ਜੰਮੂ:- ਇਕ ਰੱਖਿਆ ਮੰਤਰਾਲਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜੰਮੂ ਕਸ਼ਮੀਰ ਪੁੰਛ ਜ਼ਿਲ੍ਹੇ ‘ਚ ਸੁਰੱਖਿਆ ਫ਼ੋਰਸਾਂ ਵਲੋਂ ਕੰਟਰੋਲ ਰੇਖਾ ਨੇੜੇ ਇਕ ਪਿੰਡ ‘ਚ ਇਕ ਅੱਤਵਾਦੀ ਟਿਕਾਣੇ ਦਾ ਪਰਦਾਫਾਸ਼ ਕੀਤਾ ਹੈ ਅਤੇ ਭਾਰੀ ਮਾਤਰਾ ‘ਚ ਹਥਿਆਰ ਅਤੇ ਗੋਲਾ-ਬਾਰੂਦ ਜ਼ਬਤ ਕੀਤਾ। ਉਨ੍ਹਾਂ ਕਿਹਾ ਕਿ ਸਰਗਰਮ ਸੁਰੱਖਿਆ ਫ਼ੋਰਸਾਂ ਵਲੋਂ ਹਥਿਆਰਾਂ ਦੀ ਖੇਪ ਦੀ ਸਮੇਂ ‘ਤੇ ਬਰਾਮਦਗੀ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ‘ਚ ਸ਼ਾਂਤੀ ਪ੍ਰਕਿਰਿਆ ਨੂੰ ਭੰਗ ਕਰਨ ਦੇ ‘ਦੁਸ਼ਮਣ ਦੇ ਨਾਪਾਕ ਮਨਸੂਬਿਆਂ’ ਨੂੰ ਨਾਕਾਮ ਕਰ ਦਿੱਤਾ। ਬੁਲਾਰੇ ਨੇ ਜਾਣਕਾਰੀ ਸਾਝੀ ਕਰਦੇ ਹੋਏ ਕਿਹਾ ਕਿ ਹਵੇਲੀ ਤਹਿਸੀਲ ਦੇ ਨੂਰਕੋਟ ਪਿੰਡ ‘ਚ ਫ਼ੌਜ ਅਤੇ ਪੁਲਸ ਦੀ ਸਾਂਝੀ ਤਲਾਸ਼ ਮੁਹਿੰਮ ਕੀਤੀ ਗਈ ਜਿਸ ਦੌਰਾਨ ਇਸ ਟਿਕਾਣੇ ਦਾ ਪਤਾ ਲੱਗਾ। ਉਨ੍ਹਾਂ ਦੱਸਿਆ ਕਿ ਬਰਾਮਦ ਕੀਤੇ ਗਏ ਹਥਿਆਰ ਅਤੇ ਗੋਲਾ-ਬਾਰੂਦ ‘ਚ 2 ਏ.ਕੇ.-47 ਰਾਈਫਲ ਨਾਲ 2 ਮੈਗਜ਼ੀਨ ਅਤੇ 63 ਗੋਲੀਆਂ, ਇਕ 223 ਬੋਰ ਦੀ ਏ.ਕੇ. ਆਕਾਰ ਦੀ ਬੰਦੂਕ, ਉਸ ਦੀਆਂ 2 ਮੈਗਜ਼ੀਨ ਅਤੇ 20 ਗੋਲੀਆਂ ਅਤੇ ਇਕ ਚੀਨੀ ਪਿਸਤੌਲ ਮੌਜੂਦ ਹੈ। ਬੁਲਾਰੇ ਨੇ ਕਿਹਾ,”ਜੰਮੂ ਕਸ਼ਮੀਰ ‘ਚ ਸ਼ਾਂਤੀ ਪ੍ਰਕਿਰਿਆ ਭੰਗ ਕਰਨ ਦੇ ਦੁਸ਼ਮਣ ਦੇ ਨਾਪਾਕ ਮਨਸੂਬਿਆਂ ਨੂੰ ਇਕ ਵਾਰ ਮੁੜ ਸਾਡੇ ਦੇਸ਼ ਦੇ ਸੁਰੱਖਿਆ ਫ਼ੋਰਸਾਂ ਨੇ ਨਾਕਾਮ ਕਰ ਦਿੱਤਾ।” ਅਧਿਕਾਰੀਆਂ ਨੇ ਦੱਸਿਆ ਕਿ ਵਿਸ਼ੇਸ਼ ਸੂਚਨਾ ਦੇ ਆਧਾਰ ‘ਤੇ ਐਤਵਾਰ ਦੇਰ ਸ਼ਾਮ ਮੁਹਿੰਮ ਚਲਾਈ ਗਈ, ਹਾਲਾਂਕਿ ਇਸ ਦੌਰਾਨ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ।
ਪੁੰਛ ‘ਚ ਅੱਤਵਾਦੀ ਟਿਕਾਣੇ ਤੋਂ ਹਥਿਆਰ ਬਰਾਮਦ

Comment here