ਜਲੰਧਰ-ਇੱਥੇ ਦੇ ਲੰਮਾ ਪਿੰਡ ’ਚ ਮਾਮੂਲੀ ਗੱਲ ਨੂੰ ਲੈ ਕੇ ਦੋ ਔਰਤਾਂ ਸਮੇਤ 5 ਲੋਕਾਂ ਨੇ ਇਕ ਨੌਜਵਾਨ ਅਤੇ ਇਕ ਔਰਤ ਨੂੰ ਬੇਰਹਿਮੀ ਨਾਲ ਕੁੱਟਿਆ, ਉਥੇ ਨਾਕੇ ’ਤੇ ਮੌਜੂਦ ਥਾਣਾ ਰਾਮਾਮੰਡੀ ਦੀ ਪੁਲਸ ਖੜ੍ਹੀ ਤਮਾਸ਼ਾ ਵੇਖਦੀ ਰਹੀ। ਮੁਲਜ਼ਮਾਂ ਨੇ ਪੀੜਤਾਂ ਨੂੰ ਕੁੱਟ ਕੁੱਟ ਕੇ ਲਹੂ ਲੁਹਾਣ ਕਰ ਦਿੱਤਾ, ਪੁਲਸ ਵੀ ਤਮਾਸ਼ਾ ਦੇਖਦੀ ਰਹੀ ਤੇ ਭੀੜ ਵੀ ਤਮਾਸ਼ਬੀਨ ਬਣੀ ਵੀਡੀਓ ਬਣਾਉਣ ਚ ਰੁੱਝੀ ਰਹੀ। ਦੋਵਾਂ ਧਿਰਾਂ ਦੇ ਝਗੜੇ ਦਾ ਕਾਰਨ ਪਤਾ ਨਹੀਂ ਲੱਗ ਸਕਿਆ, ਪਰ ਪੁਲਸ ਦੀ ਮੌਜੂਦਗੀ ਤ ਵਾਪਰੀ ਗੁੰਡਾਗਰਦੀ ਦੀ ਘਟਨਾ ਨੂੰ ਲੈ ਕੇ ਪੁਲਸ ਤੇ ਸਵਾਲ ਹੋ ਰਹੇ ਹਨ। ਘਟਨਾ ਸਬੰਧੀ ਜਦੋਂ ਪੱਤਰਕਾਰਾਂ ਨੇ ਐੱਸ. ਐੱਚ. ਓ. ਥਾਣਾ ਰਾਮਾਮੰਡੀ ਨੂੰ ਸਵਾਲ ਕੀਤੇ ਤਾਂ ਉਹ ਕਹਿੰਦੇ ਮੈਨੂੰ ਕਿਸੇ ਝਗੜੇ ਦਾ ਪਤਾ ਹੀ ਨਹੀਂ, ਜੇ ਕੋਈ ਸ਼ਿਕਾਇਤ ਆਈ ਤਾਂ ਕਾਰਵਾਈ ਕਰਾਂਗੇ। ਪੁਲਸ ਦੀ ਹਾਜ਼ਰੀ ਚ ਗੁੰਡਾਗਰਦੀ ਦੇ ਸਵਾਲ ਤੇ ਐੱਸ ਐੱਚ ਓ ਨੇ ਕਿਹਾ ਕਿ ਏ ਐਸ ਆਈ ਨੂੰ ਸੱਦ ਕੇ ਪਤਾ ਕਰਦਾਂ, ਜੇ ਕੁਝ ਗਲਤ ਲੱਗਿਆ ਤਾਂ ਕਾਰਵਾਈ ਕਰਾਂਗੇ।
Comment here