ਅਪਰਾਧਖਬਰਾਂ

ਪੁੱਤ ਦੀ ਇੱਛਾ ਚ ਪਤਨੀ ਦਾ 8 ਵਾਰ ਕਰਾਇਆ ਗਰਭਪਾਤ!!

ਮੁੰਬਈ-ਲੰਘੇ ਦਿਨ ਯੂ ਪੀ ਦਾ ਇਕ ਮਾਮਲਾ ਆਇਆ ਸੀ, ਜਿਥੇ ਤਿੰਨ ਧੀਆਂ ਪੈਦਾ ਕਰਨ ਤੋਂ ਨਰਾਜ਼ ਸ਼ਖਸ ਨੇ ਆਪਣੀ ਪਤਨੀ ਤੇ ਉਬਲਦਾ ਪਾਣੀ ਪਾ ਦਿੱਤਾ ਸੀ, ਅੱਜ ਅਜਿਹਾ ਮਾਮਲਾ ਮਾਇਆ ਨਗਰੀ ਮੁੰਬਈ ਤੋਂ ਆਇਆ ਹੈ। ਇੱਥੇ ਇਕ ਔਰਤ ਨੇ ਆਪਣੇ ਪਤੀ ਖਿਲਾਫ਼ ਪੁਤ ਪੈਦਾ ਕਰਨ ਲਈ ਦੁਰਵਿਵਹਾਰ ਤੇ ਪਰੇਸ਼ਾਨ ਕਰਨ ਦੀ ਸ਼ਿਕਾਇਤ ਦਰਜ ਕਰਵਾਈ ਹੈ। ਔਰਤ ਨੇ ਦੋਸ਼ ਲਗਾਇਆ ਹੈ ਕਿ ਉਸ ਦੇ ਸਹੁਰੇ ਪਰਿਵਾਰ ਨੇ ਪੁੱਤ ਦੀ ਚਾਹ ਵਿੱਚ ਉਸ ਦਾ ਕਥਿਤ ਤੌਰ ਤੇ  8 ਵਾਰ ਗਰਭਪਾਤ ਕੀਤਾ ਸੀ। ਇਸ ਦੌਰਾਨ ਉਸ ਨੂੰ 1,500 ਇੰਜੈਕਸ਼ਨ ਦਿੱਤੇ ਗਏ। 40 ਸਾਲ ਦੀ ਪੀੜਤਾ ਨੇ ਦਸਿਆ ਕਿ ਉਸ ਦਾ ਵਿਆਹ 2007 ’ਚ ਇਕ ਅਮੀਰ ਤੇ ਪੜ੍ਹੇ ਲਿਖੇ ਪਰਿਵਾਰ ’ਚ ਹੋਇਆ ਸੀ। ਉਸ ਦਾ ਪਤੀ ਤੇ ਸੱਸ ਵਕੀਲ ਹਨ, ਉਸ ਦੀ ਇਕ ਭਾਬੀ ਡਾਕਟਰ ਹੈ। 2009 ’ਚ ਉਸ ਦੇ ਇਕ ਧੀ ਪੈਦਾ ਹੋਈ, ਇਸ ਤੋੰ ਬਾਅਦ ਉਸ ਦੇ ਪਤੀ ਨੇ ਇਹ ਕਹਿੰਦੇ ਹੋਏ ਤੰਗ ਕਰਨਾ ਸ਼ੁਰੂ ਕਰ ਦਿੱਤਾ ਕਿ ਉਸ ਨੂੰ ਬੇਟਾ ਚਾਹੀਦਾ ਹੈ।  2011 ’ਚ ਉਹ ਗਰਭਵਤੀ ਹੋਈ, ਭਰੂਣ ਦੇ ਲਿੰਗ ਦੀ ਜਾਂਚ ਕਰਵਾਈ ਗਈ, ਬੱਚੀ ਹੋਣ ਤੇ ਉਸ ਨੂੰ ਗਰਭਪਾਤ ਕਰਵਾਉਣ ਲਈ ਮਜਬੂਰ ਕੀਤਾ। ਫੇਰ ਇਹ ਸਿਲਸਿਲਾ ਚਲਦਾ ਰਿਹਾ ਤੇ ਅੱਠ ਵਾਰ ਉਸ ਦਾ ਗਰਭਪਾਤ ਹੋਇਆ, ਹੁਣ ਉਹ ਏਸ ਜੁਲਮ ਤੋਂ ਤੰਗ ਆ ਗਈ ਤੇ ਕਲੇਸ਼ ਕਰਕੇ ਉਸ ਦੀ ਧੀ ਤੇ ਬੁਰਾ ਅਸਰ ਪੈਣ ਲੱਗਿਆ ਤਾਂ ਉਹ ਪੁਲਸ ਕੋਲ ਗਈ। ਪੁਲਸ ਜਾਂਚ ਕਰ ਰਹੀ ਹੈ। ਪੀੜਤਾ , ਔਰਤਾਂ ਦੇ ਹੱਕਾਂ ਲਈ ਲੜ ਰਹੇ ਸੰਗਠਨਾਂ ਨਾਲ ਵੀ ਸੰਪਰਕ ਕਰ ਰਹੀ ਹੈ, ਤਾਂ ਜੋ ਇਨਸਾਫ ਲੈ ਸਕੇ।

Comment here