ਸਿਹਤ-ਖਬਰਾਂਖਬਰਾਂਦੁਨੀਆ

ਪੈਂਕ੍ਰਿਆਜ਼ ਦੇ ਕੈਂਸਰ ਤੋਂ ਪੀੜਤ ਹੋ ਰਹੀਆਂ ਨੇ ਬੀਬੀਆਂ

ਨਿਊਯਾਰਕ-ਪੈਂਕ੍ਰਿਆਜ਼ ਦੇ ਕੈਂਸਰ ਨੂੰ ਲੈ ਕੇ ਨਵਾਂ ਅਧਿਐਨ ਕੀਤਾ ਗਿਆ ਹੈ। ਇਸ ਦਾ ਦਾਅਵਾ ਹੈ ਕਿ ਇਸ ਖ਼ਤਰਨਾਕ ਬਿਮਾਰੀ ਨਾਲ ਮਰਦਾਂ ਤੋਂ ਜ਼ਿਆਦਾ ਔਰਤਾਂ ਪੀੜਤ ਹੋ ਰਹੀਆਂ ਹਨ। ਵੱਡੇ ਪੱਧਰ ’ਤੇ ਕੀਤੇ ਗਏ ਇਕ ਸਰਵੇ ’ਚ ਔਰਤਾਂ ’ਚ ਪੈਂਕ੍ਰਿਏਟਿਕ ਕੈਂਸਰ ਦੀ ਦਰ ’ਚ ਤੇਜ਼ੀ ਨਾਲ ਵਾਧੇ ਦਾ ਪਤਾ ਲੱਗਾ ਹੈ ਜਦਕਿ ਇਸ ਦੇ ਮੁਕਾਬਲੇ ਮਰਦਾਂ ’ਚ ਇਹ ਦਰ ਘੱਟ ਪਾਈ ਗਈ ਹੈ। ਅਮਰੀਕਾ ਦੇ ਸੀਡਰਸ-ਸਿਨਾਈ ਕੈਂਸਰ ਸੈਂਟਰ ਦੇ ਖੋਜਕਰਤਾਵਾਂ ਨੇ ਇਹ ਅਧਿਐਨ ਕੀਤਾ ਹੈ। ਨਤੀਜਿਆਂ ਨੂੰ ਗੈਸਟ੍ਰੋਐਂਟਰੋਲਾਜੀ ਮੈਗਜ਼ੀਨ ’ਚ ਛਾਪਿਆ ਗਿਆ ਹੈ। ਸੀਡਰਸ-ਸਿਨਾਈ ’ਚ ਪੈਂਕ੍ਰਿਏਟਿਕ ਰਿਸਰਚ ਦੇ ਐੱਮਡੀ ਤੇ ਅਧਿਐਨ ਦੇ ਮੁੱਖ ਖੋਜਕਰਤਾ ਸ੍ਰੀਨਿਵਾਸ ਗੱਦਾਮ ਨੇ ਕਿਹਾ, ‘ਅਸੀਂ ਨਤੀਜਿਆਂ ਦੇ ਆਧਾਰ ’ਤੇ ਕਹਿ ਸਕਦੇ ਹਾਂ ਕਿ ਔਰਤਾਂ ’ਚ ਪੈਂਕ੍ਰਿਏਟਿਕ ਕੈਂਸਰ ਦੀ ਦਰ ਬਹੁਤ ਤੇਜ਼ ਰਫ਼ਤਾਰ ਨਾਲ ਵਧ ਰਹੀ ਹੈ। ਇਸ ’ਤੇ ਡੂੰਘਾਈ ਨਾਲ ਖੋਜ ਕਰਨ ਦੀ ਲੋੜ ਹੈ। ਇਸ ਦੇ ਕਾਰਨ ਨੂੰ ਸਮਝਣ ਦੀ ਲੋੜ ਹੈ ਜਿਸ ਨਾਲ ਔਰਤਾਂ ਨੂੰ ਇਸ ਦੇ ਪ੍ਰਭਾਵ ਤੋਂ ਬਚਾਇਆ ਜਾ ਸਕੇ।’ ਖੋਜਕਰਤਾਵਾਂ ਨੇ ਇਹ ਸਿੱਟਾ ਨੈਸ਼ਨਲ ਪ੍ਰੋਗਰਾਮ ਆਫ ਕੈਂਸਰ ਰਜਿਸਟਰੀ ਦੇ ਡਾਟੇ ਦੀ ਸਮੀਖਿਆ ਦੇ ਆਧਾਰ ’ਤੇ ਕੱਢਿਆ ਹੈ। ਇਹ ਡਾਟਾ ਅਮਰੀਕਾ ’ਚ 2001 ਤੋਂ 2018 ਤਕ ਪੈਂਕ੍ਰਿਆਜ਼ ਦੇ ਕੈਂਸਰ ਤੋਂ ਪੀੜਤ ਪਾਏ ਗਏ ਲੋਕਾਂ ’ਤੇ ਆਧਾਰਤ ਹੈ। ਖੋਜਕਰਤਾਵਾਂ ਨੇ 55 ਸਾਲ ਤੋਂ ਘੱਟ ਉਮਰ ਦੀਆਂ ਔਰਤਾਂ ’ਚ ਇਸੇ ਉਮਰ ਵਾਲੇ ਮਰਦਾਂ ਦੇ ਮੁਕਾਬਲੇ ਇਹ ਬਿਮਾਰੀ ਕਰੀਬ ਢਾਈ ਫੀਸਦੀ ਜ਼ਿਆਦਾ ਪਾਈ ਗਈ।

Comment here