ਅਪਰਾਧਖਬਰਾਂਦੁਨੀਆ

ਪੁੱਤ ਦੀ ਲਾਲਸਾ ਚ 7 ਦਿਨਾਂ ਧੀ ਨੂੰ ਪਿਤਾ ਨੇ ਗੋਲੀ ਮਾਰੀ 

ਮੀਆਂਵਾਲੀ –ਪਾਕਿਸਤਾਨ ਦੇ ਪੰਜਾਬ ਸੂਬੇ ਦੇ ਮੀਆਂਵਾਲੀ ਜ਼ਿਲ੍ਹੇ ਵਿੱਚ ਇੱਕ ਸੱਤ ਦਿਨਾਂ ਦੇ ਬੱਚੇ ਨੂੰ ਉਸ ਦੇ ਪਿਤਾ ਸ਼ਾਹਜ਼ੇਬ ਨੇ ਗੋਲੀ ਮਾਰ ਦਿੱਤੀ ਕਿਉਂਕਿ ਉਸਦਾ ਪਹਿਲਾ ਬੱਚਾ ਪੁੱਤਰ ਦੀ ਬਜਾਏ ਇੱਕ ਧੀ ਸੀ। ਇਕ ਸੀਨੀਅਰ ਪੁਲਸ ਅਧਿਕਾਰੀ ਇਸਮਾਈਲ ਖਰਾਕ ਦੇ ਅਨੁਸਾਰ, ਸ਼ੱਕੀ ਸ਼ਾਹਜੈਬ ਖਾਨ ਨੇ ਦੋ ਸਾਲ ਪਹਿਲਾਂ ਮਸ਼ਾਲ ਫਾਤਿਮਾ ਨਾਲ ਵਿਆਹ ਕੀਤਾ ਸੀ ਅਤੇ ਇਕ ਹਫ਼ਤੇ ਪਹਿਲਾਂ ਹੀ ਉਨ੍ਹਾਂ ਘਰ ਧੀ ਦਾ ਜਨਮ ਹੋਇਆ ਸੀ। ਖਰਾਕ ਨੇ ਕਿਹਾ, ‘ਕੁੜੀ ਹੋਣ ਦੀ ਖ਼ਬਰ ਸੁਣ ਕੇ ਸ਼ਾਹਜੈਬ ਨੇ ਆਪਣੀ ਪਤਨੀ ਅਤੇ ਧੀ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਸਨ। ਇਸ ਬੱਚੀ ਦਾ ਨਾਂ ਉਸ ਦੇ ਪਰਿਵਾਰਕ ਮੈਂਬਰਾਂ ਨੇ ਜੰਨਤ ਰੱਖਿਆ ਸੀ।’ ਫਾਤਿਮਾ ਦੇ ਹਵਾਲੇ ਨਾਲ ਉਨ੍ਹਾਂ ਦੱਸਿਆ ਕਿ ਸ਼ਾਹਜੈਬ ਬਹੁਤ ਗੁੱਸੇ ‘ਚ ਸੀ। ਉਸ ਨੇ ਕੁਝ ਦਿਨ ਪਹਿਲਾਂ ਹੀ ਘਰ ਛੱਡਿਆ ਸੀ ਅਤੇ ਐਤਵਾਰ ਨੂੰ ਉਹ ਆਪਣੀ ਧੀ ਨੂੰ ਮਾਰਨ ਲਈ ਘਰ ਆਇਆ ਸੀ। ਫਾਤਿਮਾ ਨੇ ਕਿਹਾ, ”ਗੁੱਸੇ ‘ਚ ਆ ਕੇ ਉਸ ਨੇ ਪਹਿਲਾਂ ਮੈਨੂੰ ਕੁੱਟਿਆ ਅਤੇ ਫਿਰ ਸਾਡੀ ਧੀ ਨੂੰ ਬੱਦ-ਦੁਆ ਦਿੱਤੀ। ਬਾਅਦ ‘ਚ ਉਸ ਨੇ ਅਲਮਾਰੀ ‘ਚੋਂ ਪਿਸਤੌਲ ਕੱਢ ਕੇ ਬੱਚੀ ਨੂੰ 5 ਗੋਲੀਆਂ ਮਾਰ ਦਿੱਤੀਆਂ। ਉਸ ਨੇ ਪੁਲਿਸ ਨੂੰ ਦੱਸਿਆ, ‘ਮੇਰਾ ਪਤੀ ਮੁੰਡਾ ਚਾਹੁੰਦਾ ਸੀ ਪਰ ਪਰਿਵਾਰ ‘ਚ ਕਿਸੇ ਨੂੰ ਨਹੀਂ ਪਤਾ ਸੀ ਕਿ ਉਹ ਆਪਣੀ ਹੀ ਧੀ ਦਾ ਕਤਲ ਕਰਕੇ ਅਜਿਹਾ ਘਿਨਾਉਣਾ ਅਪਰਾਧ ਕਰੇਗਾ।’ ਸ਼ਾਹਜੈਬ ਘਟਨਾ ਤੋਂ ਬਾਅਦ ਤੋਂ ਫਰਾਰ ਹੈ ਅਤੇ ਪੁਲਸ ਉਸ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਫਾਤਿਮਾ ਦੇ ਭਰਾ ਦੀ ਸ਼ਿਕਾਇਤ ‘ਤੇ ਸ਼ਾਹਜੈਬ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਉਸਮਾਨ ਬੁਜ਼ਦਾਰ ਨੇ ਸੂਬਾਈ ਅਧਿਕਾਰੀ ਨੂੰ ਮੁਲਜ਼ਮ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕਰਨ ਦੇ ਨਿਰਦੇਸ਼ ਦਿੱਤੇ ਹਨ।

Comment here