ਸਿਆਸਤਖਬਰਾਂਖੇਡ ਖਿਡਾਰੀਚਲੰਤ ਮਾਮਲੇਦੁਨੀਆ

ਪੈਰਾ ਪਾਵਰਲਿਫਟਿੰਗ ਚ ਸੁਧੀਰ ਨੇ ਜਿੱਤਿਆ ਸੋਨਾ

ਬਰਮਿੰਘਮ- ਕਾਮਨਵੈਲਥ ਖੇਡਾਂ 2022 ਵਿੱਚ ਭਾਰਤ ਦੇ ਸੁਧੀਰ ਨੇ ਰਾਸ਼ਟਰਮੰਡਲ ਖੇਡਾਂ ਦੇ ਪੈਰਾ ਪਾਵਰਲਿਫਟਿੰਗ ਈਵੈਂਟ ਦੇ ਪੁਰਸ਼ਾਂ ਦੇ ਹੈਵੀਵੇਟ ਫਾਈਨਲ ਵਿੱਚ ਨਵੇਂ ਰਿਕਾਰਡ ਦੇ ਨਾਲ ਸੋਨ ਤਗਮਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਸੁਧੀਰ ਰਾਸ਼ਟਰਮੰਡਲ ਖੇਡਾਂ ਦੇ ਪੈਰਾ ਪਾਵਰਲਿਫਟਿੰਗ ਈਵੈਂਟ ਵਿੱਚ ਸੋਨ ਤਗਮਾ ਜਿੱਤਣ ਵਾਲਾ ਪਹਿਲਾ ਭਾਰਤੀ ਖਿਡਾਰੀ  ਹੈ। ਉਸਨੇ ਆਪਣੀ ਦੂਜੀ ਕੋਸ਼ਿਸ਼ ਵਿੱਚ 134.5 ਦੇ ਰਿਕਾਰਡ ਸਕੋਰ ਨਾਲ 212 ਕਿਲੋਗ੍ਰਾਮ ਭਾਰ ਚੁੱਕ ਕੇ ਸੋਨ ਤਗਮਾ ਜਿੱਤਿਆ। ਹਾਲਾਂਕਿ ਸੁਧੀਰ ਆਪਣੀ ਆਖਰੀ ਕੋਸ਼ਿਸ਼ ‘ਚ 217 ਕਿਲੋ ਭਾਰ ਚੁੱਕਣ ‘ਚ ਅਸਫਲ ਰਿਹਾ। ਨਾਈਜੀਰੀਆ ਦੇ ਈਕੇਚੁਕਵੂ ਕ੍ਰਿਸਚੀਅਨ ਉਬੀਚੁਕਵੂ ਨੇ 133.6 ਦੇ ਸਕੋਰ ਨਾਲ ਚਾਂਦੀ ਦਾ ਤਗ਼ਮਾ ਜਿੱਤਿਆ, ਜਦਕਿ ਸਕਾਟਲੈਂਡ ਦੇ ਮਿਕੀ ਯੂਲ ਨੇ 130.9 ਦੇ ਸਕੋਰ ਨਾਲ ਕਾਂਸੀ ਦਾ ਤਗ਼ਮਾ ਜਿੱਤਿਆ। ਕ੍ਰਿਸਚੀਅਨ ਨੇ 197 ਕਿਲੋਗ੍ਰਾਮ ਜਦੋਂਕਿ ਯੂਲ ਨੇ 192 ਕਿਲੋਗ੍ਰਾਮ ਚੁੱਕਿਆ। ਪਾਵਰਲਿਫਟਿੰਗ ਵਿੱਚ ਵੇਟ ਲਿਫਟਿੰਗ ਸਰੀਰ ਦੇ ਭਾਰ ਅਤੇ ਤਕਨੀਕ ਦੇ ਹਿਸਾਬ ਨਾਲ ਅੰਕ ਦਿੰਦੀ ਹੈ। ਇੱਕੋ ਜਿਹਾ ਭਾਰ ਚੁੱਕਣ ਲਈ, ਸਰੀਰਕ ਤੌਰ ‘ਤੇ ਘੱਟ ਭਾਰ ਵਾਲੇ ਖਿਡਾਰੀ ਨੂੰ ਦੂਜੇ ਨਾਲੋਂ ਵੱਧ ਅੰਕ ਮਿਲਣਗੇ। ਇਸ ਤੋਂ ਪਹਿਲਾਂ ਮਨਪ੍ਰੀਤ ਕੌਰ ਅਤੇ ਸਕੀਨਾ ਖਾਤੂਨ ਮਹਿਲਾਵਾਂ ਦੇ ਲਾਈਟਵੇਟ ਫਾਈਨਲ ਵਿੱਚ ਕ੍ਰਮਵਾਰ ਚੌਥੇ ਅਤੇ ਪੰਜਵੇਂ ਸਥਾਨ ’ਤੇ ਰਹਿ ਕੇ ਤਗ਼ਮੇ ਤੋਂ ਖੁੰਝ ਗਈਆਂ ਜਦਕਿ ਪੁਰਸ਼ਾਂ ਦੇ ਲਾਈਟਵੇਟ ਫਾਈਨਲ ਵਿੱਚ ਪਰਮਜੀਤ ਕੁਮਾਰ ਤਿੰਨੋਂ ਕੋਸ਼ਿਸ਼ਾਂ ਵਿੱਚ ਅਸਫ਼ਲ ਰਹਿ ਕੇ ਆਖਰੀ ਸਥਾਨ ’ਤੇ ਰਿਹਾ। ਮਨਪ੍ਰੀਤ ਨੇ ਆਪਣੀ ਪਹਿਲੀ ਕੋਸ਼ਿਸ਼ ਵਿੱਚ 87 ਕਿਲੋ ਅਤੇ ਦੂਜੀ ਕੋਸ਼ਿਸ਼ ਵਿੱਚ 88 ਕਿਲੋ ਭਾਰ ਚੁੱਕਿਆ ਪਰ ਤੀਜੀ ਕੋਸ਼ਿਸ਼ ਵਿੱਚ 90 ਕਿਲੋ ਭਾਰ ਚੁੱਕਣ ਵਿੱਚ ਅਸਫਲ ਰਹੀ। ਮਨਪ੍ਰੀਤ ਨੇ 89.6 ਅੰਕ ਪ੍ਰਾਪਤ ਕੀਤੇ ਹਨ। ਦੂਜੇ ਪਾਸੇ ਸਕੀਨਾ ਪਹਿਲੀ ਕੋਸ਼ਿਸ਼ ਵਿੱਚ 90 ਕਿਲੋ ਭਾਰ ਚੁੱਕਣ ਵਿੱਚ ਨਾਕਾਮ ਰਹੀ ਪਰ ਉਸ ਨੇ ਦੂਜੀ ਕੋਸ਼ਿਸ਼ ਵਿੱਚ ਇਹ ਭਾਰ ਚੁੱਕਿਆ। ਉਸ ਦੀ 93 ਕਿਲੋਗ੍ਰਾਮ ਦੀ ਤੀਜੀ ਕੋਸ਼ਿਸ਼ ਅਸਫਲ ਰਹੀ। ਉਸ ਨੇ 87.5 ਅੰਕ ਪ੍ਰਾਪਤ ਕੀਤੇ। ਇੰਗਲੈਂਡ ਦੇ ਜੋ ਨਿਊਜ਼ਨ ਨੇ 101 ਕਿਲੋਗ੍ਰਾਮ ਦੀ ਸਰਵੋਤਮ ਕੋਸ਼ਿਸ਼ ਨਾਲ 102.2 ਅੰਕ ਲੈ ਕੇ ਸੋਨ ਤਮਗਾ ਜਿੱਤਿਆ। ਉਸ ਦੀ ਹਮਵਤਨ ਓਲੀਵੀਆ ਬਰੂਮ ਨੇ 111 ਕਿਲੋਗ੍ਰਾਮ ਦੇ ਸਰਵੋਤਮ ਯਤਨ ਨਾਲ 100 ਅੰਕਾਂ ਨਾਲ ਚਾਂਦੀ ਦਾ ਤਗਮਾ ਜਿੱਤਿਆ। ਕੀਨੀਆ ਦੀ ਹੈਲੇਨ ਵਾਵੀਰਾ ਕਰੀਯੁਕੀ ਨੇ 98.5 ਦੇ ਸਕੋਰ ਨਾਲ 97 ਕਿਲੋਗ੍ਰਾਮ ਦੀ ਸਰਵੋਤਮ ਕੋਸ਼ਿਸ਼ ਨਾਲ ਕਾਂਸੀ ਦਾ ਤਗਮਾ ਜਿੱਤਿਆ। ਪੁਰਸ਼ਾਂ ਦੇ ਲਾਈਟਵੇਟ ਫਾਈਨਲ ਵਿੱਚ, ਪਰਮਜੀਤ ਆਪਣੀਆਂ ਤਿੰਨ ਕੋਸ਼ਿਸ਼ਾਂ ਵਿੱਚੋਂ ਕਿਸੇ ਵਿੱਚ ਵੀ 165 ਕਿਲੋਗ੍ਰਾਮ ਭਾਰ ਚੁੱਕਣ ਵਿੱਚ ਅਸਫਲ ਰਿਹਾ ਅਤੇ ਮੁਕਾਬਲੇ ਵਿੱਚੋਂ ਬਾਹਰ ਹੋ ਗਿਆ। ਮਲੇਸ਼ੀਆ ਦੇ ਬੋਨੀ ਬੁਨਿਆਉ ਗੁਸਟਿਨ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਰਿਕਾਰਡ 154.6 ਅੰਕਾਂ ਨਾਲ ਸੋਨ ਤਗ਼ਮਾ ਜਿੱਤਣ ਦੀ ਤੀਜੀ ਕੋਸ਼ਿਸ਼ ਵਿੱਚ 220 ਕਿਲੋਗ੍ਰਾਮ ਭਾਰ ਚੁੱਕਿਆ। ਇੰਗਲੈਂਡ ਦੇ ਮਾਰਕ ਸਵਾਨ ਨੇ 145.5 ਦੇ ਸਕੋਰ ਨਾਲ ਚਾਂਦੀ ਜਦਕਿ ਨਾਈਜੀਰੀਆ ਦੇ ਇਨੋਸੈਂਟ ਨਾਮਦੀ ਨੇ 132.5 ਦੇ ਸਕੋਰ ਨਾਲ ਕਾਂਸੀ ਦਾ ਤਗਮਾ ਜਿੱਤਿਆ। ਸਵਾਨ ਅਤੇ ਨਾਮਦੀ ਨੇ ਕ੍ਰਮਵਾਰ 202 ਕਿਲੋ ਅਤੇ 190 ਕਿਲੋਗ੍ਰਾਮ ਦੇ ਵਧੀਆ ਯਤਨ ਕੀਤੇ।

Comment here