ਪੁਸ਼ਟੀ ਲਈ ਹੋਵੇਗੀ ਡੀਐੱਨਏ ਦੀ ਜਾਂਚ
ਸ੍ਰੀਨਗਰ- ਇੱਥੇ ਸੁਰੱਖਿਆ ਫੋਰਸ ਨੂੰ ਵਡੀ ਸਫਲਤਾ ਹਾਸਲ ਹੋਈ ਹੈ। ਆਈਜੀਪੀ ਵਿਜੇ ਕੁਮਾਰ ਨੇ ਦੱਸਿਆ ਕਿ ਕਸ਼ਮੀਰ ’ਚ ਸਰਗਰਮ ਪੁਲਵਾਮਾ ਆਤਮਘਾਤੀ ਹਮਲੇ ਦਾ ਆਖਰੀ ਦੋਸ਼ੀ ਸਮੀਰ ਡਾਰ ਉਰਫ ਹੰਜਲਾ ਭਾਈ ਵੀ ਮਾਰਿਆ ਗਿਆ ਹੈ। ਉਸ ਦੀ ਮੌਤ ਨੂੰ ਸਾਬਤ ਕਰਨ ਲਈ ਪੁਲਿਸ ਹੁਣ ਉਸ ਦੇ ਡੀਐਨਏ ਨਮੂਨੇ ਉਸ ਦੇ ਰਿਸ਼ਤੇਦਾਰਾਂ ਦੇ ਡੀਐਨਏ ਨਮੂਨਿਆਂ ਨਾਲ ਮਿਲਾਏਗੀ। ਸਮੀਰ ਡਾਰ ਅੱਤਵਾਦੀ ਸੀ ਜਿਸ ’ਤੇ 10 ਲੱਖ ਦਾ ਇਨਾਮ ਸੀ।
ਆਈਜੀਪੀ ਦੇ ਵਿਜੇ ਕੁਮਾਰ ਨੇ ਸਮੀਰ ਡਾਰ ਉਰਫ ਹੰਜਾਲਾ ਭਾਈ ਦੇ ਮਾਰੇ ਜਾਣ ਦਾ ਦਾਅਵਾ ਕਰਦਿਆਂ ਕਿਹਾ ਕਿ ਅਨੰਤਨਾਗ ਵਿਚ 29-30 ਦਸੰਬਰ ਦੀ ਦਰਮਿਆਨੀ ਰਾਤ ਨੂੰ ਹੋਏ ਮੁਕਾਬਲੇ ਵਿਚ ਮਾਰੇ ਗਏ ਤਿੰਨ ਅੱਤਵਾਦੀਆਂ ਵਿੱਚੋਂ ਸਮੀਰ ਡਾਰ ਇਕ ਸੀ। ਉਨ੍ਹਾਂ ਕਿਹਾ ਕਿ ਮਾਰੇ ਗਏ ਅੱਤਵਾਦੀ ਦੀ ਤਸਵੀਰ ਤੇ ਸਮੀਰ ਡਾਰ ਦੀ ਉਪਲਬਧ ਤਸਵੀਰ ਦੇ ਆਧਾਰ ’ਤੇ ਅਸੀਂ ਇਹ ਮੰਨ ਰਹੇ ਹਾਂ ਕਿ ਸਮੀਰ ਡਾਰ ਮਾਰਿਆ ਗਿਆ ਹੈ। ਉਸਦੀ ਪਛਾਣ ਦੀ ਪੁਸ਼ਟੀ ਕਰਨ ਲਈ ਅਸੀਂ ਉਸ ਦੇ ਡੀਐਨਏ ਨਮੂਨੇ ਤੇ ਉਸ ਦੇ ਰਿਸ਼ਤੇਦਾਰਾਂ ਦੇ ਡੀਐਨਏ ਨਮੂਨਿਆਂ ਦੀ ਜਾਂਚ ਕਰਾਂਗੇ। ਪੁਲਿਸ ਨੇ ਪਹਿਲਾਂ ਦਾਅਵਾ ਕੀਤਾ ਸੀ ਕਿ ਮੁਫਤੀ ਅਲਤਾਫ, ਨਿਸਾਰ ਖੰਡੇ ਅਤੇ ਇਕ ਪਾਕਿਸਤਾਨੀ ਅਨੰਤਨਾਗ ਮੁਕਾਬਲੇ ਵਿਚ ਸ਼ਾਮਲ ਸਨ।
ਅਲਤਾਫ ਦੀ ਲਾਸ਼ ਦੀ ਪਛਾਣ ਉਸ ਦੇ ਰਿਸ਼ਤੇਦਾਰਾਂ ਨੇ ਕੀਤੀ।ਸਮੀਰ ਡਾਰ ਜੈਸ਼-ਏ-ਮੁਹੰਮਦ ਦੇ ਅੱਤਵਾਦੀਆਂ ਵਿੱਚੋਂ ਇਕ ਸੀ ਜਿਸਨੇ 14 ਫਰਵਰੀ, 2019 ਨੂੰ ਲੈਥਪੋਰਾ ਵਿੱਚ ਸੀਆਰਪੀਐਫ ਦੀ ਇਕ ਗੱਡੀ ਉੱਤੇ ਆਤਮਘਾਤੀ ਹਮਲੇ ਵਿਚ ਮੁੱਖ ਭੂਮਿਕਾ ਨਿਭਾਈ ਸੀ। ਲੇਥਪਾੜਾ ਪੁਲਵਾਮਾ ਹਮਲੇ ’ਚ ਸ਼ਾਮਲ ਅੱਤਵਾਦੀਆਂ ’ਚੋਂ ਉਹ ਇਕੱਲਾ ਹੀ ਜ਼ਿੰਦਾ ਸੀ। ਸਮੀਰ ਡਾਰ ਆਤਮਘਾਤੀ ਹਮਲੇ ਨੂੰ ਅੰਜਾਮ ਦੇਣ ਵਾਲੇ ਅੱਤਵਾਦੀ ਆਦਿਲ ਡਾਰ ਦਾ ਚਚੇਰਾ ਭਰਾ ਸੀ। ਸਮੀਰ ਡਾਰ, ਜਿਸ ਕੋਲ ਐਮਐਸਸੀ ਦੀ ਡਿਗਰੀ ਹੈ, ਆਈਈਡੀ ਮਾਹਰ ਸੀ।
ਪੁਲਵਾਮਾ ਹਮਲੇ ਦਾ ਆਖਰੀ ਦੋਸ਼ੀ ਸਮੀਰ ਡਾਰ ਢੇਰ

Comment here