ਅਪਰਾਧਸਿਆਸਤਖਬਰਾਂਦੁਨੀਆ

ਪੂਰਬੀ ਅਫ਼ਗਾਨਿਸਤਾਨ ’ਚ ਧਮਾਕੇ ਦੌਰਾਨ 3 ਲੋਕਾਂ ਦੀ ਮੌਤ

ਕਾਬੁਲ-ਬੀਤੇ ਦਿਨੀਂ ਪੂਰਬੀ ਅਫ਼ਗਾਨਿਸਤਾਨ ਦੇ ਨੰਗਰਹਾਰ ਸੂਬੇ ਦੀ ਰਾਜਧਾਨੀ ਜਲਾਲਾਬਾਦ ’ਚ ਦੋ ਜ਼ਬਰਦਸਤ ਧਮਾਕਿਆਂ ’ਚ ਘੱਟ ਤੋਂ ਘੱਟ ਤਿੰਨ ਲੋਕ ਮਾਰੇ ਗਏ ਤੇ ਕਈ ਹੋਰ ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਮੈਡੀਕਲ ਸੂਤਰਾਂ ਨੇ ਸਪੂਤਨਿਕ ਨੂੰ ਦਿੱਤੀ। ਇਕ ਅੱਖੀਂ ਦੇਖਣ ਵਾਲੇ ਅਨੁਸਾਰ ਦੋ ਧਮਾਕਿਆਂ ਤੋਂ ਬਾਅਦ ਗੋਲੀਬਾਰੀ ਹੋਈ। ਇਕ ਸੂਤਰ ਨੇ ਸਪੂਤਨਿਕ ਨੂੰ ਦੱਸਿਆ ਕਿ ‘ਧਮਾਕਿਆਂ ਤੋਂ ਬਾਅਦ ਤਿੰਨ ਲਾਸ਼ਾਂ ਨੂੰ ਹਸਪਤਾਲ ਲਿਜਾਇਆ ਗਿਆ। ਤਾਲਿਬਾਨ ਨੇ ਅਜੇ ਤਕ ਇਸ ਘਟਨਾ ’ਤੇ ਅਧਿਕਾਰਤ ਤੌਰ ’ਤੇ ਕੋਈ ਟਿੱਪਣੀ ਨਹੀਂ ਕੀਤੀ ਹੈ।

Comment here