ਖਬਰਾਂਮਨੋਰੰਜਨ

ਪੂਨਮ ਢਿੱਲੋਂ ਨੇ ਪਦਮਿਨੀ ਵੱਲੋਂ ਭੱਜ ਕੇ ਵਿਆਹ ਕਰਵਾਉਣ ਦਾ ਕਿੱਸਾ ਸਾਂਝਾ ਕੀਤਾ

ਮੁੰਬਈ-ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਪੂਨਮ ਢਿੱਲੋਂ ਨੇ ਖੁਲਾਸਾ ਕੀਤਾ ਕਿ ਕਿਵੇਂ ਉਸ ਨੇ ਆਪਣੇ ਗਹਿਣੇ ਆਪਣੀ ਦੋਸਤ ਅਤੇ ਸਾਥੀ ਅਦਾਕਾਰਾ ਪਦਮਿਨੀ ਕੋਲਹਾਪੁਰੀ ਨੂੰ ਦਿੱਤੇ ਸਨ, ਜੋ ਭੱਜ ਕੇ ਵਿਆਹ ਕਰਨ ਦੀ ਤਿਆਰੀ ਕਰ ਰਹੀ ਸੀ। ਸਿੰਗਿੰਗ ਰਿਐਲਿਟੀ ਸ਼ੋਅ ’ਸਾ ਰੇ ਗਾ ਮਾ ਪਾ’ ’ਤੇ ਪਦਮਿਨੀ ਦੇ ਨਾਲ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਮੌਜੂਦ ਪੂਨਮ ਨੇ ਕਿਹਾ,‘ਪਦਮਿਨੀ ਵਿਆਹ ਲਈ ਭੱਜ ਗਈ। ਉਸ ਨੇ ਜੋ ਵੀ ਗਹਿਣੇ ਪਹਿਨੇ ਹੋਏ ਸਨ, ਅਸੀਂ ਉਸ ਨੂੰ ਦਿੱਤੇ। ਅਸੀਂ ਇਕੱਠੇ ਬਹੁਤ ਸਾਰੇ ਉਤਰਾਅ-ਚੜ੍ਹਾਅ ਦੇਖੇ ਹਨ। ਮੇਰਾ ਮੰਨਣਾ ਹੈ ਕਿ ਪਰਿਵਾਰ ਨੂੰ ਰੱਬ ਦੁਆਰਾ ਚੁਣਿਆ ਗਿਆ ਹੈ ਪਰ ਦੋਸਤੀ ਅਜਿਹਾ ਰਿਸ਼ਤਾ ਹੈ ਜੋ ਅਸੀਂ ਆਪ ਚੁਣਦੇ ਹਾਂ। ਮੈਂ ਇਸ ਦੋਸਤੀ ਲਈ ਕੁਝ ਵੀ ਕਰ ਸਕਦੀ ਹਾਂ।’ ਪਦਮਿਨੀ ਨੇ ਕਿਹਾ, ‘ਪੂਨਮ ਨੇ ਮੇਰੀ ਬਹੁਤ ਮਦਦ ਕੀਤੀ।’

Comment here