ਖਬਰਾਂਖੇਡ ਖਿਡਾਰੀਦੁਨੀਆ

ਪੈਰਾ ਸ਼ੂਟਿੰਗ ਚ ਅਵਨੀ ਲੇਖਾਰਾ ਨੇ ਜਿੱਤਿਆ ਸੋਨ ਤਮਗਾ

ਫਰਾਂਸ: ਪੈਰਾ ਸ਼ੂਟਿੰਗ ਵਿਸ਼ਵ ਕੱਪ ਵਿਚ ਭਾਰਤ ਦੀ ਅਵਨੀ ਲੇਖਾਰਾ ਨੇ ਸੋਨ ਤਮਗਾ ਜਿੱਤਿਆ ਹੈ। ਜੈਪੁਰ ਦੀ ਅਵਨੀ ਲੇਖਾਰਾ ਨੇ 10 ਮੀਟਰ ਏਅਰ ਰਾਈਫਲ ਵਰਗ ‘ਚ 250.6 ਦੇ ਸਕੋਰ ਨਾਲ ਵਿਸ਼ਵ ਰਿਕਾਰਡ ਬਣਾ ਕੇ ਤਮਗਾ ਜਿੱਤਿਆ ਹੈ। ਗੋਲਡ ਮੈਡਲ ਮਿਲਣ ਨਾਲ ਜਿੱਥੇ ਦੇਸ਼ ਵਿਚ ਖੁਸ਼ੀ ਦੀ ਲਹਿਰ ਹੈ। ਇਸ ਦੇ ਨਾਲ ਹੀ ਅਵਨੀ ਲੇਖਾਰਾ ਨੇ ਅਗਲੇ ਪੈਰਾ ਓਲੰਪਿਕ ਲਈ ਕੁਆਲੀਫਾਈ ਕਰ ਲਿਆ ਹੈ। ਦੱਸ ਦੇਈਏ ਕਿ 3 ਦਿਨ ਪਹਿਲਾਂ ਤੱਕ ਅਵਨੀ ਦੀ ਮਾਂ ਸ਼ਵੇਤਾ ਜਵੇਰੀਆ ਅਤੇ ਕੋਚ ਰਾਕੇਸ਼ ਮਨਪਤ ਦਾ ਵੀਜ਼ਾ ਜਾਰੀ ਨਹੀਂ ਹੋਇਆ ਸੀ। ਇਸ ਤੋਂ ਬਾਅਦ ਅਵਨੀ ਲੇਖਾਰਾ ਨੇ ਟਵੀਟ ਕਰਕੇ ਖੇਡ ਅਤੇ ਵਿਦੇਸ਼ ਮੰਤਰਾਲੇ ਤੋਂ ਮਦਦ ਮੰਗੀ ਸੀ, ਜਿਸ ਨੂੰ ਧਿਆਨ ‘ਚ ਰੱਖਦੇ ਹੋਏ ਮੰਤਰਾਲੇ ਨੇ ਤੁਰੰਤ ਵੀਜ਼ਾ ਜਾਰੀ ਕਰ ਦਿੱਤਾ ਸੀ। ਅੱਜ ਦੇ ਮੁਕਾਬਲੇ ਤੋਂ ਬਾਅਦ ਅਵਨੀ ਹੁਣ 9 ਜੂਨ ਨੂੰ 10 ਮੀਟਰ ਪ੍ਰੋਨ, 11 ਜੂਨ ਨੂੰ 50 ਮੀਟਰ 3 ਪੁਜ਼ੀਸ਼ਨ ਅਤੇ 12 ਜੂਨ ਨੂੰ 50 ਮੀਟਰ ਫਾਈਨਲ ਵਿਚ ਹਿੱਸਾ ਲਏਗੀ। ਉਹ 13 ਜੂਨ ਨੂੰ ਦਿੱਲੀ ਪਰਤਣਗੇ। ਉਹਨਾਂ ਦੇ ਪਿਤਾ ਪ੍ਰਵੀਨ ਲੇਖਾਰਾ ਨੇ ਦੱਸਿਆ ਕਿ ਪੈਰਾ ਓਲੰਪਿਕ ਜਿੱਤਣ ਤੋਂ ਬਾਅਦ ਅਵਨੀ ਨੂੰ ਲੋਕਾਂ ਦਾ ਪਿਆਰ ਮਿਲਿਆ। ਇਸ ਨਾਲ ਉਹਨਾਂ ਦੇ ਹੌਸਲੇ ਵਧੇ ਹਨ।ਟੋਕੀਓ ਪੈਰਾ ਓਲੰਪਿਕ ‘ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਅਵਨੀ ਲੇਖਾਰਾ ਨੇ 10 ਮੀਟਰ ਏਅਰ ਰਾਈਫਲ ਐੱਸ.ਐੱਚ.-1 ਈਵੈਂਟ ‘ਚ ਗੋਲਡ ਮੈਡਲ ‘ਤੇ ਨਿਸ਼ਾਨਾ ਸਾਧਿਆ ਸੀ। ਜਦਕਿ ਇਸ ਤੋਂ ਬਾਅਦ ਉਸ ਨੇ 50 ਮੀਟਰ ਰਾਈਫਲ ‘ਚ ਕਾਂਸੀ ਦਾ ਤਗਮਾ ਜਿੱਤਿਆ। ਇਸ ਤਰ੍ਹਾਂ ਅਵਨੀ ਨੇ ਟੋਕੀਓ ਪੈਰਾ ਓਲੰਪਿਕ ‘ਚ ਕੁੱਲ 2 ਮੈਡਲ ਜਿੱਤੇ। ਉਹ ਪੈਰਾ ਓਲੰਪਿਕ ਵਿਚ 2 ਤਗਮੇ ਜਿੱਤਣ ਵਾਲੀ ਭਾਰਤ ਦੀ ਪਹਿਲੀ ਪੈਰਾ ਐਥਲੀਟ ਹੈ।

Comment here