ਅਪਰਾਧਸਿਆਸਤਖਬਰਾਂਚਲੰਤ ਮਾਮਲੇਦੁਨੀਆ

ਪੈਗੰਬਰ ਮੁਹੰਮਦ ਖਿਲਾਫ਼ ਟਿੱਪਣੀ ’ਤੇ ਇਮਰਾਨ ਭਾਰਤ ਤੋਂ ਔਖੇ

ਕਿਹਾ-ਪਾਕਿ ਸਰਕਾਰ ਭਾਰਤ ਨਾਲੋਂ ਸਬੰਧ ਤੋੜੇ
ਇਸਲਾਮਾਬਾਦ-ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਪ੍ਰਧਾਨ ਅਤੇ ਸਾਬਕਾ ਪ੍ਰਧਾਨ ਮੰਤਰੀ ਨੇ ਇਸਲਾਮਾਬਾਦ ਵਿਚ ਵਕੀਲਾਂ ਦੇ ਸੰਮੇਲਨ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਭਾਜਪਾ ਤੋਂ ਹੁਣ ਮੁਅੱਤਲ ਅਤੇ ਕੱਢੇ ਜਾ ਚੁੱਕੇ ਨੇਤਾਵਾਂ ਵੱਲੋਂ ਪੈਗੰਬਰ ਮੁਹੰਮਦ iਖ਼ਲਾਫ਼ ਕੀਤੀ ਗਈ ਵਿਵਾਦਤ ਟਿੱਪਣੀਆਂ ਦੀ ਨਿੰਦਾ ਕਰਦੇ ਹੋਏ ਪਾਕਿਸਤਾਨ ਸਰਕਾਰ ਨੂੰ ਭਾਰਤ ਨਾਲ ਸਬੰਧ ਤੋੜਨ ਅਤੇ ਇਸ ਮੁੱਦੇ ‘ਤੇ ਸਖ਼ਤ ਰੁਖ਼ ਅਪਣਾਉਣ ਨੂੰ ਕਿਹਾ ਹੈ।
ਉਨ੍ਹਾਂ ਕਿਹਾ ਕਿ ਪਾਕਿਸਤਾਨ ਸਰਕਾਰ ਨੂੰ ਅਰਬ ਦੇਸ਼ਾਂ ਦਾ ਅਨੁਸਰਣ ਕਰਨਾ ਚਾਹੀਦਾ ਹੈ ਅਤੇ ਨਰਿੰਦਰ ਮੋਦੀ ਸਰਕਾਰ iਖ਼ਲਾਫ਼ ਸਖ਼ਤ ਰੁਖ਼ ਅਪਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ, ‘ਸਰਕਾਰ ਨੂੰ ਭਾਰਤ ਨਾਲ ਸਬੰਧ ਤੋੜ ਲੈਣੇ ਚਾਹੀਦੇ ਹਨ। ਭਾਰਤੀ ਉਤਪਾਦਾਂ ਦਾ ਬਾਈਕਾਟ ਕਰਨਾ ਚਾਹੀਦਾ ਹੈ।’ ਸੋਮਵਾਰ ਨੂੰ ਖਾਨ ਨੇ ਪੈਗੰਬਰ ਮੁਹੰਮਦ ‘ਤੇ ‘ਭਾਜਪਾ ਬੁਲਾਰੇ ਵੱਲੋਂ ਘਿਣਾਉਣੇ ਹਮਲੇ’ ਦੀ ਸਖ਼ਤ ਨਿੰਦਾ ਕੀਤੀ ਅਤੇ ਮੋਦੀ ਸਰਕਾਰ ‘ਤੇ ਜਾਣਬੁੱਝ ਕੇ ਭਾਰਤ ਵਿਚ ਮੁਸਲਮਾਨਾਂ ਪ੍ਰਤੀ ਭੜਕਾਹਟ ਅਤੇ ਨਫ਼ਰਤ ਦੀ ਨੀਤੀ ਦਾ ਪਾਲਣ ਕਰਨ ਦਾ ਦੋਸ਼ ਲਗਾਇਆ, ਜਿਸ ਵਿਚ ਉਨ੍ਹਾਂ iਖ਼ਲਾਫ਼ ਹਿੰਸਾ ਨੂੰ ਉਕਸਾਉਣਾ ਵੀ ਸ਼ਾਮਲ ਸੀ।’
ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਐਤਵਾਰ ਨੂੰ ਪੈਗੰਬਰ ਮੁਹੰਮਦ iਖ਼ਲਾਫ਼ ‘ਦੁੱਖਦਾਇਕ’ ਟਿੱਪਣੀ ਦੀ ਨਿੰਦਾ ਕੀਤੀ। ਭਾਰਤ ਸਰਕਾਰ ਵੱਲੋਂ 5 ਅਗਸਤ 2019 ਨੂੰ ਜੰਮੂ-ਕਸ਼ਮੀਰ ਦੇ ਵਿਸ਼ੇਸ਼ ਦਰਜੇ ਨੂੰ ਰੱਦ ਕਰਨ ਲਈ ਸੰਵਿਧਾਨ ਦੀ ਧਾਰਾ 370 ਦੀਆਂ ਵਿਵਸਥਾਵਾਂ ਨੂੰ ਰੱਦ ਕਰਨ ਦੇ ਬਾਅਦ ਭਾਰਤ ਅਤੇ ਪਾਕਿਸਤਾਨ ਦਰਮਿਆਨ ਰਿਸ਼ਤਿਆਂ ਵਿਚ ਦਰਾਰ ਹੋਰ ਡੂੰਘੀ ਹੋ ਗਈ ਸੀ। ਭਾਰਤ ਦੇ ਫ਼ੈਸਲੇ ‘ਤੇ ਪਾਕਿਸਤਾਨ ਤੋਂ ਸਖ਼ਤ ਪ੍ਰਤੀਕਿਰਿਆ ਆਈ, ਜਿਸ ਨੇ ਡਿਪਲੋਮੈਟਿਕ ਸਬੰਧਾਂ ਦੇ ਪੱਧਰ ਨੂੰ ਘੱਟ ਕਰਕੇ ਭਾਰਤੀ ਰਾਜਦੂਤ ਨੂੰ ਕੱਢ ਦਿੱਤਾ। ਇਸ ਨਾਲ ਦੋਹਾਂ ਦੇਸਾਂ ਵਿਚ ਤਕਰਾਰ ਵਧਣ ਦੇ ਆਸਾਰ ਪੈਦਾ ਹੋ ਗਏ ਹਨ।

Comment here