ਖਬਰਾਂਚਲੰਤ ਮਾਮਲੇਦੁਨੀਆ

ਪੈਟਰੋਲ ਟੈਂਕਰ ਧਮਾਕੇ ਦੌਰਾਨ 12 ਲੋਕ ਮਰੇ

ਅਬੂਜਾ-ਪੁਲਿਸ ਦੇ ਬੁਲਾਰੇ ਐਸੋਸੀਏਟਡ ਪ੍ਰੈਸ ਨੂੰ ਦੱਸਿਆ ਕਿ ਨਾਈਜੀਰੀਆ ਦੇ ਉੱਤਰੀ-ਕੇਂਦਰੀ ਕੋਗੀ ਸੂਬੇ ਵਿੱਚ ਇੱਕ ਪ੍ਰਮੁੱਖ ਸੜਕ ਉੱਤੇ ਇੱਕ ਪੈਟਰੋਲ ਟੈਂਕਰ ਦੇ ਹਾਦਸਾਗ੍ਰਸਤ ਹੋਣ ਅਤੇ ਫਿਰ ਧਮਾਕੇ ਵਿੱਚ ਘੱਟ ਤੋਂ ਘੱਟ 12 ਲੋਕਾਂ ਦੀ ਮੌਤ ਹੋ ਗਈ। ਬੁਲਾਰੇ ਨੇ ਦੱਸਿਆ ਕਿ ਵੀਰਵਾਰ ਰਾਤ ਨੂੰ ਓਫੂ ਕੌਂਸਲ ਖੇਤਰ ਦੀ ਇੱਕ ਪ੍ਰਮੁੱਖ ਸੜਕ ‘ਤੇ ਟੈਂਕਰ ਦੀਆਂ ਬ੍ਰੇਕਾਂ ਫੇਲ ਹੋ ਗਈਆਂ। ਫਿਰ ਟੈਂਕਰ ਇਕ ਹੋਰ ਵਾਹਨ ਨਾਲ ਟਕਰਾ ਗਿਆ, ਜਿਸ ਵਿਚ ਅੱਗ ਲੱਗ ਗਈ। ਕੋਗੀ ਪੁਲਿਸ ਕਮਾਂਡ ਦੇ ਨਾਲ ਵਿਲੀਅਮ ਓਵੇ ਅਯਾ ਨੇ ਕਿਹਾ ਕਿ ਟੈਂਕਰ ਨੂੰ ਅੱਗ ਲੱਗ ਗਈ ਅਤੇ ਕਈ ਕਾਰਾਂ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ 12 ਲੋਕ ਮਾਰੇ ਗਏ। ਨਾਈਜੀਰੀਆ ਦੇ ਫੈਡਰਲ ਰੋਡ ਸੇਫਟੀ ਕੋਰ ਦੇ ਬੀਸੀ ਕਾਜ਼ਿਮ ਨੇ ਦੱਸਿਆ ਕਿ ਹਾਦਸੇ ‘ਚ 18 ਲੋਕ ਪ੍ਰਭਾਵਿਤ ਹੋਏ ਹਨ।

Comment here