ਸਿਆਸਤਖਬਰਾਂ

 ‘ਪੈਨਸਿਲ ਪਿੰਡ’ ਵਜੋਂ ਜਾਣਿਆ ਜਾਂਦਾ ਹੈ ਪੁਲਵਾਮਾ ਦਾ ਪਿੰਡ

ਜੰਮੂ :  ਓਖੂ ਪਿੰਡ ਜੋ ਕਿ ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਸਥਿਤ ਹੈ,ਨੂੰ ਭਾਰਤ ਦੇ ਪੈਨਸਿਲ ਪਿੰਡ ਵਜੋਂ ਜਾਣਿਆ ਜਾਂਦਾ ਹੈ। ਪਿੰਡ ਜੰਮੂ ਅਤੇ ਕਸ਼ਮੀਰ ਸਰਕਾਰ ਦੇ ਸਹਿਯੋਗ ਨਾਲ 150 ਦੇਸ਼ਾਂ ਅਤੇ ਭਾਰਤ ਵਿੱਚ ਪੈਨਸਿਲ ਨਿਰਮਾਣ ਯੂਨਿਟਾਂ ਨੂੰ 90 ਪ੍ਰਤੀਸ਼ਤ ਕੱਚਾ ਮਾਲ ਸਪਲਾਈ ਕਰਦਾ ਹੈ। ਇਸ ਤੋਂ ਪਹਿਲਾਂ ਚੀਨ ਵਰਗੇ ਦੇਸ਼ਾਂ ਤੋਂ ਲੱਕੜ ਮੰਗਵਾਈ ਜਾਂਦੀ ਸੀ। 2010 ਤੋਂ, ਸਥਾਨਕ ਉੱਦਮੀਆਂ ਨੇ ਕਸ਼ਮੀਰ ਦੀ ਮਸ਼ਹੂਰ ਪੌਪਲਰ ਲੱਕੜ ਦੀ ਵਰਤੋਂ ਕਰਨ ਦਾ ਫੈਸਲਾ ਕੀਤਾ ਹੈ। ਇਹ ਲੱਕੜ ਪੈਨਸਿਲ ਬਣਾਉਣ ਲਈ ਸਭ ਤੋਂ ਅਨੁਕੂਲ ਹੈ। ਕਸ਼ਮੀਰ ਵਿੱਚ ਪੌਪਲਰ ਦੀ ਲੱਕੜ ਵਿੱਚ ਇੱਕ ਆਦਰਸ਼ ਨਮੀ ਹੁੰਦੀ ਹੈ। ਇਹ ਇਸ ਤਰ੍ਹਾਂ ਦਾ ਪਿੰਡ ਹੈ ਜਿਸ ਨੇ ਵਿਕਾਸ ਅਤੇ ਆਤਮ ਨਿਰਭਰਤਾ ਦੀ ਆਪਣੀ ਕਹਾਣੀ ਲਿਖੀ ਹੈ। 45 ਸਾਲਾ ਮੰਜ਼ੂਰ ਅਹਿਮਦ ਅਲਾਈ ਓਖੂ ਪਿੰਡ ਵਿੱਚ ਸਭ ਤੋਂ ਵੱਡੀ ਪੈਨਸਿਲ ਸਲੇਟ ਫੈਕਟਰੀਆਂ ਵਿੱਚੋਂ ਇੱਕ ਦਾ ਮਾਲਕ ਹੈ। ਇਹ ਮਾਲਕ 2011 ਵਿੱਚ, ਮੰਜ਼ੂਰ ਅਹਿਮਦ ਲੱਕੜ ਦੀਆਂ ਸਲੇਟਾਂ ਬਣਾਉਣ ਲਈ ਜੰਮੂ ਗਿਆ ਸੀ। ਇਸ ਤੋਂ ਬਾਅਦ ਹਿੰਦੁਸਤਾਨ ਪੈਨਸਿਲ ਦੀ ਮਦਦ ਨਾਲ ਓਖੂ ਵਿਖੇ ਇਕ ਯੂਨਿਟ ਦੀ ਸਥਾਪਨਾ ਕੀਤੀ ਗਈ। ਜਲਦੀ ਹੀ ਹੋਰਾਂ ਨੇ ਵੀ ਇਸ ਦਾ ਅਨੁਸਰਣ ਕੀਤਾ। ਇਸ ਤੋਂ ਬਾਅਦ ਕਈ ਇਕਾਈਆਂ ਸਾਹਮਣੇ ਆਈਆਂ। ਮੰਜ਼ੂਰ ਅਹਿਮਦ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਬਸੰਤ ਦੀ ਇਸ ਰੁੱਤ ਨੇ ਸਾਡੇ ਜੀਵਨ ਵਿੱਚ ਫਿਰ ਤੋਂ ਬਹਾਰ ਲਿਆਂਦੀ ਹੈ। ਸਕੂਲ, ਕਾਲਜ ਮੁੜ ਖੁੱਲ੍ਹ ਗਏ ਹਨ। ਅਸੀਂ ਹੁਣ ਦੇਸ਼ ਭਰ ਦੇ ਵੱਡੇ ਬ੍ਰਾਂਡਾਂ ਦੀ ਮੰਗ ਦੇ ਵਿਰੁੱਧ ਸਪਲਾਈ ਨੂੰ ਜੋੜ ਰਹੇ ਹਾਂ। ਮੇਰੇ ਜ਼ਿਆਦਾਤਰ ਵਰਕਰ ਜੰਮੂ-ਕਸ਼ਮੀਰ ਤੋਂ ਬਾਹਰੋਂ ਪਰਤੇ ਹਨ। ਸਰਕਾਰ ਨੇ ਸਾਨੂੰ ਸਹੂਲਤਾਂ ਦਿੱਤੀਆਂ ਹਨ। ਕੇਂਦਰ ਸਰਕਾਰ ਨੇ ਜੰਮੂ ਅਤੇ ਕਸ਼ਮੀਰ ਲਈ ਨਵੀਂ ਉਦਯੋਗਿਕ ਵਿਕਾਸ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ, ਤਾੰ ਜੋ ਇਸ ਬਿਜਨੈਸ ਨੂੰ ਹੋਰ ਹੁਲਾਰਾ ਮਿਲ ਸਕੇ। ਇਹ ਯੋਜਨਾ ਖੇਤਰ ਦੇ ਸਮਾਜਿਕ-ਆਰਥਿਕ ਵਿਕਾਸ ਦੇ ਯੁੱਗ ਦੀ ਸ਼ੁਰੂਆਤ ਕਰਨ ਦੇ ਨਾਲ-ਨਾਲ ਲੋਕਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਲਈ ਇੱਕ ਲੰਮਾ ਸਫ਼ਰ ਤੈਅ ਕਰੇਗੀ। ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਨੇ ਕਿਹਾ ਕਿ ਜੰਮੂ-ਕਸ਼ਮੀਰ ਲਈ ਨਵੀਂ ਉਦਯੋਗਿਕ ਵਿਕਾਸ ਯੋਜਨਾ ਖੇਤਰ ਵਿੱਚ ਘਰੇਲੂ ਨਿਰਮਾਣ ਨੂੰ ਹੁਲਾਰਾ ਦੇਵੇਗੀ ਅਤੇ ਜੰਮੂ-ਕਸ਼ਮੀਰ ਨੂੰ ਆਤਮ-ਨਿਰਭਰ ਬਣਾਉਣ ਵਿੱਚ ਮਦਦ ਕਰੇਗੀ। ਇਹ ਸਕੀਮ ਨਵੇਂ ਨਿਵੇਸ਼, ਮਹੱਤਵਪੂਰਨ ਵਿਸਤਾਰ ਨੂੰ ਉਤਸ਼ਾਹਿਤ ਕਰੇਗੀ ਅਤੇ ਜੰਮੂ-ਕਸ਼ਮੀਰ ਵਿੱਚ ਮੌਜੂਦਾ ਉਦਯੋਗਾਂ ਦਾ ਪਾਲਣ ਪੋਸ਼ਣ ਕਰੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਮਾਸਿਕ ਰੇਡੀਓ ਪ੍ਰੋਗਰਾਮ ਮਨ ਕੀ ਬਾਤ ਵਿੱਚ ਇਸ ਪਿੰਡ ਦੀ ਸਫਲਤਾ ਦੀ ਕਹਾਣੀ ਦਾ ਜ਼ਿਕਰ ਕੀਤਾ ਸੀ। ਇਸ ਤੋਂ ਬਾਅਦ ਇਹ ਪਿੰਡ ਸੁਰਖ਼ੀਆਂ ਵਿੱਚ ਆ ਗਿਆ। ਉਨ੍ਹਾਂ ਕਿਹਾ ਸੀ ਕਿ ਜੰਮੂ-ਕਸ਼ਮੀਰ ਦਾ ਪੁਲਵਾਮਾ ਪੈਨਸਿਲ ਮੇਕਿੰਗ ਹੱਬ ਬਣ ਕੇ ਉੱਭਰ ਰਿਹਾ ਹੈ। ਪੁਲਵਾਮਾ ਪੂਰੇ ਦੇਸ਼ ਨੂੰ ਸਿੱਖਿਅਤ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ। ਕਸ਼ਮੀਰ ਘਾਟੀ ਦੇਸ਼ ਵਿੱਚ ਪੈਨਸਿਲ ਸਲੇਟ ਦੀ ਲਗਭਗ 90 ਪ੍ਰਤੀਸ਼ਤ ਮੰਗ ਨੂੰ ਪੂਰਾ ਕਰਦੀ ਹੈ। ਇਸ ਵਿੱਚ ਪੁਲਵਾਮਾ ਦਾ ਵੱਡਾ ਹਿੱਸਾ ਹੈ। ਪੁਲਵਾਮਾ ਇਸ ਖੇਤਰ ਵਿੱਚ ਦੇਸ਼ ਨੂੰ ਆਤਮ ਨਿਰਭਰ ਬਣਾ ਰਿਹਾ ਹੈ।

Comment here