ਅਪਰਾਧਸਿਆਸਤਖਬਰਾਂ

ਪੁੰਛ ‘ਚ ਅੱਤਵਾਦੀ ਟਿਕਾਣੇ ਤੋਂ ਵਿਸਫ਼ੋਟਕ ਸਮੱਗਰੀ ਬਰਾਮਦ

ਪੁੰਛ-ਪੁਲਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੰਮੂ ਕਸ਼ਮੀਰ ‘ਚ ਪੁੰਛ ਜ਼ਿਲ੍ਹੇ ਦੇ ਮੇਂਢਰ ਸੈਕਟਰ ‘ਚ ਸੁਰੱਖਿਆ ਫ਼ੋਰਸਾਂ ਨੇ ਵੀਰਵਾਰ ਨੂੰ ਅੱਤਵਾਦੀ ਟਿਕਾਣੇ ਦਾ ਪਰਦਾਫਾਸ ਕਰ ਕੇ ਹਥਿਆਰ ਅਤੇ ਗੋਲਾ-ਬਾਰੂਦ ਦਾ ਜ਼ਖ਼ੀਰਾ ਬਰਾਮਦ ਕੀਤਾ। ਪੁਲਸ ਅਤੇ ਫ਼ੌਜ ਦੀ ਸਾਂਝੀ ਫ਼ੋਰਸ ਨੇ ਨਾਕਾ ਮੰਜਰੀ ਪਿੰਡ ‘ਚ ਮੁਹਿੰਮ ਦੌਰਾਨ ਅੱਤਵਾਦੀ ਟਿਕਾਣੇ ਦਾ ਪਰਦਾਫਾਸ਼ ਕੀਤਾ। ਸੁਰੱਖਿਆ ਫ਼ੋਰਸਾਂ ਨੇ ਮੌਕੇ ਤੋਂ ਚਾਰ ਏ.ਕੇ. ਰਾਈਫ਼ਲ ਮੈਗਜ਼ੀਨ, ਗੋਲੀਆਂ, 2 ਗ੍ਰਨੇਡ, ਵਿਸਫ਼ੋਟਕ ਸਮੱਗਰੀ, ਦੂਰਬੀਨ ਅਤੇ ਹੋਰ ਯੁੱਧ ਸਮੱਗਰੀ ਬਰਾਮਦ ਕੀਤੀ।

Comment here