ਅਪਰਾਧਸਿਆਸਤਖਬਰਾਂ

ਪੁੰਛ ਚ ਸ਼ਹੀਦ ਹੋਏ ਜਵਾਨਾਂ ਦੀ ਮੌਤ ਦਾ ਬਦਲਾ ਲਿਆ ਜਾਵੇ-ਸ਼ਿਵ ਸੈਨਾ

ਹਾਲ ਦੀਆਂ ਘਟਨਾਵਾਂ ਨੇ 90ਵੇਂ ਦਹਾਕੇ ਵਾਲੀ ਦਹਿਸ਼ਤ ਯਾਦ ਕਰਾਈ

ਮੁੰਬਈ- ਲੰਘੇ ਦਿਨੀਂ ਜੰਮੂ ਕਸ਼ਮੀਰ ’ਚ ਅੱਤਵਾਦੀਆਂ ਨਾਲ ਹੋਏ ਮੁਕਾਬਲੇ ’ਚ 5 ਜਵਾਨ ਸ਼ਹੀਦ ਹੋ ਗਏ ਸਨ, ਦੇਸ਼ ਭਰ ਵਿੱਚ ਸੋਗ ਦੀ ਲਹਿਰ ਹੈ। ਸ਼ਹੀਦਾਂ ਨੂੰ ਨਮਨ ਕਰਦਿਆਂ ਸ਼ਿਵ ਸੈਨਾ ਨੇ ਆਪਣੇ ਮੁੱਖ ਪੱਤਰ ਦੀ ਸਾਮਨਾ ਦੀ ਸੰਪਾਦਕੀ ਵਿੱਚ ਕਿਹਾ ਹੈ ਕਿ ਫ਼ੌਜੀਆਂ ਦੀ ਮੌਤ ਦਾ ਬਦਲਾ ਲਿਆ ਜਾਣਾ ਚਾਹੀਦਾ ਅਤੇ ‘5 ਦੇ ਬਦਲੇ 25’ ਅੱਤਵਾਦੀਆਂ ਨੂੰ ਮਾਰ ਸੁੱਟਿਆ ਜਾਣਾ ਚਾਹੀਦਾ। ਸ਼ਿਵ ਸੈਨਾ ਨੇ ਕਿਹਾ ਕਿ ਧਾਰਾ 370 ਰੱਦ ਕੀਤੇ ਜਾਣ ਤੋਂ ਬਾਅਦ ਪਾਕਿਸਤਾਨ ਨਾਲ ਹਮਦਰਦੀ ਰੱਖਣ ਵਾਲਿਆਂ ਦਾ ਹੌਂਸਲਾ ਵੱਧ ਗਿਆ ਹੈ। ਹਾਲ ਦੇ ਹਫ਼ਤਿਆਂ ’ਚ ਅੱਤਵਾਦੀ ਹਮਲੇ ਕਾਫ਼ੀ ਵੱਧ ਗਏ ਹਨ, ਜਿਸ ’ਚ ਇਕ ਮੁੱਖ ਕਸ਼ਮੀਰੀ ਪੰਡਿਤ ਵਪਾਰੀ ਅਤੇ ਇਕ ਸਕੂਲ ਅਧਿਆਪਕ ਸਮੇਤ ਕਈ ਨਾਗਰਿਕ ਮਾਰੇ ਗਏ। ਇਨ੍ਹਾਂ ਕਤਲਾਂ ਦਾ ਜ਼ਿਕਰ ਕਰਦੇ ਹੋਏ ਸ਼ਿਵ ਸੈਨਾ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਹਿੰਸਕ ਘਟਨਾਵਾਂ ਇਸ ਗੱਲ ਦਾ ਅਹਿਸਾਸ ਕਰਵਾਉਂਦੀਆਂ ਹਨ ਕਿ ਕੀ 1990 ਦੇ ਦਹਾਕੇ ਦੀ ਤਰ੍ਹਾਂ ਸਥਿਤੀ ਬਣ ਰਹੀ ਹੈ, ਜਦੋਂ ਹਜ਼ਾਰਾਂ ਕਸ਼ਮੀਰੀ ਪੰਡਿਤ ਘਾਟੀ ਛੱਡਣ ਲਈ ਮਜ਼ਬੂਰ ਹੋ ਗਏ ਸਨ। ਪਾਰਟੀ ਨੇ ਇਕ ਸੰਪਾਦਕੀ ’ਚ ਕਿਹਾ,‘‘ਭਾਰਤੀਆਂ ਦੇ ਮਨ ਨੂੰ ਉਦੋਂ ਤੱਕ ਸ਼ਾਂਤੀ ਨਹੀਂ ਮਿਲੇਗੀ, ਜਦੋਂ ਤੱਕ 5 ਜਵਾਨਾਂ ਨੂੰ ਮਾਰਨ ਵਾਲੇ ਅੱਤਵਾਦੀਆਂ ਨੂੰ ਢੇਰ ਨਹੀਂ ਕੀਤਾ ਜਾਂਦਾ।

Comment here