ਖਬਰਾਂਚਲੰਤ ਮਾਮਲੇਦੁਨੀਆ

ਪੁਲਾੜ ਸਟੇਸ਼ਨ ‘ਤੇ 6 ਮਹੀਨੇ ਰਹਿਣ ਮਗਰੋਂ ਧਰਤੀ ‘ਤੇ ਪਰਤੇ 4 ਪੁਲਾੜ ਯਾਤਰੀ

ਕੇਪ ਕੈਨਵਰਲ-ਨਾਸਾ ਦੇ ਪੁਲਾੜ ਯਾਤਰੀ ਸਟੀਫਨ ਬੋਵੇਨ ਅਤੇ ਵਾਰੇਨ ‘ਵੁਡੀ’ ਹੋਬਰਗ, ਰੂਸ ਦੇ ਆਂਦਰੇਈ ਫੇਦਾਏਵ ਅਤੇ ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਸੁਲਤਾਨ ਅਲ-ਨਿਆਦੀ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ਆਈ. ਐੱਸ. ਐੱਸ.) ‘ਤੇ 6 ਮਹੀਨੇ ਰਹਿਣ ਦੇ ਬਾਅਦ ਸੋਮਵਾਰ ਤੜਕੇ 4 ਪੁਲਾੜ ਯਾਤਰੀ ਧਰਤੀ ‘ਤੇ ਪਰਤ ਆਏ। ਉਨ੍ਹਾਂ ਦਾ ‘ਸਪੇਸ ਐਕਸ’ ਕੈਪਸੂਲ ਫਲੋਰੀਡਾ ਦੇ ਤੱਟ ਤੋਂ ਦੂਰ ਅਟਲਾਂਟਿਕ ਮਹਾਂਸਾਗਰ ਵਿੱਚ ਪੈਰਾਸ਼ੂਟ ਰਾਹੀਂ ਉਤਰਿਆ। ਅਲ-ਨਿਆਦੀ ਅਰਬ ਜਗਤ ਦੇ ਪਹਿਲੇ ਵਿਅਕਤੀ ਹਨ, ਜਿਨ੍ਹਾਂ ਨੇ ਇੰਨਾ ਲੰਮਾ ਸਮਾਂ ਪੰਧ ਵਿੱਚ ਬਿਤਾਇਆ ਹੈ।
ਪੁਲਾੜ ਸਟੇਸ਼ਨ ਤੋਂ ਰਵਾਨਾ ਹੋਣ ਤੋਂ ਪਹਿਲਾਂ, ਉਨ੍ਹਾਂ ਕਿਹਾ ਕਿ ਮਾਰਚ ਵਿੱਚ ਆਈ.ਐੱਸ.ਐੱਸ. ‘ਤੇ ਪਹੁੰਚਣ ਤੋਂ ਬਾਅਦ, ਉਹ ਗਰਮ ਪਾਣੀ ਨਾਲ ਇਸ਼ਨਾਨ, ਗਰਮ ਕੌਫੀ ਨਾਲ ਭਰੇ ਕੱਪ ਅਤੇ ਸਮੁੰਦਰੀ ਹਵਾਵਾਂ ਲਈ ਤਰਸ ਰਿਹਾ ਸਨ। ਹਾਲਾਂਕਿ ਖਰਾਬ ਮੌਸਮ ਕਾਰਨ ਉਨ੍ਹਾਂ ਦੀ ਵਾਪਸੀ ਇਕ ਦਿਨ ਦੀ ਦੇਰੀ ਨਾਲ ਹੋਈ। ‘ਸਪੇਸ ਐਕਸ’ ਨੇ ਇਕ ਹਫ਼ਤਾ ਪਹਿਲਾਂ ਇਨ੍ਹਾਂ ਪੁਲਾੜ ਯਾਤਰੀਆਂ ਦੀ ਜਗ੍ਹਾ ਲੈਣ ਵਾਲੇ ਹੋਰ ਪੁਲਾੜ ਯਾਤਰੀਆਂ ਨੂੰ ਆਈ.ਐੱਸ.ਐੱਸ. ਭੇਜਿਆ ਸੀ। ਇਸ ਮਹੀਨੇ ਦੇ ਅੰਤ ਵਿੱਚ ਆਈ.ਐੱਸ.ਐੱਸ. ਦੇ ਚਾਲਕ ਦਲ ਵਿੱਚ ਇੱਕ ਹੋਰ ਤਬਦੀਲੀ ਹੋਵੇਗੀ, ਜਿਸ ਤਹਿਤ 2 ਰੂਸੀ ਅਤੇ 1 ਅਮਰੀਕੀ ਵਿਗਿਆਨੀ ਦੀ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਵਾਪਸੀ ਹੋਵੇਗੀ, ਜੋ ਪੂਰਾ ਸਾਲ ਪੁਲਾੜ ਸਟੇਸ਼ਨ ‘ਤੇ ਰਹੇ ਹਨ। ਅਲ-ਨਿਆਦੀ ਅਰਬ ਜਗਤ ਦੇ ਪਹਿਲੇ ਵਿਅਕਤੀ ਹਨ, ਜਿਨ੍ਹਾਂ ਨੇ ਇੰਨਾ ਲੰਮਾ ਸਮਾਂ ਪੰਧ ਵਿੱਚ ਬਿਤਾਇਆ ਹੈ।

Comment here