਮੁਹਿੰਮ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਬਲੋਚ ਸ਼ਹੀਦ ਦਿਵਸ ਦੇ ਮੌਕ ’ਤੇ ਪਲੇਸ ਡੇ ਲਾ ਰਿਪਬਲਿਕ ਦੇ ਸਾਹਮਣੇ ਇਕੱਠੇ ਹੋਏ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਪਾਕਿਸਤਾਨ ਸਰਕਾਰ ਬਲੋਚਾਂ ਨੂੰ ਮਾਰਨਾ ਬੰਦ ਕਰੇ। ਉਨ੍ਹਾਂ ਦੋਸ਼ ਲਾਇਆ ਕਿ ਪਾਕਿਸਤਾਨ ਸਰਕਾਰ ਬਲੋਚਾਂ ਦੀ ਆਵਾਜ਼ ਨੂੰ ਦਬਾਉਣ ਲਈ ਉਨ੍ਹਾਂ ਨੂੰ ਅਗਵਾ ਕਰ ਰਹੀ ਹੈ ਤੇ ਉਨ੍ਹਾਂ ਨੂੰ ਮਾਰ ਰਹੀ ਹੈ। ਉਨ੍ਹਾਂ ਨੂੰ ਝੂਠੇ ਮਾਮਲਿਆਂ ’ਚ ਫਸਾ ਕੇ ਸਰਕਾਰ ਫਾਂਸੀ ’ਤੇ ਲਟਕਾ ਰਹੀ ਹੈ। ਇਸ ਦੌਰਾਨ ਲੋਕਾਂ ਦੇ ਹੱਥਾਂ ’ਚ ਪਲੇਅਕਾਰਡ ਫੜੇ ਹੋਏ ਸਨ ਜਿਨ੍ਹਾਂ ’ਤੇ ਪਾਕਿਸਤਾਨ ਸਰਕਾਰ ਨੂੰ ਬਲੋਚ ਲੋਕਾਂ ’ਤੇ ਕੀਤੇ ਜਾ ਰਹੇ ਜ਼ੁਲਮਾਂ ਨੂੰ ਰੋਕਣ ਦੇ ਬਾਬਤ ਸਲੋਗਨ ਲਿਖੇ ਸਨ।
ਇਸ ਦੇ ਜ਼ਰੀਏ ਇਨ੍ਹਾਂ ਲੋਕਾਂ ਨੇ ਨਾ ਸਿਰਫ਼ ਪਾਕਿਸਤਾਨ ਸਰਕਾਰ ਦੀ ਅਸਲੀਅਤ ਨੂੰ ਦੁਨੀਆ ਦੇ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਸਗੋਂ ਪਾਕਿਸਤਾਨ ’ਚ ਰਹਿ ਰਹੇ ਬਲੋਚਾਂ ਦੇ ਹਾਲਾਤ ’ਤੇ ਵੀ ਦੁਨੀਆ ਦਾ ਧਿਆਨ ਖਿੱਚਿਆ। ਉਨ੍ਹਾਂ ਦੇ ਹੱਥਾਂ ’ਚ ਬਲੋਚਿਸਤਾਨ ਦਾ ਝੰਡਾ ਵੀ ਸੀ। ਜ਼ਿਕਰਯੋਗ ਹੈ ਕਿ ਵਿਦੇਸ਼ਾਂ ’ਚ ਵਸੇ ਬਲੋਚਿਸਤਾਨ ਦੇ ਲੋਕ ਲੰਬੇ ਸਮੇਂ ਤੋਂ ਆਜ਼ਾਦ ਬਲੋਚਿਸਤਾਨ ਦੀ ਮੰਗ ਕਰ ਰਹੇ ਹਨ। ਵਿਰੋਧ ਪ੍ਰਦਰਸ਼ਨ ਕਰਨ ਵਾਲੇ ਲੋਕਾਂ ਨੇ ਆਪਣੇ ਹੱਥਾਂ ’ਚ ਉਨ੍ਹਾਂ ਲੋਕਾਂ ਦੀਆਂ ਤਸਵੀਰਾਂ ਵੀ ਫੜੀਆਂ ਹੋਈਆਂ ਸਨ ਜਿਨ੍ਹਾਂ ਨੂੰ ਪਾਕਿਸਤਾਨ ਸਰਕਾਰ ਜਾਂ ਆਰਮੀ ਨੇ ਕਿਸੇ ਮਾਮਲੇ ’ਚ ਫਸਾ ਕੇ ਗ਼ਾਇਬ ਕਰ ਦਿੱਤਾ ਹੈ। ਇਨ੍ਹਾਂ ’ਚੋਂ ਕਈ ਵਰਿ੍ਹਆਂ ਤੋਂ ਗ਼ਾਇਬ ਹਨ।

Comment here