ਸਿਆਸਤਖਬਰਾਂਚਲੰਤ ਮਾਮਲੇ

ਪੁੱਤਰਾਂ ਨੂੰ ਟਿਕਟਾਂ ਨਾ ਮਿਲਣ  ਤੇ ਬਾਗੀ ਹੋ ਰਹੇ ਸਿਆਸਤਦਾਨ!!

ਪਠਾਨਕੋਟ : ਇਸ ਵਾਰ ਦੀਆਂ ਪੰਜਾਬ ਵੋਟਾਂ ‘ਚ ਕਾਫੀ ਗਰਮਾ ਗਰਮੀ ਦੇਖਣ ਨੂੰ ਮਿਲ ਰਹੀ ਹੈ। ਕੋਈ ਆਪਣੀ ਪਾਰਟੀ ਨਾਲ ਬਗਾਬਤ ਕਰ ਆਪਣੀ ਹੀ ਪਾਰਟੀ ਬਣਾ ਰਿਹਾ ਹੈ ਤੇ ਕੋਈ ਕਿਸਾਨਾਂ ਨੂੰ ਮੋਢੀ ਕਰ ਆਪਣਾ ਉੱਲੂ ਸਿੱਧਾ ਕਰਨ ਦੀ ਆੜ ’ਚ ਹੈ। ਇਸੇ ਤਰ੍ਹਾਂ ਹੁਣ ਪਾਰਟੀਆਂ ਦੇ ਅਹੁਦੇਦਾਰ ਉਨ੍ਹਾਂ ਦੇ ਪੁੱਤਰਾਂ ਨੂੰ ਟਿਕਟਾਂ ਦੇਣ ਤੋ ਮਨਾ ਕਰਨ ਤੇ ਉਹ ਪਾਰਟੀਆਂ ਬਦਲਦੇ ਹੋਏ ਨਜ਼ਰ ਆ ਰਹੇ ਹਨ। ਹਰ ਪਾਰਟੀ ਦਾ ਅਹੁਦੇਦਾਰ ਆਪਣੇ ਪੁੱਤਰ ਨੂੰ ਟਿਕਟ ਦਿਵਾਉਣ ਲਈ ਯਤਨ ਕਰਦਾ ਹੈ। ਜ਼ਿਲ੍ਹਾ ਗੁਰਦਾਸਪੁਰ ਦੇ ਵਿਧਾਨ ਸਭਾ ਹਲਕਾ ਕਾਦੀਆਂ ਦੇ ਜੰਮਪਲ ਅਤੇ ਫ਼ਤਿਹਗੜ੍ਹ ਚੂੜੀਆਂ ਦੇ ਵਿਧਾਇਕ ਤਿ੍ਰਪਤ ਰਜਿੰਦਰ ਬਾਜਵਾ ਨੇ ਪੁੱਤਰ ਲਈ ਬਟਾਲੇ ਤੋਂ ਟਿਕਟ ਲੈਣ ਲਈ ਯਤਨ ਕੀਤੇ। ਜਦੋਂ ਪਾਰਟੀ ਨੇ ਇਕ ਪਰਿਵਾਰ ਇਕ ਟਿਕਟ’ ਦੀ ਨੀਤੀ ਕਾਰਨ ਦੂਜੀ ਟਿਕਟ ਦੇਣੋਂ ਇਨਕਾਰ ਕੀਤਾ ਤਾਂ ਬਾਜਵਾ ਨੇ ਆਪਣੀ ਹੀ ਪਾਰਟੀ ਵਿਰੁੱਧ ਖੜ੍ਹੇ ਹੋ ਗਏ ਅਤੇ ਤਕਰੀਬਨ 100 ਪਿੰਡਾਂ ਦੇ ਸਰਪੰਚਾਂ ਤੇ ਬਟਾਲਾ ਦੇ 26 ਕੌਂਸਲਰਾਂ ਨੂੰ ਆਪਣੇ ਹੱਕ ‘ਚ ਕਰ ਪਾਰਟੀ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ। ਇਸਦੇ ਨਾਲ ਹੀ ਕਾਦੀਆਂ ਵਾਸੀ ਤੇ ਹਰਗੋਬਿੰਦਪੁਰ ਦੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੂੰ ਜਦੋਂ ਆਪਣੀ ਟਿਕਟ ਕੱਟੇ ਜਾਣ ਦੇ ਡਰ ਕਾਰਨ ਉਹ ਭਾਜਪਾ ਦਾ ਵਿੱਚ ਜਾ ਰਲੇ ਪਰ ਬਾਅਦ ਵਿੱਚ ਦੁਬਾਰਾ ਉਹ ਕਾਂਗਰਸ ਵਿੱਚ ਆ ਰਲੇ। ਇਸੇ ਤਰ੍ਹਾਂ ਅਕਾਲੀ ਦਲ ਦੇ ਸੇਵਾ ਸਿੰਘ ਸੇਖਵਾਂ ਨੇ ਪੁੱਤਰ ਜਗਰੂਪ ਸਿੰਘ ਸੇਖਵਾਂ ਦਾ ਰਾਜਨੀਤਕ ਕਰੀਅਰ ਬਣਾਉਣ ਲਈ ਆਮ ਆਦਮੀ ਪਾਰਟੀ ਨਾਲ ਹੱਥ ਮਿਲਾ ਲਿਆ। ਇਸ ਵੇਲੇ ਉਹ ਆਪ’ ਦੇ ਬਟਾਲਾ ਤੋਂ ਉਮੀਦਵਾਰ ਹਨ। ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਆਪਣੇ ਪੁੱਤਰ ਲਈ ਸੁਲਤਾਨਪੁਰ ਲੋਧੀ ਤੋਂ ਟਿਕਟ ਲਈ ਯਤਨ ਕਰਦੇ। ਜਦੋਂ ਪਾਰਟੀ ਨੇ ਉਨ੍ਹਾਂ ਦੇ ਪੁੱਤਰ ਨੂੰ ਟਿਕਟ ਦੇਣ ਤੋਂ ਮਨ੍ਹਾ ਕਰ ਦਿੱਤਾ ਤਾਂ ਉਨ੍ਹਾਂ ਨੇ ਆਪਣੇ ਪੁੱਤਰ ਨੂੰ ਕਾਂਗਰਸ ਉਮੀਦਵਾਰ ਦੇ ਖ਼ਿਲਾਫ਼ ਆਜ਼ਾਦ ਚੋਣ ਮੈਦਾਨ ਵਿਚ ਉਤਾਰ ਕਾਂਗਰਸ ਦੇ ਉਮੀਦਵਾਰ ਵਿਰੁੱਧ ਆਪਣੇ ਪੁੱਤਰ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ।

Comment here