ਸਿਆਸਤਖਬਰਾਂਦੁਨੀਆ

ਪੈਗਾਸਸ ਜਸੂਸੀ ਮਾਮਲਾ-ਫਰਾਂਸਿਸੀ ਰਾਸ਼ਟਰਪਤੀ ਬੈਠਕਾਂ ਹੋਏ ਸਰਗਰਮ

ਯੇਰੂਸ਼ਲਮ – ਪੈਗਾਸਸ ਸਪਾਈਵੇਅਰ ਜਸੂਸੀ ਮਾਮਲੇ ਨੇ ਭਾਰਤ ਸਮੇਤ ਕਈ ਮੁਲਕਾਂ ਚ ਸਿਆਸੀ ਭੂਚਾਲ ਲਿਆਂਦਾ ਪਿਆ ਹੈ, ਇਸ ਮਾਮਲੇ ਵਿੱਚ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਮੋਰੱਕੋ ਦੇ ਸੁਰੱਖਿਆ ਬਲਾਂ ਵੱਲੋਂ ਪੈਗਾਸਸ ਸਪਾਈਵੇਅਰ ਜ਼ਰੀਏ ਉਨ੍ਹਾਂ ਦੇ ਮੋਬਾਈਲ ਫੋਨ ਦੀ ਜਾਸੂਸੀ ਕਰਨ ਦੀਆਂ ਖ਼ਬਰਾਂ ਵਿਚਕਾਰ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨਫਤਾਲੀ ਬੈਨੇਟ ਨਾਲ ਗੱਲ ਕੀਤੀ। ਇਕ ਆਲਮੀ ਮੀਡੀਆ ਸੰਘ ਨੇ ਪਿਛਲੇ ਹਫ਼ਤੇ ਖ਼ਬਰ ਦਿੱਤੀ ਸੀ ਕਿ ਪੈਗਾਸਸ ਦਾ ਇਸਤੇਮਾਲ ਕਰ ਕੇ 50,000 ਤੋਂ ਵੱਧ ਮੋਬਾਈਲ ਨੰਬਰਾਂ ਦੀ ਜਾਸੂਸੀ ਕੀਤੀ ਜਾ ਰਹੀ ਹੈ। ਮੀਡੀਆ ਸੰਘ ਮੁਤਾਬਕ ਮੈਕਰੋਂ ਤੇ ਉਨ੍ਹਾਂ ਦੀ ਸਰਕਾਰ ਦੇ 15 ਮੈਂਬਰ ਜਾਸੂਸੀ ਦੇ ਸੰਭਾਵਿਤ ਟੀਚਿਆਂ ‘ਚੋਂ ਇਕ ਹਨ। ਇਜ਼ਰਾਈਲ ਦੇ ਚੈਨਲ 12 ਨੇ ਦੱਸਿਆ ਕਿ ਮੈਕਰੋਂ ਨੇ ਬੈਨੇਟ ਨੂੰ ਫੋਨ ਕੀਤਾ ਤੇ ਉਨ੍ਹਾਂ ਨੂੰ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨ ਦੀ ਅਪੀਲ ਕੀਤੀ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਦੋਸ਼ ਉਸ ਸਮੇਂ ਨਾਲ ਸਬੰਧਤ ਹੈ, ਜਦੋਂ ਉਨ੍ਹਾਂ ਨੇ ਅਹੁਦਾ ਨਹੀਂ ਸੰਭਾਲਿਆ ਸੀ। ਪਰ ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਇਸ ਮਾਮਲੇ ‘ਚ ਜ਼ਰੂਰੀ ਨਤੀਜੇ ਤੱਕ ਪਹੁੰਚਿਆ ਜਾਵੇਗਾ। ਮੈਕਰੋਂ ਨੇ ਫਰਾਂਸ ‘ਚ ਪੈਗਾਸਸ ਦੀ ਦੁਰਵਰਤੋਂ ਦੀਆਂ ਖ਼ਬਰਾਂ ਸਾਹਮਣੇ ਆਉਣ ਤੋਂ ਬਾਅਦ ਬੈਠਕਾਂ ਦਾ ਦੌਰ ਚਲਾਇਆ ਹੈ।

Comment here