ਅਪਰਾਧਸਿਆਸਤਖਬਰਾਂ

ਪੁੰਛ ਚ ਅੱਤਵਾਦੀਆਂ ਦੀ ਠਾਹਰ ਦਾ ਪਰਦਾਫਾਸ਼

ਪੁੰਛ-ਦੇਸ਼ ਵਿਰੋਧੀ ਤਾਕਤਾਂ ਖਿਲਾਫ ਜੰਮੂ ਕਸ਼ਮੀਰ ਵਿੱਚ ਸੁਰੱਖਿਆ ਫੋਰਸਾਂ ਨੇ ਲਗਾਤਾਰ ਮੁਹਿੰਮ ਚਲਾਈ ਹੋਈ ਹੈ। ਇਸ ਮੁਹਿੰਮ ਤਹਿਤ ਹੀ ਅੱਜ ਸੁਰੱਖਿਆ ਬਲਾਂ ਨੂੰ ਵੱਡੀ ਸਫਲਤਾ ਮਿਲੀ। ਪੁੰਛ ਜ਼ਿਲ੍ਹੇ ਦੇ ਜੰਗਲਾਤ ਖੇਤਰ ‘ਚ ਅੱਜ ਤਲਾਸ਼ੀ ਮੁਹਿੰਮ ਦੌਰਾਨ ਇਕ ਅੱਤਵਾਦੀ ਟਿਕਾਣੇ ਦਾ ਪਰਦਾਫਾਸ਼ ਕੀਤਾ ਗਿਆ। ਇਸ ਬਾਰੇ  ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਪੁਲਸ ਅਤੇ ਹੋਰ ਸੁਰੱਖਿਆ ਫ਼ੋਰਸਾਂ ਨੇ ਸੰਯੁਕਤ ਰੂਪ ਨਾਲ ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਨਾਲ ਜੰਮੂ ਖੇਤਰ ਦੇ ਸਰਹੱਦੀ ਜ਼ਿਲ੍ਹਿਆਂ ‘ਚ ਪੁੰਛ ਅਤੇ ਰਾਜੌਰੀ ਨੂੰ ਜੋੜਨ ਵਾਲੇ ਮੁਗਲ ਰੋਡ ਕੋਲ ਡੇਰਾ ਕੀ ਗਲੀ ਦੇ ਜੰਗਲਾਤ ਖੇਤਰ ‘ਚ ਤਲਾਸ਼ ਮੁਹਿੰਮ ਚਲਾਈ। ਇਲਾਕੇ ‘ਚ ਸ਼ੱਕੀ ਗਤੀਵਿਧੀਆਂ ਦੀ ਸੂਚਨਾ ਮਿਲਣ ਤੋਂ ਬਾਅਦ ਤਲਾਸ਼ ਦਲਾਂ ਨੂੰ ਪੁੰਛ ਅਤੇ ਰਾਜੌਰੀ ਦੋਹਾਂ ਪਾਸੇ ਭੇਜਿਆ ਗਿਆ। ਅਧਿਕਾਰੀਆਂ ਨੇ ਕਿਹਾ ਕਿ ਇਕ ਅੱਤਵਾਦੀ ਟਿਕਾਣੇ ਦਾ ਪਰਦਾਫਾਸ਼ ਕੀਤਾ ਗਿਆ ਹੈ ਅਤੇ ਭਾਰੀ ਮਾਤਰਾ ‘ਚ ਗੋਲਾ-ਬਾਰੂਦ, ਖਾਣ-ਪੀਣ ਦੀ ਸਮੱਗਰੀ, ਬੂਟ, ਜ਼ੁਰਾਬਾਂ ਅਤੇ ਇਕ ਟਾਰਚ ਬਰਾਮਦ ਕੀਤੀ ਗਈ। ਹਾਲੇ ਇਲਾਕੇ ਵਿੱਚ ਹੋਰ ਪੜਤਾਲ ਕੀਤੀ ਜਾ ਰਹੀ ਹੈ।

Comment here