ਸਿਆਸਤਖਬਰਾਂਦੁਨੀਆ

ਪੇਸ਼ਾਵਰ ਚ ਸਿੱਖਾਂ ਲਈ ਪਹਿਲਾ ਪਬਲਿਕ ਸਕੂਲ ਜਲਦੀ ਹੋਵੇਗਾ ਮੁਕੰਮਲ

ਪੇਸ਼ਾਵਰ- ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਪਾਕਿਸਤਾਨ ਵਿੱਚ ਸਿੱਖਾਂ ਲਈ ਪਹਿਲਾ ਪਬਲਿਕ ਸਕੂਲ ਪੇਸ਼ਾਵਰ ਵਿੱਚ ਮੁਕੰਮਲ ਹੋਣ ਦੇ ਨੇੜੇ ਹੈ ਕਿਉਂਕਿ “90 ਪ੍ਰਤੀਸ਼ਤ ਨਿਰਮਾਣ ਕਾਰਜ” ਪੂਰਾ ਹੋ ਗਿਆ ਹੈ। ਪੇਸ਼ਾਵਰ ਦੇ ਪੁਰਾਣੇ ਸ਼ਹਿਰ ਜੋਗਲ ਮੁਹੱਲਾ ’ਚ ਸਿੱਖ ਫਿਰਕੇ ਵੱਲੋਂ ਜ਼ਮੀਨ ਦੇ ਜਿਸ ਟੁਕੜੇ ਨੂੰ ਖਰੀਦ ਕੇ ਸਿੱਖਾਂ ਦੇ ਬੱਚਿਆਂ ਲਈ ਪਬਲਿਕ ਸਕੂਲ ਦਾ ਨਿਰਮਾਣ ਸ਼ੁਰੂ ਕੀਤਾ ਗਿਆ ਸੀਐਕਸਪ੍ਰੈਸ ਟ੍ਰਿਬਿਊਨ ਦੀ ਰਿਪੋਰਟ ਅਨੁਸਾਰ, ਪੁਰਾਣੇ ਸ਼ਹਿਰ ਵਿੱਚ ਸਥਿਤ ਜੋਗਨ ਸ਼ਾਹ ਮੁਹੱਲੇ ਵਿੱਚ ਜ਼ਮੀਨ ਦਾ ਇੱਕ ਟੁਕੜਾ ਖਰੀਦਣ ਤੋਂ ਬਾਅਦ ਦੋ ਸਾਲ ਪਹਿਲਾਂ ਇਸ ਪ੍ਰਾਜੈਕਟ ‘ਤੇ ਕੰਮ ਅਮਲੀ ਤੌਰ ‘ਤੇ ਸ਼ੁਰੂ ਹੋਇਆ ਸੀ। ਪਾਕਿਸਤਾਨ ਤੋਂ ਬਾਹਰ ਰਹਿਣ ਵਾਲੀ ਇੱਕ ਔਰਤ ਨੇ 2 ਕਰੋੜ ਰੁਪਏ ਦਾਨ ਕੀਤੇ ਸਨ ਜਿਸ ਤੋਂ ਭਾਈਚਾਰੇ ਨੇ ਅੱਠ ਮਰਲੇ ਜ਼ਮੀਨ ਖਰੀਦੀ ਸੀ। ਜ਼ਮੀਨ ਖਰੀਦਣ ਤੋਂ ਬਾਅਦ ਖੈਬਰ ਪਖਤੂਨਖਵਾ ਸਰਕਾਰ ਨੇ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਹ ਪ੍ਰੋਜੈਕਟ ਆਪਣੀ ਕਿਸਮ ਦਾ ਪਹਿਲਾ ਪ੍ਰੋਜੈਕਟ ਹੋਵੇਗਾ ਅਤੇ ਸਿੱਖ ਭਾਈਚਾਰੇ ਅਤੇ ਹੋਰ ਘੱਟ ਗਿਣਤੀਆਂ ਦੇ ਬੱਚਿਆਂ ਨੂੰ ਵਧੀਆ ਮਾਹੌਲ ਵਿੱਚ ਸਿੱਖਿਆ ਪ੍ਰਾਪਤ ਕਰਨ ਦਾ ਮੌਕਾ ਪ੍ਰਦਾਨ ਕਰੇਗਾ। ਰਿਪੋਰਟ ਅਨੁਸਾਰ ਪੇਸ਼ਾਵਰ ਵਿੱਚ ਇੱਕ ਸਕੂਲ ਦੀ ਮੰਗ ਸੂਬੇ ਅਤੇ ਕਬਾਇਲੀ ਖੇਤਰਾਂ ਦੇ ਸਿੱਖਾਂ ਦੀ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਸੀ। ਪਹਿਲਾਂ, ਸਿੱਖ ਭਾਈਚਾਰੇ ਦੇ ਲਗਭਗ 300 ਬੱਚੇ ਡਬਗਰੀ ਵਿੱਚ ਇੱਕ ਐਨਜੀਓ ਦੁਆਰਾ ਚਲਾਏ ਜਾਂਦੇ ਸਕੂਲ ਵਿੱਚ ਪੜ੍ਹਦੇ ਸਨ। ਮਕਾਨ ਮਾਲਕਾਂ ਵੱਲੋਂ ਪ੍ਰਸ਼ਾਸਨ ਨੂੰ ਖਾਲੀ ਕਰਨ ਲਈ ਕਹਿਣ ਤੋਂ ਬਾਅਦ ਕਿਰਾਏ ਦੇ ਮਕਾਨ ਵਿੱਚ ਚੱਲ ਰਹੇ ਸਕੂਲ ਨੂੰ ਬੰਦ ਕਰਨਾ ਪਿਆ। ਹਾਲਾਂਕਿ, ਸਿੱਖ ਭਾਈਚਾਰੇ ਵੱਲੋਂ ਨਵੇਂ ਸਕੂਲ ਦੀ ਮੰਗ ਕਰਨ ਤੋਂ ਬਾਅਦ, ਸਾਬਕਾ ਸੂਬਾਈ ਸਿੱਖਿਆ ਮੰਤਰੀ ਅਤੇ ਮੌਜੂਦਾ ਖੁਰਾਕ ਮੰਤਰੀ ਆਤਿਫ ਖਾਨ ਨੇ ਸਿੱਖ ਭਾਈਚਾਰੇ ਲਈ ਪਹਿਲੇ ਸਰਕਾਰੀ ਸਕੂਲ ਲਈ ਪ੍ਰੋਜੈਕਟ ਦਾ ਐਲਾਨ ਕੀਤਾ।

Comment here