ਅਪਰਾਧਸਿਆਸਤਖਬਰਾਂ

ਪੇਸ਼ਾਵਰ ਧਮਾਕਾ : ਪੁਲਸ ਦੀ ਵਰਦੀ ਪਾ ਕੇ ਹਮਲਾਵਰ ਹੋਇਆ ਸੀ ਦਾਖ਼ਲ

ਪੇਸ਼ਾਵਰ-ਪੇਸ਼ਾਵਰ ਸ਼ਹਿਰ ਵਿਚ ਹੋਏ ਆਤਮਘਾਤੀ ਹਮਲੇ ਨੂੰ ਲੈ ਕੇ ਸਨਸਨੀਖ਼ੇਜ਼ ਖਬਰ ਸਾਹਮਣੇ ਆਈ ਹੈ। ਪਾਕਿਸਤਾਨ ਦੇ ਪੇਸ਼ਾਵਰ ਸ਼ਹਿਰ ਦੀ ਇਕ ਮਸਜਿਦ ’ਚ ਆਤਮਘਾਤੀ ਹਮਲਾ ਕਰ 101 ਲੋਕਾਂ ਦੀ ਜਾਨ ਲੈਣ ਵਾਲਾ ਹਮਲਾਵਰ ਪੁਲਸ ਦੀ ਵਰਦੀ ਪਾ ਕੇ ਉੱਚ ਸੁਰੱਖਿਆ ਵਾਲੇ ਖੇਤਰ ’ਚ ਦਾਖ਼ਲ ਹੋਇਆ ਸੀ ਅਤੇ ਹੈਲਮੇਟ ਤੇ ਮਾਸਕ ਪਾ ਕੇ ਮੋਟਰਸਾਈਕਲ ਰਾਹੀਂ ਉਥੇ ਆਇਆ ਸੀ। ਖੈਬਰ-ਪਖਤੂਨਖਵਾ ਦੇ ਪੁਲਸ ਇੰਸਪੈਕਟਰ ਜਨਰਲ ਮੁਅੱਜ਼ਮ ਜਾਹ ਅੰਸਾਰੀ ਨੇ ਮੀਡੀਆ ਕਰਮਚਾਰੀਆਂ ਨੂੰ ਕਿਹਾ ਕਿ ਪੁਲਸ ਲਾਈਨਜ਼ ਦੇ ਮੁੱਖ ਪ੍ਰਵੇਸ਼ ਦੁਆਰ ’ਤੇ ਸੁਰੱਖਿਆ ਚੌਕੀ ’ਤੇ ਤਾਇਨਾਤ ਕਰਮਚਾਰੀਆਂ ਨੇ ਪੁਲਸ ਦੀ ਵਰਦੀ ਪਹਿਨੀ ਹਮਲਾਵਰ ਦੀ ਜਾਂਚ ਨਹੀਂ ਕੀਤੀ ਅਤੇ ਉਸ ਨੂੰ ਅੰਦਰ ਜਾਣ ਦਿੱਤਾ।
ਸੀ. ਸੀ. ਟੀ. ਵੀ. ਫੁਟੇਜ ਤੋਂ ਪਤਾ ਲੱਗਾ ਕਿ ਹਮਲਾਵਰ ਖੈਬਰ ਰੋਡ ਰਾਹੀਂ ਪੁਲਸ ਲਾਈਨਜ਼ ਇਲਾਕੇ ’ਚ ਆਇਆ ਸੀ। ਹਮਲਾਵਰ ਨੇ ਇਕ ਪੁਲਸ ਅਧਿਕਾਰੀ ਤੋਂ ਮਸਜਿਦ ਵੱਲ ਜਾਣ ਦਾ ਰਸਤਾ ਪਸ਼ਤੋ ਭਾਸ਼ਾ ’ਚ ਪੁੱਛਿਆ ਸੀ। ਉਸ ਦੇ ਮੋਟਰਸਾਈਕਲ ਦਾ ਰਜਿਸਟ੍ਰੇਸ਼ਨ ਨੰਬਰ ਟਰੇਸ ਕਰ ਲਿਆ ਗਿਆ ਹੈ। ਹਮਲਾਵਰ ਇਕੱਲਾ ਨਹੀਂ ਸੀ ਸਗੋਂ ਪੂਰਾ ਨੈੱਟਵਰਕ ਉਸ ਦੀ ਮਦਦ ਕਰ ਰਿਹਾ ਸੀ। ਥਲ ਸੈਨਾ ਮੁਖੀ ਜਨਰਲ ਆਸਿਮ ਮੁਨੀਰ ਨੇ ਅੱਤਵਾਦੀ ਸਮੂਹਾਂ ਵਿਰੁੱਧ ‘ਨੋ ਟਾਲਰੈਂਸ’ ਨੀਤੀ ਅਪਣਾਉਣ ਦਾ ਸੰਕਲਪ ਲਿਆ ਅਤੇ ਫ਼ੌਜ ਦੇ ਅਧਿਕਾਰੀਆਂ ਨੂੰ ਅੱਤਵਾਦ ਨੂੰ ਜੜ੍ਹੋਂ ਪੁੱਟਣ ਦਾ ਨਿਰਦੇਸ਼ ਦਿੱਤਾ। ਪਾਕਿਸਤਾਨ ਦੀਆਂ ਸੁਰੱਖਿਆ ਏਜੰਸੀਆਂ ਨੇ ਇਸ ਆਤਮਘਾਤੀ ਧਮਾਕੇ ਦੇ ਸਬੰਧ ’ਚ 17 ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

Comment here